ਮੀਂਹ ਤੋਂ ਬਾਅਦ ਸੂਬੇ 'ਚ ਛਾਈ ਧੁੰਦ, ਤਾਪਮਾਨ 'ਚ ਦਰਜ ਕੀਤੀ ਗਈ ਗਿਰਾਵਟ

By Shanker Badra - November 18, 2020 8:11 am

ਮੀਂਹ ਤੋਂ ਬਾਅਦ ਸੂਬੇ 'ਚ ਛਾਈ ਧੁੰਦ, ਤਾਪਮਾਨ 'ਚ ਦਰਜ ਕੀਤੀ ਗਈ ਗਿਰਾਵਟ:ਚੰਡੀਗੜ੍ਹ : ਪੰਜਾਬ ਦੇ ਵੱਖ -ਵੱਖ ਹਿੱਸਿਆਂ 'ਚ ਬੀਤੇ ਦਿਨੀਂ ਹੋਈ ਬਾਰਸ਼ ਤੇ ਗੜੇਮਾਰੀ ਤੋਂ ਬਾਅਦ ਠੰਢ ਨੇ ਦਸਤਕ ਦੇ ਦਿੱਤੀ ਹੈ। ਉਥੇ ਹੀ ਅੱਜ ਸਵੇਰੇ ਤੋਂ ਧੁੰਦ ਪੈਣ ਕਾਰਨ ਵਾਹਨ ਚਾਲਕਾਂ ਨੂੰ ਆਪਣੀਆਂ ਮੋਟਰ ਗੱਡੀਆਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ ਹਨ।ਰੋਪੜ ਦੇ ਵਿੱਚ ਮੀਂਹ ਤੋਂ ਬਾਅਦ ਠੰਡਵਧੀ ਹੈ ਅਤੇ ਧੁੰਦ ਦੀ ਚਿੱਟੀ ਚਾਦਰ ਛਾਈ ਹੋਈ ਹੈ।

Fog in the Punjab after rains, drop in temperature recorded ਮੀਂਹ ਤੋਂ ਬਾਅਦ ਸੂਬੇ 'ਚ ਛਾਈ ਧੁੰਦ, ਤਾਪਮਾਨ 'ਚ ਦਰਜ ਕੀਤੀ ਗਈ ਗਿਰਾਵਟ

ਪੰਜਾਬ 'ਚ ਬੁੱਧਵਾਰ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਐਤਵਾਰ ਨੂੰ ਦੁਪਹਿਰ ਬਾਅਦ ਸ਼ੁਰੂ ਹੋਈ ਬਾਰਿਸ਼ ਰਾਤ 8 ਵਜੇ ਤੱਕ ਜਾਰੀ ਰਹੀ ਹੈ। ਇਸ ਦੌਰਾਨ ਕਈ ਥਾਵਾਂ 'ਤੇ ਗੜ੍ਹੇਮਾਰੀ ਵੀ ਵੇਖਣ ਨੂੰ ਮਿਲੀ ਸੀ ,ਜਿਸ ਤੋਂ ਬਾਅਦ ਠੰਡ ਨੇ ਜ਼ੋਰ ਫ਼ੜ ਲਿਆ ਹੈ।

Fog in the Punjab after rains, drop in temperature recorded ਮੀਂਹ ਤੋਂ ਬਾਅਦ ਸੂਬੇ 'ਚ ਛਾਈ ਧੁੰਦ, ਤਾਪਮਾਨ 'ਚ ਦਰਜ ਕੀਤੀ ਗਈ ਗਿਰਾਵਟ

ਅੱਜ ਸਵੇਰੇ ਤੋਂ ਚੰਡੀਗੜ੍ਹ, ਪਟਿਆਲਾ, ਮੋਹਾਲੀ, ਰੋਪੜ, ਰੋਪੜ, ਜਲੰਧਰ, ਬਠਿੰਡਾ, ਸੰਗਰੂਰ ਸਮੇਤ ਕਈ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਕਾਰਨ ਸੜਕਾਂ 'ਤੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ। ਧੁੰਦ ਨਾਲ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

Fog in the Punjab after rains, drop in temperature recorded ਮੀਂਹ ਤੋਂ ਬਾਅਦ ਸੂਬੇ 'ਚ ਛਾਈ ਧੁੰਦ, ਤਾਪਮਾਨ 'ਚ ਦਰਜ ਕੀਤੀ ਗਈ ਗਿਰਾਵਟ

ਉੱਧਰ ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋਣ ਨਾਲ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਠੰਢ ਨੇ ਫਿਰ ਲੋਕਾਂ ਦੇ ਹੱਢ ਠਾਰ ਦਿੱਤੇ ਹਨ। ਠੰਡ ਦੇ ਕਾਰਨ ਜਿਥੇ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਕਈ ਜਗਾਵਾਂ ਤੋਂ ਸੜਕੀ ਹਾਦਸਿਆਂ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
-PTCNews

adv-img
adv-img