Commonwealth Games 2022: ਭਾਰਤੀ ਮਹਿਲਾ ਟੀਮ ਨੇ Lawn bowl 'ਚ ਜਿੱਤਿਆ ਗੋਲਡ
Commonwealth Games 2022: ਭਾਰਤੀ ਮਹਿਲਾ ਟੀਮ ਨੇ ਲਾਅਨ ਬਾਊਲਜ਼ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਇਤਿਹਾਸ ਰਚਿਆ ਹੈ। ਉਹਨਾਂ ਨੇ ਅਫ਼ਰੀਕੀ ਟੀਮ ਨੂੰ 17-10 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਲਾਅਨ ਬਾਲ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਦੇਸ਼ ਨੂੰ ਬਰਮਿੰਘਮ ਵਿੱਚ ਚੌਥਾ ਸੋਨ ਤਗ਼ਮਾ ਮਿਲਿਆ।
ਰਾਸ਼ਟਰਮੰਡਲ ਖੇਡਾਂ ਦੇ 92 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤੀ ਲਾਅਨ ਬਾਲਜ਼ ਵਿੱਚ ਮਹਿਲਾ ਟੀਮ ਨੇ ਕੋਈ ਤਗ਼ਮਾ ਜਿੱਤਿਆ ਹੈ। ਫਾਈਨਲ ਮੈਚ ਵਿੱਚ ਭਾਰਤੀ ਖਿਡਾਰੀਆਂ ਲਵਲੀ ਚੌਬੇ, ਪਿੰਕੀ, ਨਯਨਮੋਨੀ ਸੈਕੀਆ ਅਤੇ ਰੂਪਾ ਰਾਣੀ ਟਿਰਕੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਦੱਸ ਦੇਈਏ ਕਿ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ ਨੌਂ ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਸੋਨ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਸ਼ਾਮਲ ਹਨ। ਲਾਅਨ ਬਾਲ, ਟੇਬਲ ਟੈਨਿਸ ਅਤੇ ਬੈਡਮਿੰਟਨ ਵਿੱਚ ਭਾਰਤੀ ਟੀਮ ਅੱਜ ਤਿੰਨ ਹੋਰ ਤਗਮਿਆਂ ਨਾਲ ਫਾਈਨਲ ਵਿੱਚ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਸੂਬਿਆਂ ਨੂੰ ਵਿਦੇਸ਼ਾਂ ਤੋਂ ਕੋਲਾ ਮੰਗਵਾਉਣ ਦੀ ਦਿੱਤੀ ਛੋਟ
ਦੱਸ ਦੇਈਏ ਕਿ ਇਸ ਵਾਰ ਪਹਿਲੇ ਚਾਰ ਦਿਨ ਭਾਰਤ ਦੇ ਵੇਟਲਿਫਟਰਾਂ ਦਾ ਦਬਦਬਾ ਰਿਹਾ। ਭਾਰਤੀ ਖਿਡਾਰੀਆਂ ਨੇ 9 ਵਿੱਚ ਸੱਤ ਤਗ਼ਮੇ ਜਿੱਤੇ ਸਨ, ਜਿਨ੍ਹਾਂ ਵਿੱਚ ਤਿੰਨ ਸੋਨ ਤਗ਼ਮੇ ਸ਼ਾਮਲ ਸਨ। ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਇਹ ਚੌਥਾ ਸੋਨ ਤਗ਼ਮਾ ਹੈ।
ਲਾਅਨ ਬਾਲ ਇੱਕ ਤਰ੍ਹਾਂ ਨਾਲ ਗੋਲਫ ਵਰਗੀ ਖੇਡ ਹੈ ਕਿਉਂਕਿ ਉੱਥੇ ਵੀ ਗੇਂਦ ਨੂੰ ਇੱਕ ਟੀਚੇ ਤੱਕ ਪਹੁੰਚਾਉਣਾ ਹੁੰਦਾ ਹੈ ਅਤੇ ਇਸ ਖੇਡ ਵਿੱਚ ਵੀ ਕੁਝ ਅਜਿਹਾ ਹੀ ਹੁੰਦਾ ਹੈ। ਹਾਲਾਂਕਿ ਦੋਵਾਂ ਵਿੱਚ ਬਹੁਤ ਅੰਤਰ ਹਨ ਪਰ ਸਭ ਤੋਂ ਵੱਡਾ ਅੰਤਰ ਇਹ ਹੈ ਕਿ ਗੋਲਫ ਵਿੱਚ, ਸਟਿੱਕ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂ ਕਿ ਲਾਅਨ ਬਾਲ ਵਿੱਚ, ਗੇਂਦ ਨੂੰ ਹੱਥ ਨਾਲ ਅੱਗੇ ਭੇਜਣਾ ਪੈਂਦਾ ਹੈ।
-PTC News