ਹਾੜੀ ਸੀਜ਼ਨ ਦੌਰਾਨ ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਪਟਿਆਲਾ ਪ੍ਰਸ਼ਾਸ਼ਨ, ਚੁੱਕਿਆ ਇਹ ਕਦਮ
ਪਟਿਆਲਾ: ਪੰਜਾਬ ਵਿਚ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪੱਕੀ ਫਸਲ ਨੂੰ ਅੱਗ ਲੱਗਣ ਦੀਆਂ ਅਜਿਹੀਆਂ ਘਟਨਾਵਾਂ ਤੋਂ ਬਚਾਉੁਣ ਲਈ ਜ਼ਿਲਾ ਪ੍ਰਸ਼ਾਸਨ ਅਤੇ ਵਿਭਾਗਾਂ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਿਚਕਾਰ ਹਾੜੀ ਸੀਜ਼ਨ ਦੌਰਾਨ ਕਿਸਾਨਾਂ ਦੀ ਮਦਦ ਲਈ ਪਟਿਆਲਾ ਪ੍ਰਸ਼ਾਸ਼ਨ ਅੱਗੇ ਆਇਆ ਹੈ। ਇਸ ਹਾੜੀ ਸੀਜ਼ਨ ਦੌਰਾਨ ਫਸਲਾਂ ਨੂੰ ਅਚਾਨਕ ਅੱਗ ਲੱਗਣ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੂਚਨਾ ਕੇਂਦਰ ਸਥਾਪਿਤ ਕੀਤੇ ਗਏ ਹਨ। ਪਟਿਆਲਾ ਪ੍ਰਸਾਸ਼ਨ ਵੱਲੋਂ ਕੰਟਰੋਲ ਰੂਮ ਦਾ ਨੰਬਰ 0175 2350550 ਜਾਰੀ ਕੀਤਾ ਗਿਆ ਹੈ। ਜੇ ਸੂਚਨਾ ਵਟ੍ਸ ਐਪ ਤੇ ਭੇਜਣੀ ਹੋਵੇ ਤਾਂ ਇਸ ਨੰਬਰ 62843 57500 'ਤੇ ਭੇਜੀ ਜਾ ਸਕਦੀ ਹੈ। ਇਸ ਮੌਕੇ ਉਨਾਂ ਅਗਾਂਹਵਧੂ ਕਿਸਾਨਾਂ ਤੋਂ ਸੁਝਾਅ ਲਏ ਤਾਂ ਜੋ ਕਿਸਾਨਾਂ ਦੀ ਪੱਕੀ ਫਸਲ ਦਾ ਨੁਕਸਾਨ ਨਾ ਹੋਵੇ। ਉਨਾਂ ਆਖਿਆ ਕਿ ਹਾੜੀ ਦੇ ਸੀਜ਼ਨ ਦੇ ਮੱਦੇਨਜ਼ਰ ਸਬੰਧਤ ਵਿਭਾਗਾਂ ਨੂੰ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਗੌਰਤਲਬ ਹੈ ਕਿ ਬੀਤੇ ਦਿਨੀ ਪਿੰਡ ਛਾਜਲੀ ਵਿਖੇ ਇਕ ਕਿਸਾਨ ਦੀ ਖੇਤਾਂ ਵਿਚ ਖੜ੍ਹੀ ਕਰੀਬ ਸਾਢੇ ਪੰਜ ਏਕੜ ਕਣਕ ਦੀ ਫਸਲ ਅਚਾਨਕ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ ਹੈ | ਇਸ ਮੌਕੇ ਲੋਕਾਂ ਨੇ ਦੱਸਿਆ ਕਿ ਉਸ ਨੇ ਕਰੀਬ ਸੱਤ ਏਕੜ ਕਣਕ ਦੀ ਫਸਲ ਬਿੱਜੀ ਸੀ ਜੋ ਕਿ ਹੁਣ ਬਿਲਕੁਲ ਤਿਆਰ ਹੋ ਗਈ ਸੀ ਕੁਝ ਦਿਨਾਂ ਵਿਚ ਹੀ ਕਣਕ ਦੀ ਵਾਢੀ ਕਰਨੀ ਸੀ ਪਰ ਅੱਜ ਅਚਾਨਕ ਉਸ ਦੇ ਖੇਤ ਵਿਚ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗ ਗਈ ਜਿਸ ਨਾਲ ਕਰੀਬ ਸਾਢੇ ਪੰਜ ਏਕੜ ਕਣਕ ਦੀ ਖੜ੍ਹੀ ਫਸਲ ਸੜ ਕੇ ਮਿੰਟਾਂ ਵਿਚ ਹੀ ਸੁਆਹ ਹੋ ਗਈ। ਇਹ ਵੀ ਪੜ੍ਹੋ : ਪਿੰਡ ਬੱਗਾ 'ਚ ਖ਼ੂਨੀ ਝੜਪ, ਟਰੈਕਟਰਾਂ ਨੂੰ ਲਗਾਈ ਅੱਗ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਕਿਸਾਨ ਨੂੰ ਕਰੀਬ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੇਜਰ ਸਿੰਘ, ਤੇਜਾ ਸਿੰਘ ਵਾਸੀ ਛਾਜਲੀ ਨੂੰ ਕਰੀਬ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। -PTC News