Fri, Jun 20, 2025
Whatsapp

ਕਮਿਸ਼ਨਰੇਟ ਪੁਲਿਸ ਲੁਧਿਆਣਾ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

Reported by:  PTC News Desk  Edited by:  Riya Bawa -- March 27th 2022 10:14 AM
ਕਮਿਸ਼ਨਰੇਟ ਪੁਲਿਸ ਲੁਧਿਆਣਾ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਕਮਿਸ਼ਨਰੇਟ ਪੁਲਿਸ ਲੁਧਿਆਣਾ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਲੁਧਿਆਣਾ: ਡਿਪਟੀ ਕਮਿਸ਼ਨਰ ਪੁਲਿਸ, ਇੰਨਵੈਸਟੀਗੇਸ਼ਨ, ਲੁਧਿਆਣਾ ਵਰਿੰਦਰ ਸਿੰਘ ਬਰਾੜ ਵੱਲੋਂ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ:-2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇ ਹਨ। ਡੀ.ਸੀ.ਪੀ. ਇੰਨਵੈਸਟੀਗੇਸ਼ਨ  ਵਰਿੰਦਰ ਸਿੰਘ ਬਰਾੜ ਦੇ ਧਿਆਨ ਵਿੱਚ ਆਇਆ ਹੈ ਕਿ ਲੁਧਿਆਣਾ ਪੰਜਾਬ ਦਾ ਇੱਕ ਪ੍ਰਮੁੱਖ ਉਦਯੋਗਿਕ ਸ਼ਹਿਰ ਹੈ ਅਤੇ ਉਦਯੋਗਿਕ ਸ਼ਹਿਰ ਹੋਣ ਕਾਰਨ ਕੱਚੇ ਅਤੇ ਪੱਕੇ ਮਾਲ ਦੀ ਵੱਡੇ ਪੱਧਰ 'ਤੇ ਸੜ੍ਹਕੀ ਢੋਆ-ਢੁਆਈ ਹੁੰਦੀ ਹੈ ਜਿਸ ਕਾਰਨ ਜੋਨ ਏਰੀਆ-1 ਵਿੱਚ ਪੈਂਦੇ ਥਾਣਾ ਡਵੀਜ਼ਨ ਨੰਬਰ 01, 02, 03, 04, ਜੋਧੇਵਾਲ, ਦਰੇਸੀ ਅਤੇ ਥਾਣਾ ਸਲੇਮ ਟਾਬਰੀ ਲੁਧਿਆਣਾ ਦੇ ਪੁਰਾਣੇ ਬਾਜ਼ਾਰਾਂ ਵਿੱਚ ਦੁਕਾਨਾਂ, ਫੈਕਟਰੀਆਂ ਅਤੇ ਰਿਹਾਇਸ਼ੀ ਮਕਾਨ ਹਨ, ਜਿੱਥੇ ਰੋਜਾਨਾ ਦੀ ਢੋਆ-ਢੁਆਈ ਲਈ ਕਮਰਸ਼ੀਅਲ ਵਹੀਕਲਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਅਤੇ ਪੁਰਾਣੇ ਬਾਜਾਰਾਂ ਦੇ ਏਰੀਆ ਅੰਦਰ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਸੜ੍ਹਕੀ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜਿਸ ਕਰਕੇ ਆਮ ਜਨਤਾ ਦੀ ਜਾਨ ਅਤੇ ਮਾਲ ਦੀ ਰਾਖੀ, ਸਿਹਤ, ਖੱਜਲ ਖੁਆਰੀ ਅਤੇ ਵਿਘਨ ਨੂੰ ਬਚਾਉਣ ਹਿੱਤ ਵਿਸ਼ੇਸ਼ ਅਤੇ ਠੋਸ ਕਦਮ ਚੁੱਕਣ ਦੀ ਜਰੂਰਤ ਹੈ। ਉਨ੍ਹਾਂ ਵੱਲੋਂ ਜਾਰੀ ਹੁਕਮਾਂ ਵਿੱਚ ਲੁਧਿਆਣਾ ਜੋਨ ਏਰੀਆ-1 