ਚੋਣ ਪ੍ਰਚਾਰ ਖਤਮ ਹੋਣ ਮੌਕੇ PM ਮੋਦੀ ਤੇ ਅਮਿਤ ਸ਼ਾਹ ਵੱਲੋਂ ਪ੍ਰੈਸ ਕਾਨਫਰੰਸ, ਸਾਂਝੀਆਂ ਕੀਤੀਆਂ ਇਹ ਗੱਲਾਂ

pm
ਚੋਣ ਪ੍ਰਚਾਰ ਖਤਮ ਹੋਣ ਮੌਕੇ PM ਮੋਦੀ ਤੇ ਅਮਿਤ ਸ਼ਾਹ ਵੱਲੋਂ ਪ੍ਰੈਸ ਕਾਨਫਰੰਸ, ਸਾਂਝੀਆਂ ਕੀਤੀਆਂ ਇਹ ਗੱਲਾਂ

ਚੋਣ ਪ੍ਰਚਾਰ ਖਤਮ ਹੋਣ ਮੌਕੇ PM ਮੋਦੀ ਤੇ ਅਮਿਤ ਸ਼ਾਹ ਵੱਲੋਂ ਪ੍ਰੈਸ ਕਾਨਫਰੰਸ, ਸਾਂਝੀਆਂ ਕੀਤੀਆਂ ਇਹ ਗੱਲਾਂ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਦਾ ਚੋਣ ਪ੍ਰਚਾਰ ਅੱਜ 5 ਵਜੇ ਤੋਂ ਬੰਦ ਹੋ ਗਿਆ ਹੈ। ਜਿਸ ਤੋਂ ਪਹਿਲਾਂ ਅੱਜ ਦਿੱਲੀ ਵਿਖੇ ਭਾਜਪਾ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਇਸ ਮੌਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਰਹੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਸ ਵਾਰ ਵੀ ਮੋਦੀ ਸਰਕਾਰ ਆਵੇਗੀ।

pm
ਚੋਣ ਪ੍ਰਚਾਰ ਖਤਮ ਹੋਣ ਮੌਕੇ PM ਮੋਦੀ ਤੇ ਅਮਿਤ ਸ਼ਾਹ ਵੱਲੋਂ ਪ੍ਰੈਸ ਕਾਨਫਰੰਸ, ਸਾਂਝੀਆਂ ਕੀਤੀਆਂ ਇਹ ਗੱਲਾਂ

ਹੋਰ ਪੜ੍ਹੋ:ਤਾਜ ਦੀ ਖੂਬਸੂਰਤੀ ਨਿਹਾਰਨ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (ਤਸਵੀਰਾਂ)

ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਮੋਦੀ ਦੇ ਪ੍ਰਯੋਗ ਸਵੀਕਾਰ ਕੀਤੇ।ਉਥੇ ਹੀ ਅਮਿਤ ਸ਼ਾਹ ਨੇ ਪੱਤਰਕਾਰਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਲਈ ਹਰ 15 ਦਿਨ ‘ਚ ਨਵੀਂ ਯੋਜਨਾ ਲਾਗੂ ਕੀਤੀ ਹੈ। ਅੱਗੇ ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਹਰ ਵਰਗ ਲਈ ਯੋਜਨਾਵਾਂ ਲਾਗੂ ਕੀਤੀਆਂ ਹਨ।

pm
ਚੋਣ ਪ੍ਰਚਾਰ ਖਤਮ ਹੋਣ ਮੌਕੇ PM ਮੋਦੀ ਤੇ ਅਮਿਤ ਸ਼ਾਹ ਵੱਲੋਂ ਪ੍ਰੈਸ ਕਾਨਫਰੰਸ, ਸਾਂਝੀਆਂ ਕੀਤੀਆਂ ਇਹ ਗੱਲਾਂ

ਉਹਨਾਂ ਕਿਹਾ ਕਿ ਉਹਨਾਂ ਕੋਲ 2014 ‘ਚ ਸਿਰਫ 6 ਸਰਕਾਰਾਂ ਸੀ ਅਤੇ ਹੁਣ ਸਾਡੇ ਕੋਲ 16 ਸਰਕਾਰਾਂ ਹਨ। ਇਸ ਲਈ ਜਨਤਾ ਹੁਣ ਵੀ ਮੋਦੀ ਸਰਕਾਰ ਬਣਾਉਣ ਦਾ ਫੈਸਲਾ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣ ਪ੍ਰਚਾਰ ਦੇ ਦੌਰਾਨ 142 ਰੈਲੀਆਂ ਨੂੰ ਸੰਬੋਧਨ ਕੀਤਾ ਹੈ।

ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਪੱਤਰਕਾਰਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਇਹ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਇਸ ਨੂੰ ਅੱਗੇ ਲੈ ਕੇ ਜਾਣਾ ਸਾਡਾ ਸਭ ਦਾ ਕੰਮ ਹੈ। ਇਸ ਮੌਕੇ ਉਹਨਾਂ ਪੱਤਰਕਾਰਾਂ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਚੋਣਾਂ ਦੌਰਾਨ ਪੱਤਰਕਾਰਾਂ ਨੂੰ ਕਾਫੀ ਮੇਹਨਤ ਕਰਨੀ ਪੈਂਦੀ ਹੈ।

ਹੋਰ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ

pm
ਚੋਣ ਪ੍ਰਚਾਰ ਖਤਮ ਹੋਣ ਮੌਕੇ PM ਮੋਦੀ ਤੇ ਅਮਿਤ ਸ਼ਾਹ ਵੱਲੋਂ ਪ੍ਰੈਸ ਕਾਨਫਰੰਸ, ਸਾਂਝੀਆਂ ਕੀਤੀਆਂ ਇਹ ਗੱਲਾਂ

ਅੱਗੇ ਉਹਨਾਂ ਕਿਹਾ ਕਿ ਮੇਰਾ ਇਸ ਵਾਰ ਦਾ ਚੋਣ ਪ੍ਰਚਾਰ ਕਾਫੀ ਵਧੀਆ ਰਿਹਾ ਤੇ ਲੋਕਾਂ ਨੇ ਕਾਫੀ ਪਿਆਰ ਦਿੱਤਾ। ਮੋਦੀ ਨੇ ਕਿਹਾ ਕਿ ਜਦੋਂ ਪ੍ਰਚਾਰ ਲਈ ਨਿਕਲਿਆ ਸੀ ਤਾਂ ਜਨਤਾ ਦਾ ਧੰਨਵਾਦ ਕਰਨ ਦੇ ਲਈ ਕਾਫੀ ਸਮੱਸਿਆਵਾਂ ਆਈਆਂ, ਪਰ ਦੇਸ਼ ਦੇ ਲੋਕ ਮੇਰੇ ਨਾਲ ਸਨ। ਜ਼ਿਕਰਯੋਗ ਹੈ ਕਿ 19 ਮਈ ਨੂੰ 7ਵੇਂ ਪੜਾਅ ਲਈ ਵੋਟਿੰਗ ਹੋਵੇਗੀ, ਜਿਨ੍ਹਾਂ ਲਈ ਅੱਜ ਸ਼ਾਮ 5 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਗਿਆ। 19 ਮਈ ਨੂੰ 13 ਸੀਟਾਂ ‘ਤੇ ਪੈਣ ਵਾਲੀਆਂ ਵੋਟਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News