Delhi MCD Election 2021 Results : 4 ਸੀਟਾਂ 'ਤੇ AAP ਦੀ ਜਿੱਤ ,ਕਾਂਗਰਸ ਨੂੰ ਮਿਲੀ ਇੱਕ ਸੀਟ , ਭਾਜਪਾ ਦੀ ਕਰਾਰੀ ਹਾਰ
ਨਵੀਂ ਦਿੱਲੀ : ਪੰਜਾਬ ਤੋਂ ਬਾਅਦ ਬੀਜੇਪੀ ਨੂੰ ਹੁਣ ਦਿੱਲੀ ਵਿੱਚ ਵੱਡਾ ਝਟਕਾ ਲੱਗਾ ਹੈ। ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਹਰਾ ਕੇ ਕੌਮੀ ਰਾਜਧਾਨੀ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਹੈ।ਦਿੱਲੀ ਐੱਮਸੀਡੀ ਦੀਆਂ ਪੰਜ ਸੀਟਾਂ 'ਤੇ 28 ਜਨਵਰੀ ਨੂੰ ਉਪਚੋਣਾਂ ਕਰਾਈਆਂ ਗਈਆਂ ਸਨ। ਜਿਸ 'ਚ ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਹੋਈ ਗਿਣਤੀ 'ਚ ਚਾਰ ਸੀਟਾਂ ਹਾਸਲ ਕੀਤੀਆਂ ਹਨ।
[caption id="attachment_479158" align="aligncenter" width="300"] Delhi MCD Election 2021 Results : 4 ਸੀਟਾਂ 'ਤੇ AAP ਦੀ ਜਿੱਤ ,ਕਾਂਗਰਸ ਨੂੰ ਮਿਲੀ ਇੱਕ ਸੀਟ , ਭਾਜਪਾ ਦੀ ਕਰਾਰੀ ਹਾਰ[/caption]
ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਦਨ 'ਚੋਂ ਕੀਤਾ ਵਾਕਆਊਟ
ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਬੀਜੇਪੀ ਇੱਕ ਵੀ ਸੀਟ ਨਹੀਂ ਜਿੱਤ ਸਕੀ। 'ਆਪ' ਨੇ ਪੰਜ ਵਿੱਚੋਂ 4 ਸੀਟਾਂ 'ਤੇ ਕਬਜ਼ਾ ਕੀਤਾ ਹੈ ਜਦਕਿ ਕਾਂਗਰਸ ਨੇ ਇੱਕ ਸੀਟ 'ਤੇ ਬਾਜ਼ੀ ਮਾਰੀ ਲਈ ਹੈ। ਇਨ੍ਹਾਂ ਚੋਣਾਂ ਵਿੱਚ ਦਿੱਲੀ ਦੀ ਜਨਤਾ ਨੇ ਕੇਜਰੀਵਾਲ ਸਰਕਾਰ ਦੇ ਕੰਮਾਂ ਉੱਪਰ ਮੋਹਰ ਲਾਉਂਦਿਆਂ ਬੀਜੇਪੀ ਨੂੰ ਖਾਰਜ ਕਰ ਦਿੱਤਾ ਹੈ।
[caption id="attachment_479160" align="aligncenter" width="586"]
Delhi MCD Election 2021 Results : 4 ਸੀਟਾਂ 'ਤੇ AAP ਦੀ ਜਿੱਤ ,ਕਾਂਗਰਸ ਨੂੰ ਮਿਲੀ ਇੱਕ ਸੀਟ , ਭਾਜਪਾ ਦੀ ਕਰਾਰੀ ਹਾਰ[/caption]
ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਤੇ ਮਹਿੰਗਾਈ ਕਰਕੇ ਦੇਸ਼ ਵਿੱਚ ਬਣੇ ਮਾਹੌਲ ਨੇ ਬੀਜੇਪੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਪਹਿਲਾਂ ਪੰਜਾਬ ਅੰਦਰ ਹੋਈਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਵੀ ਬੀਜੇਪੀ ਦਾ ਸਫਾਇਆ ਹੋ ਗਿਆ ਸੀ। ਹਰਿਆਣਾ ਅੰਦਰ ਵਿੱਚ ਸਥਾਨਕ ਬੌਡੀਜ਼ ਦੀਆਂ ਚੋਣਾਂ ਵਿੱਚ ਬੀਜੇਪੀ ਨੂੰ ਝਟਕਾ ਲੱਗਾ ਸੀ। ਹੁਣ ਅਗਲੀਆਂ ਚੋਣਾਂ ਯੂਪੀ ਵਿੱਚ ਪੰਚਾਇਤਾਂ ਦੀਆਂ ਹੋ ਰਹੀਆਂ ਹਨ।
