Thu, May 2, 2024
Whatsapp

ਭਾਰਤ 'ਚ ਲਗਾਤਾਰ ਡਿੱਗ ਰਿਹਾ ਹੈ ਕੋਰੋਨਾ ਗ੍ਰਾਫ, 527 ਦਿਨਾਂ 'ਚ ਸਭ ਤੋਂ ਘੱਟ ਐਕਟਿਵ ਕੇਸ

Written by  Shanker Badra -- November 17th 2021 10:43 AM
ਭਾਰਤ 'ਚ ਲਗਾਤਾਰ ਡਿੱਗ ਰਿਹਾ ਹੈ ਕੋਰੋਨਾ ਗ੍ਰਾਫ, 527 ਦਿਨਾਂ 'ਚ ਸਭ ਤੋਂ ਘੱਟ ਐਕਟਿਵ ਕੇਸ

ਭਾਰਤ 'ਚ ਲਗਾਤਾਰ ਡਿੱਗ ਰਿਹਾ ਹੈ ਕੋਰੋਨਾ ਗ੍ਰਾਫ, 527 ਦਿਨਾਂ 'ਚ ਸਭ ਤੋਂ ਘੱਟ ਐਕਟਿਵ ਕੇਸ

ਨਵੀਂ ਦਿੱਲੀ : ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 10197 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 3,44,66,598 ਹੋ ਗਈ ਹੈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 1,28,555 ਹੋ ਗਈ ਹੈ, ਜੋ ਕਿ 527 ਦਿਨਾਂ ਵਿੱਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ 301 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,64,153 ਹੋ ਗਈ ਹੈ। [caption id="attachment_549414" align="aligncenter" width="300"] ਭਾਰਤ 'ਚ ਲਗਾਤਾਰ ਡਿੱਗ ਰਿਹਾ ਹੈ ਕੋਰੋਨਾ ਗ੍ਰਾਫ, 527 ਦਿਨਾਂ 'ਚ ਸਭ ਤੋਂ ਘੱਟ ਐਕਟਿਵ ਕੇਸ[/caption] ਮੰਤਰਾਲੇ ਮੁਤਾਬਕ ਦੇਸ਼ ਵਿੱਚ ਲਗਾਤਾਰ 40 ਦਿਨਾਂ ਤੋਂ ਕੋਵਿਡ-19 ਦੇ ਰੋਜ਼ਾਨਾ ਮਾਮਲੇ 20 ਹਜ਼ਾਰ ਤੋਂ ਘੱਟ ਹਨ ਅਤੇ 143 ਦਿਨਾਂ ਤੋਂ ਰੋਜ਼ਾਨਾ 50 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਹਨ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਘਟ ਕੇ 1,28,555 ਰਹਿ ਗਈ ਹੈ, ਜੋ ਕੁੱਲ ਕੇਸਾਂ ਦਾ 0.37 ਪ੍ਰਤੀਸ਼ਤ ਹੈ। ਇਹ ਦਰ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 3,38,73,890 ਹੋ ਗਈ ਹੈ। [caption id="attachment_549413" align="aligncenter" width="300"] ਭਾਰਤ 'ਚ ਲਗਾਤਾਰ ਡਿੱਗ ਰਿਹਾ ਹੈ ਕੋਰੋਨਾ ਗ੍ਰਾਫ, 527 ਦਿਨਾਂ 'ਚ ਸਭ ਤੋਂ ਘੱਟ ਐਕਟਿਵ ਕੇਸ[/caption] ਪਿਛਲੇ 24 ਘੰਟਿਆਂ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ 1,937 ਦੀ ਕਮੀ ਆਈ ਹੈ। ਮਰੀਜ਼ਾਂ ਦੀ ਰਾਸ਼ਟਰੀ ਰਿਕਵਰੀ ਦਰ 98.28 ਪ੍ਰਤੀਸ਼ਤ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਹੈ। ਅੰਕੜਿਆਂ ਮੁਤਾਬਕ ਰੋਜ਼ਾਨਾ ਇਨਫੈਕਸ਼ਨ ਦੀ ਦਰ 0.82 ਫੀਸਦੀ ਹੈ, ਜੋ ਪਿਛਲੇ 44 ਦਿਨਾਂ ਤੋਂ 2 ਫੀਸਦੀ ਤੋਂ ਘੱਟ ਹੈ। ਇਸ ਦੇ ਨਾਲ ਹੀ, ਹਫਤਾਵਾਰੀ ਲਾਗ ਦਰ 0.96 ਪ੍ਰਤੀਸ਼ਤ ਹੈ, ਜੋ ਪਿਛਲੇ 54 ਦਿਨਾਂ ਤੋਂ 2 ਪ੍ਰਤੀਸ਼ਤ ਤੋਂ ਘੱਟ ਰਹੀ ਹੈ। [caption id="attachment_549412" align="aligncenter" width="300"] ਭਾਰਤ 'ਚ ਲਗਾਤਾਰ ਡਿੱਗ ਰਿਹਾ ਹੈ ਕੋਰੋਨਾ ਗ੍ਰਾਫ, 527 ਦਿਨਾਂ 'ਚ ਸਭ ਤੋਂ ਘੱਟ ਐਕਟਿਵ ਕੇਸ[/caption] ਦੱਸ ਦੇਈਏ ਕਿ ਪਿਛਲੇ ਸਾਲ 7 ਅਗਸਤ ਨੂੰ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਵੱਧ ਹੋ ਗਈ ਸੀ। ਇਸ ਦੇ ਨਾਲ ਹੀ ਸੰਕਰਮਣ ਦੇ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਨੂੰ ਪਾਰ ਕਰ ਗਏ ਸਨ। ਦੇਸ਼ ਵਿੱਚ 19 ਦਸੰਬਰ ਨੂੰ ਇਹ ਮਾਮਲੇ ਇੱਕ ਕਰੋੜ ਨੂੰ ਪਾਰ ਕਰ ਗਏ, ਇਸ ਸਾਲ 4 ਮਈ ਨੂੰ ਇਹ ਦੋ ਕਰੋੜ ਅਤੇ 23 ਜੂਨ ਨੂੰ ਤਿੰਨ ਕਰੋੜ ਨੂੰ ਪਾਰ ਕਰ ਗਏ ਸੀ। -PTCNews


Top News view more...

Latest News view more...