ਮੁਹਾਲੀ: ਪੁਲਿਸ ਨੇ DSP ਅਤੁਲ ਸੋਨੀ ਦੇ 'ਗ੍ਰਿਫਤਾਰੀ ਵਾਰੰਟ' ਕੀਤੇ ਜਾਰੀ
ਮੋਹਾਲੀ: ਆਪਣੀ ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਮੁਅੱਤਲ ਕੀਤੇ ਗਏ ਡੀ. ਐੱਸ. ਪੀ. ਅਤੁਲ ਸੋਨੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਦਰਅਸਲ, ਅੱਜ ਮੋਹਾਲੀ ਪੁਲਿਸ ਵੱਲੋਂ ਅਤੁਲ ਸੋਨੀ ਖਿਲਾਫ 'ਗ੍ਰਿਫਤਾਰੀ ਵਾਰੰਟ' ਜਾਰੀ ਕਰ ਦਿੱਤੇ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਗ੍ਰਹਿ ਸਕੱਤਰ ਪੰਜਾਬ ਵਲੋਂ ਅਤੁਲ ਸੋਨੀ ਦੀ ਮੁਅੱਤਲੀ ਦੇ ਹੁਕਮ ਮਿਲਦੇ ਹੀ ਉਸ ਖਿਲਾਫ 'ਗ੍ਰਿਫਤਾਰੀ ਵਾਰੰਟ' ਜਾਰੀ ਕੀਤਾ ਗਿਆ ਹੈ।
ਹੋਰ ਪੜ੍ਹੋ: ਤਰਨਤਾਰਨ 'ਚ ਵੱਡੀ ਵਾਰਦਾਤ: SGPC ਮੁਲਾਜ਼ਮ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਅਤੁਲ ਸੋਨੀ ਨੇ ਆਪਣੀ ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਉਸ ‘ਤੇ ਗੋਲੀ ਚਲਾ ਦਿੱਤੀ ਸੀ, ਹਾਲਾਂਕਿ ਇਸ ਘਟਨਾ ਦੌਰਾਨ ਉਸ ਦੀ ਪਤਨੀ ਦਾ ਬਚਾਅ ਹੋ ਗਿਆ ਸੀ, ਜਿਸ ਤੋਂ ਬਾਅਦ ਅਤੁਲ ਸੋਨੀ ਫਰਾਰ ਸੀ।
-PTC News