[caption id="attachment_479159" align="aligncenter" width="279"]
Delhi MCD Election 2021 Results : 4 ਸੀਟਾਂ 'ਤੇ AAP ਦੀ ਜਿੱਤ ,ਕਾਂਗਰਸ ਨੂੰ ਮਿਲੀ ਇੱਕ ਸੀਟ , ਭਾਜਪਾ ਦੀ ਕਰਾਰੀ ਹਾਰ[/caption]
ਤ੍ਰਿਲੋਕਪੁਰੀ ਤੋਂ ਵਿਜੇ ਕੁਮਾਰ ਨੇ 4986 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ। ਕਲਿਆਣਪੁਰੀ ਵਿੱਚ ਆਪ ਦੇ ਧੀਰੇਂਦਰ ਕੁਮਾਰ ਨੇ 7043 ਵੋਟਾਂ ਦੇ ਅੰਤਰ ਵਿੱਚ ਜਿੱਤ ਹਾਸਿਲ ਕੀਤੀ। ਰੋਹਿਨੀ ਤੋਂ ਆਪ ਦੇ ਉਮੀਦਵਾਰ ਰਾਮ ਚੰਦਰ ਨੇ ਜਿੱਤ ਦਰਜ ਕੀਤੀ। ਸ਼ਾਲੀਮਾਰ ਬਾਗ ਤੋਂ ਵੀ ਆਪ ਉਮੀਦਵਾਰ ਸੁਨੀਤਾ ਮਿਸ਼ਰਾ ਨੇ ਜਿੱਤ ਹਾਸਿਲ ਕੀਤੀ। ਪੂਰਬੀ ਚੌਹਾਨ ਬਾਂਗਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਜ਼ੁਬੈਰ ਅਹਿਮਦ ਨੇ ਜਿੱਤ ਪ੍ਰਾਪਤ ਕੀਤੀ ਹੈ।
[caption id="attachment_479158" align="aligncenter" width="300"]
Delhi MCD Election 2021 Results : 4 ਸੀਟਾਂ 'ਤੇ AAP ਦੀ ਜਿੱਤ ,ਕਾਂਗਰਸ ਨੂੰ ਮਿਲੀ ਇੱਕ ਸੀਟ , ਭਾਜਪਾ ਦੀ ਕਰਾਰੀ ਹਾਰ[/caption]
ਪੜ੍ਹੋ ਹੋਰ ਖ਼ਬਰਾਂ : ਬੀਜੇਪੀ ਸੰਸਦ ਕੌਸ਼ਲ ਕਿਸ਼ੋਰ ਦੇ ਬੇਟੇ ਨੇ ਖ਼ੁਦ ਕਰਵਾਈ ਆਪਣੇ 'ਤੇ ਫਾਇਰਿੰਗ , ਪੁੱਛਗਿੱਛ ਦੌਰਾਨ ਹੋਇਆ ਵੱਡਾ ਖ਼ੁਲਾਸਾ
ਦਿੱਲੀ ਦੇ ਉਪ-ਮੁੱਖ ਮੰਤਰੀ ਅਤੇ ਪਾਰਟੀ ਨੇਤਾ ਮਨੀਸ਼ ਸਿਸੋਆ ਨੇ ਇਸ ਜਿੱਤ 'ਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ।ਸਿਸੋਦੀਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿੱਤ ਦਾ ਐਲਾਨ ਦੇ ਨਾਲ ਪਾਰਟੀ ਦਫਤਰ ਪਹੁੰਚ ਗਏ ਸਨ। ਸਿਸੋਦੀਆ ਨੇ ਕਿਹਾ, 'ਦਿੱਲੀ ਦੀ ਜਨਤਾ ਨੇ ਨਗਰ ਨਿਗਮ ਉਪ ਚੋਣਾਂ 'ਚ 5 ਤੋਂ 4 ਸੀਟਾਂ ਦੇ ਕੇ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ 'ਤੇ ਭਰੋਸਾ ਜਤਾਇਆ ਹੈ।
-PTCNews