ਹੋਰ ਖਬਰਾਂ

Face App ਦਾ ਇਸਤੇਮਾਲ ਕਰਨ ਵਾਲੇ ਹੋ ਜਾਣ ਸਾਵਧਾਨ, ਨਹੀਂ ਤਾਂ ...

By Jashan A -- July 20, 2019 5:07 pm -- Updated:Feb 15, 2021

Face App ਦਾ ਇਸਤੇਮਾਲ ਕਰਨ ਵਾਲੇ ਹੋ ਜਾਣ ਸਾਵਧਾਨ, ਨਹੀਂ ਤਾਂ ...,ਅੱਜ ਕੱਲ ਲੋਕਾਂ ਵੱਲੋਂ ਇੱਕ ਅਜਿਹੀ ਐਪ ਵਰਤੀ ਜਾ ਰਹੀ ਹੈ, ਜੋ ਉਹਨਾਂ ਨੂੰ ਬੁਢਾਪੇ ਦੀ ਤਸਵੀਰ ਦਿਖਾ ਰਿਹਾ ਹੈ। ਐਪ ਨੂੰ ਆਏ ਥੋੜ੍ਹਾ ਟਾਈਮ ਹੀ ਹੋਇਆ ਹੈ ਕਿ ਲੋਕੀ ਇਸ ਦੇ ਐਨੇ ਦਿਵਾਨੇ ਹੋ ਚੁੱਕੇ ਹਨ ਕਿ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਇਸ ਐਪ ਦੁਆਰਾ ਜਵਾਨ ਤੋਂ ਬੁੱਢਾ ਦਿਖਾਉਣ ਲਈ ਆਪਣੀ ਤਸਵੀਰਾਂ ਨੂੰ ਸ਼ੇਅਰ ਕਰ ਰਹੇ ਹਨ। ਦਿਨ ਬ ਦਿਨ ਇਸ ਐੱਪ ਦੀ ਦਿਵਾਨਗੀ ਵਧਦੀ ਜਾ ਰਹੀ ਹੈ।

ਪਰ ਐਪ ਨੂੰ ਵਰਤਣ ਵਾਲੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਮੀਡੀਆ ਰਿਪੋਰਟਾਂ ਮੁਤਾਬਕ ਇਸ ਨੂੰ ਇਸਤੇਮਾਲ ਕਰਨ ਵਾਲੇ ਲੋਕਾਂ ਦਾ ਡਾਟਾ ਤੇ ਪ੍ਰਾਈਵੇਸੀ ਨੂੰ ਲੈ ਕੇ ਵੱਡੀ ਚਿੰਤਾ ਸਾਹਮਣੇ ਆਈ ਹੈ। ਇਸ ਐਪ ਨੂੰ ਇਸਤੇਮਾਲ ਕਰਨ ਦੀਆਂ ਸ਼ਰਤਾਂ ਤੁਹਾਡੀ ਪ੍ਰਾਈਵੇਸੀ ਲਈ ਬੇਹੱਦ ਗੰਭੀਰ ਹਨ।

ਹੋਰ ਪੜ੍ਹੋ : ਟਾਂਡਾ ਪੁਲਿਸ ਨੇ ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ 1 ਨੂੰ ਦਬੋਚਿਆ

ਇਸ ਐਪ ਦਾ ਇਸਤੇਮਾਲ ਕਰਨ ਲਈ ਜੋ ਵੀ ਤਸਵੀਰ ਇਸਤੇਮਾਲ ਕੀਤੇ ਜਾਂਦੇ ਹਨ, ਉਹ ਸਿੱਧੇ ਫੇਸਐਪ ਦੇ ਕਲਾਉਡ ‘ਤੇ ਸਟੋਰ ਹੁੰਦੇ ਹਨ।ਇਸ ਐਪ ਨੂੰ ਇਸਤੇਮਾਲ ਕਰਨ ਦੀਆਂ ਸ਼ਰਤਾਂ ਕਾਫੀ ਖ਼ਤਰਨਾਕ ਹਨ।

ਇਸ ‘ਤੇ ਯੂਜ਼ ਤੁਹਾਡੀ ਤਸਵੀਰ ਨੂੰ ਐਪ ਆਪਣੇ ਬਿਜਨੈਸ ਲਈ ਕਿਤੇ ਵੀ ਇਸਤੇਮਾਲ ਕਰ ਸਕਦਾ ਹੈ। ਇਸ ਦੇ ਨਾਲ ਹੀ ਐਪ ਕਿਸੇ ਵੀ ਯੂਜ਼ਰ ਦਾ ਨਾਂ ਤੇ ਉਸ ਨਾਲ ਜੁੜੇ ਕੰਟੈਂਟ ਨੂੰ ਕਿਸੇ ਵੀ ਮੀਡੀਆ ਫਾਰਮੈਟ ‘ਤੇ ਇਸਤੇਮਾਲ ਕਰ ਸਕਦਾ ਹੈ।

-PTC News

  • Share