ਵਿੱਚ ਪੈਂਦੇ ਥਾਣਾ ਡਵੀਜ਼ਨ ਨੰਬਰ 01, 02, 03, 04, ਜੋਧੇਵਾਲ, ਦਰੇਸੀ ਅਤੇ ਥਾਣਾ ਸਲੇਮ ਟਾਬਰੀ ਲੁਧਿਆਣਾ ਦੇ ਪੁਰਾਣੇ ਬਾਜ਼ਾਰਾਂ ਵਿੱਚ ਸਵੇਰੇ 05-00 ਵਜੇ ਤੋਂ ਰਾਤ 11-00 ਵਜੇ ਤੱਕ ਕਮਰਸ਼ੀਅਲ ਵਹੀਕਲਾਂ ਦੇ ਦਾਖਲੇ 'ਤੇ ਤੁਰੰਤ ਪਾਬੰਦੀ ਲਗਾਈ ਹੈ। ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਏਰੀਆ ਵਿੱਚ ਪੈਦੇ ਵੱਖ ਵੱਖ ਪ੍ਰੀਖਿਅਕ ਸੰਸਥਾਵਾ ਵੱਲੋ ਬੋਰਡ ਪ੍ਰੀਖਿਆਵਾ, ਸੰਕੈਡਰੀ ਪ੍ਰੀਖਿਆਵਾ, ਸੀਨੀਅਰ ਸੰਕੈਡਰੀ ਪ੍ਰੀਖਿਆਵਾ, ਆਈ.ਆਈ.ਟੀ, ਜੇ.ਈ.ਈ., ਸੀ.ਪੀ.ਐਮ.ਟੀ. ਅਤੇ ਹੋਰ ਪ੍ਰੀਖਿਆਵਾ ਲਈਆ ਜਾਦੀਆ ਹਨ। ਜਿੰਨਾ ਦੀ ਤਿਆਰੀ ਵਿਦਿਆਰਥੀਆ ਵੱਲੋ ਪੂਰਾ ਸਾਲ ਕੀਤੀ ਜਾਦੀ ਹੈ। ਕਈ ਵਾਰ ਧਾਰਮਿਕ ਅਦਾਰਿਆ, ਮੈਰਿਜ ਪੈਲੇਸ, ਧਰਨੇ, ਜਲੂਸ ਧਾਰਮਿਕ ਪ੍ਰੋਗਰਾਮ ਅਤੇ ਆਮ ਪਬਲਿਕ ਵੱਲੋ ਉਚੀ ਅਵਾਜ ਵਿੱਚ ਲਾਊਡ ਸਪੀਕਰ/ਡੀ.ਜੇ. ਲਗਾ ਕੇ ਜਾ ਕੋਈ ਹੋਰ ਪ੍ਰੋਗਰਾਮ ਰਾਹੀ ਸ਼ੋਰ ਸਰਾਬਾ ਕੀਤਾ ਜਾਦਾ ਹੈ। ਜਿਸ ਕਾਰਨ ਪ੍ਰੀਖਿਆ ਦੀ ਤਿਆਰ ਕਰਨ ਵਾਲੇ ਅਤੇ ਪੇਪਰ ਦੇਣ ਵਾਲੇ ਵਿਦਿਆਰਥੀਆ ਨੂੰ ਦਿਕਤ ਪੇਸ਼ ਆਉਦੀ ਹੈ ਅਤੇ ਹਸਪਤਾਲਾ ਵਿੱਚ ਜੋ ਮਰੀਜ ਇਲਾਜ ਲਈ ਦਾਖਲ ਹੁੰਦੇ ਹਨ, ਉਹਨਾਂ ਨੂੰ ਸ਼ੋਰ ਸ਼ਰਾਬੇ ਕਾਰਨ ਸਿਹਤ ਸਬੰਧੀ ਕਾਫੀ ਮੁਸ਼ਕਿਲ ਪੇਸ਼ ਆਉਦੀ ਹੈ। ਇਸ ਤੋ ਇਲਾਵਾ ਮਾਨਯੋਗ ਸੁਪਰੀਮ ਕੋੋਰਟ ਆਫ ਇੰਡੀਆ ਵੱਲੋੋ ਸਿਵਲ ਰਿੱਟ ਪਟੀਸ਼ਨ ਨੰਬਰ 72 ਆਫ 1998 ਤਹਿਤ ਮਿਤੀ 18-07-2005 ਪਾਸ ਕੀਤੇ ਹੁਕਮ ਦੀ ਪਾਲਣਾ ਵਿੱਚ ਪੰਜਾਬ ਸਰਕਾਰ ਵੱਲੋੋ ਜਾਰੀ ਨੋਟੀਫਿਕੇਸ਼ਨ ਨੰਬਰ 3/100/2013-ਐਸ.ਟੀ.ਈ(4)145 ਮਿਤੀ 26-02-2014 ਰਾਹੀ ਰਾਤ 10 ਵਜੇ ਤੋੋ ਸਵੇਰੇ 06 ਵਜੇ ਤੱਕ ਐਮਰਜੈਸੀ ਹਾਲਾਤਾਂ ਨੂੰ ਛੱਡ ਕੇ ਕਿਸੇ ਵੀ ਕਿਸਮ ਦਾ ਸ਼ੋੋਰ ਸੰਗੀਤ ਅਤੇ ਉਚੀ ਅਵਾਜ ਕਰਨ ਵਾਲਾ ਕੋਈ ਵੀ ਯੰਤਰ ਚਲਾਉਣ ਜਾਂ ਵਜਾਉਣ ਤੇ ਮਨਾਹੀ ਕੀਤੀ ਗਈ ਹੈ। ਜੇਕਰ ਇਸ ਸਮੇ ਅੰਦਰ ਕੋਈ ਉਚੀ ਅਵਾਜ ਲਾਉਡ ਸਪੀਕਰ/ਡੀ.