Thu, May 2, 2024
Whatsapp

ਪਾਵਰਕਾਮ ਮਹਿਕਮੇ ਦੀ ਲਾਪਰਵਾਹੀ ਨੇ ਦੁਵਿਧਾ 'ਚ ਪਾਇਆ ਉਪਭੋਗਤਾ

Written by  Jagroop Kaur -- January 04th 2021 05:34 PM
ਪਾਵਰਕਾਮ ਮਹਿਕਮੇ ਦੀ ਲਾਪਰਵਾਹੀ ਨੇ ਦੁਵਿਧਾ 'ਚ ਪਾਇਆ ਉਪਭੋਗਤਾ

ਪਾਵਰਕਾਮ ਮਹਿਕਮੇ ਦੀ ਲਾਪਰਵਾਹੀ ਨੇ ਦੁਵਿਧਾ 'ਚ ਪਾਇਆ ਉਪਭੋਗਤਾ

ਪਾਵਰਕਾਮ ਮਹਿਕਮਾ ਆਪਣੀਆਂ ਗ਼ਲਤੀਆਂ ਕਾਰਨ ਭਾਵੇਂ ਹੀ ਸੁਰਖੀਆਂ ਬਟੋਰਦਾ ਆਇਆ ਹੈ ਪਰ ਇਸ ਨਾਲ ਉਪਭੋਗਤਾ 'ਤੇ ਕੀ ਬੀਤਦੀ ਹੈ ਇਹ ਸ਼ਾਇਦ ਉਹ ਨਹੀਂ ਸਮਝਦੇ। ਇਸ ਗੱਲ ਦੀ ਤਾਜ਼ਾ ਮਿਸਾਲ ਅੱਜ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਇਕ ਵਿਅਕਤੀ ਦਾ ਇਕ ਕਿੱਲੋਵਾਟ ਤੋਂ ਘੱਟ ਲੋਡ ਹੋਣ ਦੇ ਬਾਵਜੂਦ ਬਿੱਲ ਨਾ ਆਉਣ ਦੇ ਬਾਵਜੂਦ ਵੀ ਉਸ ਦਾ ਦੋ ਲੱਖ ਸੰਤਾਲੀ ਹਜ਼ਾਰ ਦਾ ਬਿੱਲ ਦੇਖ ਕੇ ਜਿੱਥੇ ਉਸ ਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ|ਹੋਰ ਪੜ੍ਹੋ :ਮੋਰਚੇ ਦੌਰਾਨ ਸ਼ਹਾਦਤ ਦੇ ਗਏ ਕਿਸਾਨਾਂ ਨੂੰ ਮੋਨ ਧਾਰ ਕੇ ਸ਼ਰਧਾਂਜ਼ਲੀ ਦਿੱਤੀ ਗਈ

ਉਥੇ ਦੇਖਣ ਸੁਣਨ ਵਾਲਿਆਂ ਨੇ ਵੀ ਇਸ ਗੱਲ ’ਤੇ ਮਹਿਕਮੇ ਨੂੰ ਕੋਸਿਆ। ਪੀੜਤ ਅਵਤਾਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦੇ ਘਰ ਦਾ ਲੋਡ ਇਕ ਕਿਲੋਵਾਟ ਤੋਂ ਘੱਟ ਹੈ, ਲੋਡ ਘੱਟ ਹੋਣ ਦੇ ਬਾਵਜੂਦ ਅਤੇ ਐੱਸ. ਸੀ. ਬਰਾਦਰੀ ਨਾਲ ਸਬੰਧ ਰੱਖਣ ਕਾਰਨ ਉਸ ਦਾ ਬਿੱਲ ਕਾਫ਼ੀ ਸਮੇਂ ਤੋਂ ਨਹੀਂ ਆ ਰਿਹਾ। ਅੱਜ ਜਦੋਂ ਅਚਾਨਕ ਆਏ ਬਿੱਲ ਨੂੰ ਉਸ ਨੇ ਦੇਖਿਆ ਤਾਂ þਰਾਨ ਹੋ ਗਿਆ ਕਿ ਇੱਕ ਲੱਖ ਸੰਤਾਲੀ ਹਜ਼ਾਰ ਦਾ ਬਿੱਲ ਛਪਿਆ ਹੋਇਆ ਸੀ, ਜਿਸ ਨਾਲ ਪਰਿਵਾਰ ਦੇ ਹੋਸ਼ ਉੱਡ ਗਏ ਅਤੇ ਪਰਿਵਾਰ ਨੇ ਤੁਰੰਤ ਮਹਿਕਮੇ ਨਾਲ ਰਾਬਤਾ ਕਾਇਮ ਕੀਤਾ। ਮਹਿਕਮੇ ਅਵਤਾਰ ਸਿੰਘ ਤੋਂ ਇਸ ਸੰਬੰਧੀ ਐਪਲੀਕੇਸ਼ਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸਬੰਧਤ ਐੱਸ. ਡੀ. ਓ. ਰਮਨ ਕੁਮਾਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਗਜ਼ ਪੱਤਰ ਦੇਖਣ ਤੋਂ ਬਾਅਦ ਹੀ ਪਤਾ ਚੱਲ ਸਕਦਾ ਹੈ। ਇਸ ਸਬੰਧੀ ਪਰਿਵਾਰ ਨੇ ਮਹਿਕਮੇ ਤੋਂ ਬਿੱਲ ਠੀਕ ਕਰਨ ਦੀ ਗੁਹਾਰ ਲਗਾਈ ਹੈ।

Top News view more...

Latest News view more...