Tue, Apr 16, 2024
Whatsapp

ਦਿੱਲੀ 'ਚ ਸਕੂਲ-ਕਾਲਜ ਬੰਦ , ਕੀ ਹੁਣ ਦਿੱਲੀ 'ਚ ਲੱਗੇਗਾ ਮੁਕੰਮਲ ਲਾਕਡਾਊਨ ?

Written by  Shanker Badra -- November 15th 2021 09:33 AM
ਦਿੱਲੀ 'ਚ ਸਕੂਲ-ਕਾਲਜ ਬੰਦ , ਕੀ ਹੁਣ ਦਿੱਲੀ 'ਚ ਲੱਗੇਗਾ ਮੁਕੰਮਲ ਲਾਕਡਾਊਨ ?

ਦਿੱਲੀ 'ਚ ਸਕੂਲ-ਕਾਲਜ ਬੰਦ , ਕੀ ਹੁਣ ਦਿੱਲੀ 'ਚ ਲੱਗੇਗਾ ਮੁਕੰਮਲ ਲਾਕਡਾਊਨ ?

ਨਵੀਂ ਦਿੱਲੀ : ਦਿੱਲੀ ਏਅਰ ਕੁਆਲਿਟੀ ਇੰਡੈਕਸ 'ਚ ਮਾਮੂਲੀ ਸੁਧਾਰ ਹੋਇਆ ਹੈ, ਹਾਲਾਂਕਿ ਇਹ ਅਜੇ ਵੀ 'ਬਹੁਤ ਖਰਾਬ' ਸ਼੍ਰੇਣੀ 'ਚ ਹੈ। ਇਸ ਦੌਰਾਨ ਅੱਜ ਫਿਰ ਇਸ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ। ਜਿੱਥੇ ਦਿੱਲੀ ਸਰਕਾਰ ਦੁਆਰਾ ਸੰਭਾਵਿਤ ਤਾਲਾਬੰਦੀ ਦਾ ਪ੍ਰਸਤਾਵ ਕੀਤਾ ਜਾ ਸਕਦਾ ਹੈ। [caption id="attachment_548662" align="aligncenter" width="300"] ਦਿੱਲੀ 'ਚ ਸਕੂਲ-ਕਾਲਜ ਬੰਦ , ਕੀ ਹੁਣ ਦਿੱਲੀ 'ਚ ਲੱਗੇਗਾ ਮੁਕੰਮਲ ਲਾਕਡਾਊਨ ?[/caption] ਐਤਵਾਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 330 ਦਰਜ ਕੀਤਾ ਗਿਆ, ਜੋ ਕਿ ਇੱਕ ਦਿਨ ਪਹਿਲਾਂ ਯਾਨੀ ਸ਼ਨੀਵਾਰ ਨੂੰ 437 ਸੀ। ਸ਼ੁੱਕਰਵਾਰ ਨੂੰ AQI 471 ਸੀ, ਜੋ ਕਿ ਇਸ ਸੀਜ਼ਨ 'ਚ AQI ਦਾ ਸਭ ਤੋਂ ਖਤਰਨਾਕ ਪੱਧਰ ਸੀ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੀ ਕਮੀ ਆਈ ਹੈ। [caption id="attachment_548664" align="aligncenter" width="225"] ਦਿੱਲੀ 'ਚ ਸਕੂਲ-ਕਾਲਜ ਬੰਦ , ਕੀ ਹੁਣ ਦਿੱਲੀ 'ਚ ਲੱਗੇਗਾ ਮੁਕੰਮਲ ਲਾਕਡਾਊਨ ?[/caption] ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ, ਗੁਰੂਗ੍ਰਾਮ, ਨੋਇਡਾ, ਫਰੀਦਾਬਾਦ, ਗ੍ਰੇਟਰ ਨੋਇਡਾ ਦੇ AQI ਦੀ ਗੱਲ ਕਰੀਏ ਤਾਂ ਇਹ ਕ੍ਰਮਵਾਰ 331, 287, 321, 298, 310 ਦਰਜ ਕੀਤਾ ਗਿਆ ਸੀ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ, “ਦਿੱਲੀ ਦੇ ਅੰਦਰ ਪ੍ਰਦੂਸ਼ਣ ਦੇ ਕਾਰਕ ਹਨ ਬਾਇਓਮਾਸ ਸਾੜਨਾ, ਵਾਹਨ ਪ੍ਰਦੂਸ਼ਣ ਅਤੇ ਧੂੜ ਪ੍ਰਦੂਸ਼ਣ, ਜਿਸ ਦੇ ਖਿਲਾਫ ਅਸੀਂ ਰਣਨੀਤੀ ਤਿਆਰ ਕੀਤੀ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਜਦੋਂ ਤੱਕ ਪਰਾਲੀ ਸਾੜਨ ਵਰਗੀਆਂ ਘਟਨਾਵਾਂ ਨੂੰ ਰੋਕਿਆ ਨਹੀਂ ਜਾਂਦਾ, ਉਦੋਂ ਤੱਕ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੈ। [caption id="attachment_548661" align="aligncenter" width="300"] ਦਿੱਲੀ 'ਚ ਸਕੂਲ-ਕਾਲਜ ਬੰਦ , ਕੀ ਹੁਣ ਦਿੱਲੀ 'ਚ ਲੱਗੇਗਾ ਮੁਕੰਮਲ ਲਾਕਡਾਊਨ ?[/caption] ਇਸ ਦੇ ਨਾਲ ਹੀ ਸ਼ਨੀਵਾਰ ਨੂੰ ਸੁਪਰੀਮ ਕੋਰਟ ਨੇ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦੀ ਸਥਿਤੀ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਇਹ ਚਿੰਤਾਜਨਕ ਸਥਿਤੀ ਹੈ। ਇਹੀ ਕਾਰਨ ਹੈ ਕਿ ਜਿਸ ਤਰ੍ਹਾਂ ਰਾਜਧਾਨੀ 'ਚ ਹਵਾ ਦੀ ਹਾਲਤ ਖਰਾਬ ਹੋ ਗਈ ਹੈ, ਦਿੱਲੀ ਸਰਕਾਰ ਨੇ ਰਾਜਧਾਨੀ 'ਚ ਸਕੂਲ-ਕਾਲਜ ਬੰਦ ਕਰਨ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ, ਸਿਰਫ ਉਹੀ ਸਕੂਲ ਖੁੱਲ੍ਹਣਗੇ, ਜਿੱਥੇ ਸੋਮਵਾਰ ਤੋਂ ਪ੍ਰੀਖਿਆ ਹੋਣੀ ਹੈ। [caption id="attachment_548663" align="aligncenter" width="275"] ਦਿੱਲੀ 'ਚ ਸਕੂਲ-ਕਾਲਜ ਬੰਦ , ਕੀ ਹੁਣ ਦਿੱਲੀ 'ਚ ਲੱਗੇਗਾ ਮੁਕੰਮਲ ਲਾਕਡਾਊਨ ?[/caption] ਦਿੱਲੀ ਦੇ ਸਾਰੇ ਦਫਤਰਾਂ, ਖੁਦਮੁਖਤਿਆਰ ਸੰਸਥਾਵਾਂ ਨੂੰ ਵੀ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ ਇਸ ਦੇ ਦਾਇਰੇ 'ਚ ਨਹੀਂ ਆਉਣਗੇ। ਸੁਪਰੀਮ ਕੋਰਟ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਜੇਕਰ ਸੰਭਵ ਹੋਵੇ ਤਾਂ ਦੋ ਦਿਨ ਦਾ ਲਾਕਡਾਊਨ ਲਗਾਇਆ ਜਾਵੇ। ਅੱਜ ਫਿਰ ਇਸ ਮੁੱਦੇ 'ਤੇ ਸੁਣਵਾਈ ਹੈ, ਜਿੱਥੇ ਦਿੱਲੀ ਸਰਕਾਰ ਆਪਣੀ ਤਰਫ ਤੋਂ ਅਦਾਲਤ ਦੇ ਸਾਹਮਣੇ ਪ੍ਰਸਤਾਵ ਰੱਖੇਗੀ, ਜਿਸ ਤੋਂ ਬਾਅਦ ਲਾਕਡਾਊਨ 'ਤੇ ਫੈਸਲਾ ਵੀ ਸੰਭਵ ਹੈ। -PTCNews


Top News view more...

Latest News view more...