ਜੇ. ਦਾ ਪ੍ਰੋਗਰਾਮ ਹੋਵੇ ਤਾ ਸਬੰਧਤ ਵਿਭਾਗ ਪਾਸੋੋ ਆਗਿਆ ਲੈਣੀ ਜਰੂਰੀ ਹੁੰਦੀ ਹੈ। ਜੇਕਰ ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ. ਚਲਾ ਕੇ PUNJAB INSTRUMENTS (CONTROL OF NOISES ACT 1956) ਦੀ ਉਲੰਘਣਾ ਕੀਤੀ ਜਾਦੀ ਹੈ। ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ. ਚੱਲਣ ਨਾਲ ਆਮ ਨਾਗਰਿਕ, ਜਾਨਵਰ ਪੰਛੀਆ ਅਤੇ ਬਿਮਾਰ ਅਤੇ ਲਾਚਾਰ ਵਿਅਕਤੀਆ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਤੋ ਇਲਾਵਾ ਨੋਇਸ ਪਲੂਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾ, ਮਾਨਯੋਗ ਅਦਾਲਤਾ ਦੇ 100 ਮੀਟਰ ਦੇ ਏਰੀਆ ਨੂੰ ਸਾਇਲਸ ਜੋਨ ਘੋਸ਼ਿਤ ਕੀਤੇ ਜਾਣ ਦੀ ਲੋੜ ਹੈ। ਇਸ ਲਈ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਏਰੀਆ ਵਿਚ ਰਾਤ 10:00 ਵਜੇ ਤੋੋ ਸਵੇਰੇ 6:00 ਵਜੈ ਤੱਕ ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ. ਅਤੇ ਅਜਿਹੇ ਹੋੋਰ ਉੱਚੀ ਆਵਾਜ ਵਿੱਚ ਚੱਲਣ ਵਾਲੀਆ ਆਇਟਮਾ 'ਤੇ ਰੋਕ ਲਗਾਈ ਜਾਂਦੀ ਹੈ ਅਤੇ ਨੋਇਸ ਪਲੂਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾ, ਮਾਨਯੋਗ ਅਦਾਲਤਾ ਦੇ 100 ਮੀਟਰ ਦੇ ਏਰੀਆ ਨੂੰ ਸਾਇਲੰਸ ਜੋਨ ਘੋਸ਼ਿਤ ਕੀਤਾ ਜਾਂਦਾ ਹੈ। ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਤੇਜ਼ਾਬ ਦੀ ਸਹੀ ਵਿਕਰੀ ਨੂੰ ਯਕੀਨੀ ਬਣਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ। ਡੀ.ਸੀ.ਪੀ. ਇੰਨਵੈਸਟੀਗੇਸ਼ਨ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਤੇਜ਼ਾਬ ਦੀ ਗੈਰ ਕਾਨੂੰਨੀ ਤੌਰ 'ਤੇੇ ਵਿਕਰੀ ਹੋ ਰਹੀ ਹੈ। ਇਹ ਇੱਕ ਜਲਨਸ਼ੀਲ ਪਦਾਰਥ ਹੈ ਅਤੇ ਮਨੁੱਖੀ ਜ਼ਿੰਦਗੀ ਲਈ ਖਤਰਨਾਕ ਅਤੇ ਘਾਤਕ ਹੈ। ਇਸ ਲਈ ਇਸ ਪਦਾਰਥ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਣਾ ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਬਿਨਾਂ ਲਾਈਸੈਂਸ ਤੋਂ ਤੇਜ਼ਾਬ ਦੀ ਵਿਕਰੀ ਨਹੀਂ ਕਰ ਸਕਦਾ ਕੇਵਲ ਲਾਈਸੈਂਸਧਾਰੀ ਵਿਅਕਤੀ ਹੀ ਇਸ ਦੀ ਵਿਕਰੀ ਕਰ ਸਕਦਾ ਹੈ ਜੋ ਆਪਣੇ ਲਾਇਸੈਂਸ ਨੂੰ ਸਮੇ-ਸਮੇ ਸਿਰ ਰੀਨਿਊ ਕਰਵਾਉਣ ਲਈ ਪਾਬੰਦ ਹੋਵੇਗਾ। ਉਹਨਾਂ ਦੱਸਿਆ ਕਿ ਲਾਈਸੈਂਸ ਧਾਰਕ ਵਿਅਕਤੀ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਜਿਸ ਵਿਅਕਤੀ ਨੂੰ ਤੇਜ਼ਾਬ ਵੇਚਿਆ ਜਾਣਾ ਹੈ ਉਸ ਦਾ ਪਹਿਚਾਣ ਪੱਤਰ, ਵੋਟਰ ਕਾਰਡ ਅਤੇ ਮੁਕੰਮਲ ਐੱਡਰੈੱਸ ਹਾਸਿਲ ਕੀਤਾ ਜਾਵੇਗਾ ਅਤੇ 18 ਸਾਲ ਦੀ ਉਮਰ ਤੋਂ ਘੱਟ ਕਿਸੇ ਨੂੰ ਵੀ ਤੇਜ਼ਾਬ ਨਹੀਂ ਵੇਚਿਆ ਜਾਵੇਗਾ। ਉਹਨਾਂ ਦੱਸਿਆ ਕਿ ਲਾਇਸੈਂਸਧਾਰੀ ਦੁਕਾਨਦਾਰ ਤੇਜ਼ਾਬ ਰੱਖਣ ਸਬੰਧੀ ਮੁਕੰਮਲ ਰਜਿਸਟਰ ਲਗਾਕੇ ਸਟਾਕ ਤੇ ਰੋਜ਼ਾਨਾ ਦੀ ਵਿਕਰੀ ਬਾਰੇ ਵਿਸਥਾਰਪੂੁਰਵਕ ਰਿਪੋਰਟ ਸਬੰਧਤ ਪੁਲਿਸ ਸਟੇਸ਼ਨ ਅਤੇ ਸਬੰਧਤ ਐੱਸ.ਡੀ.ਐੱਮ. ਨੂੰ ਭੇਜਣ ਦਾ ਪਾਬੰਦ ਹੋਵੇਗਾ। ਉਨ੍ਹਾਂ ਦੱਸਿਆ ਕਿ ਲਾਇਸੈਂਸਧਾਰੀ ਦੁਕਾਨਦਾਰ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਤੇਜਾਬ ਦੀ ਵਰਤੋਂ ਸਬੰਧੀ ਜਦੋਂ ਵੀ ਕਿਸੇ ਹਸਪਤਾਲ, ਇੰਡਸਟਰੀਜ਼, ਸਰਕਾਰੀ ਵਿਭਾਗ ਜਾਂ ਕਿਸੇ ਹੋਰ ਸੈਮੀ ਅਦਾਰੇ ਨੂੰ ਵੇਚੇਗਾ ਤਾ ਉਸ ਅਦਾਰੇ ਦੇ ਮੁੱਖੀ ਦੀ ਸ਼ਨਾਖਤ ਅਤੇ ਮੁਕੰਮਲ ਵੇਰਵਾ ਹਾਸਲ ਕਰਨ ਉਪਰੰਤ ਹੀ ਤੇਜ਼ਾਬ ਦੇਣ ਦਾ ਜਿਮੇਵਾਰ ਹੋਵੇਗਾ ਅਤੇ ਤੇਜਾਬ ਹਾਸਲ ਕਰਨ ਵਾਲਾ ਅਜਿਹਾ ਅਦਾਰਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਕਿਸੇ ਜਿੰਮੇਵਾਰ ਵਿਅਕਤੀ ਦੀ ਨਿਗਰਾਨੀ ਵਿੱਚ ਰੱਖਿਆ ਜਾਵੇ ਅਤੇ ਤੇਜ਼ਾਬ ਦੇ ਸਟਾਕ ਅਤੇ ਵਰਤੋਂ ਸਬੰਧੀ ਰਜਿਸਟਰ ਵਿੱਚ ਇੰਦਰਾਜ਼ ਕਰਕੇ ਇਸ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਦਾ ਪਾਬੰਦ ਹੋਵੇਗਾ। ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ 2 ਮਹੀਨੇ ਤੱਕ ਲਾਗੂ ਰਹਿਣਗੇ। -PTC News


Top News view more...

Latest News view more...

PTC NETWORK
PTC NETWORK