Thu, May 2, 2024
Whatsapp

ਯਕੀਨਨ ਬਹੁਤ ਸਾਰੇ ਸਿੱਖ ਨਹੀਂ ਜਾਣਦੇ ਹੋਣਗੇ ਇਸ ਬਾਰੇ, ਦੇਖੋ ਵੀਡੀਓ!

Written by  Joshi -- November 09th 2017 08:55 PM -- Updated: November 09th 2017 08:57 PM
ਯਕੀਨਨ ਬਹੁਤ ਸਾਰੇ ਸਿੱਖ ਨਹੀਂ ਜਾਣਦੇ ਹੋਣਗੇ ਇਸ ਬਾਰੇ, ਦੇਖੋ ਵੀਡੀਓ!

ਯਕੀਨਨ ਬਹੁਤ ਸਾਰੇ ਸਿੱਖ ਨਹੀਂ ਜਾਣਦੇ ਹੋਣਗੇ ਇਸ ਬਾਰੇ, ਦੇਖੋ ਵੀਡੀਓ!

Guru Gobind Singh Ji Teachings: ਸਿੱਖਾਂ ਦੇ ਦਸਵੇਂ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ੨੨ ਦਸੰਬਰ ੧੬੬੬ ਈ: ਨੂੰ ਪਟਨਾ, ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਸੀ। ਆਪ ਜੀ ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਸਨ। Guru Gobind Singh Ji Teachings: ਯਕੀਨਨ ਬਹੁਤ ਸਾਰੇ ਸਿੱਖ ਨਹੀਂ ਜਾਣਦੇ ਹੋਣਗੇ ਇਸਗੁਰੂ ਸਾਹਿਬ ਜੀ ਆਪਣੇ ਕੋਲ ਹਮੇਸ਼ਾ ਬਾਜ ਰੱਖਦੇ ਸਨ, ਇੰਨਾ ਤਾਂ ਸਭ ਨੂੰ ਪਤਾ ਹੈ ਪਰ ਉਹ ਅਜਿਹਾ ਕਿਉਂ ਕਰਦੇ ਸਨ, ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਆਓ, ਜਾਣਦੇ ਹਾਂ ਇਸ ਬਾਰੇ: Guru Gobind Singh Ji Teachings: ਬਾਜ ਇੱਕ ਅਜਿਹਾ ਜੀਵ ਹੈ ਜਿਸਨੂੰ ਕੋਈ ਵੀ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ। ਬਾਜ ਜਾਂ ਤਾਂ ਪਿੰਜਰੇ ਨੂੰ ਤੋੜ੍ਹ ਕੇ ਆਜ਼ਾਦ ਉਡ ਜਾਵੇਗਾ ਜਾਂ ਆਪਣਾ ਦਮ ਤੋੜ੍ਹ ਦੇਵੇਗਾ ਪਰ ਕਦੀ ਗੁਲਾਮੀ 'ਚ ਖੁਸ਼ ਨਹੀਂ ਰਹੇਗਾ। ਇਸ ਤਰ੍ਹਾਂ ਹੀ ਸਿੱਖ ਨਾ ਕਦੀ ਕਿਸੇ ਦੀ ਗੁਲਾਮੀ ਸਹਿੰਦਾ ਹੈ ਅਤੇ ਨਾ ਹੀ ਕਿਸੇ ਗੁਲਾਮ ਨੂੰ ਤੜਪਦਾ ਦੇਖਦਾ ਹੈ। ਉਹ ਜ਼ੁਲਮ ਦੇ ਖਿਲਾਫ ਲੜ੍ਹਣ ਲਈ ਹਮੇਸ਼ਾ ਤਤਪਰ ਰਹਿੰਦਾ ਹੈ ਚਾਹੇ ਕੋਈ ਕੁਰਬਾਨੀ ਵੀ ਕਿਉਂ ਨਾ ਦੇਣੀ ਪਵੇ। ਬਾਜ ਕਦੀ ਵੀ ਕਿਸੇ 'ਤੇ ਨਿਰਭਰ ਨਹੀਂ ਰਹਿੰਦਾ, ਉਹ ਹਮੇਸ਼ਾ ਆਤਮ ਨਿਰਭਰ ਰਹਿੰਦਾ ਹੈ। ਇੱਥੋਂ ਤੱਕ ਕਿ ਉਹ ਕਿਸੇ ਹੋਰ ਜੀਵ ਵੱਲੋਂ ਮਾਰੇ ਗਏ ਸ਼ਿਕਾਰ ਨੂੰ ਵੀ ਨਹੀਂ ਖਾਂਦਾ, ਉਹ ਆਪਣਾ ਸ਼ਿਕਾਰ ਖੁਦ ਕਰਦਾ ਹੈ ਅਤੇ ਫਿਰ ਖਾਂਦਾ ਹੈ। ਇਸ ਤੋਂ ਗੁਰੂ ਕੇ ਸਿੱਖ ਨੂੰ ਸਿੱਖਿਆ ਮਿਲਦੀ ਹੈ ਕਿ ਸਿੰਘ ਕਦੀ ਕਿਸੇ 'ਤੇ ਨਿਰਭਰ ਨਹੀਂ ਰਹਿੰਦੇ, ਉਹ ਆਪਣੇ ਉਦਮ ਨਾਲ ਅੱਗੇ ਵੱਧਦੇ ਹਨ। ਬਾਜ ਬਹੁਤ ਉੱਚਾ ਉਡਦਾ ਹੈ ਪਰ ਉਸਦੀ ਨਿਗਾਹ ਹਮੇਸ਼ਾ ਧਰਤੀ ਵੱਲ ਨੂੰ ਰਹਿੰਦੀ ਹੈ। ਇਸ ਤਰ੍ਹਾਂ ਹੀ ਗੁਰੂ ਕਾ ਸਿੱਖ ਵੀ ਸਫਲਤਾ ਦੀਆਂ ਬੁਲੰਦੀਆਂ ਨੂੰ ਛੋਹ ਕੇ ਵੀ ਹਮੇਸ਼ਾ ਮਨ ਨੀਂਵਾ ਰੱਖਦਾ ਹੈ। ਚਾਹੇ ਸਿੱਖ ਕਿੰਨ੍ਹਾ ਵੀ ਉਚਾ ਕਿਉਂ ਨਾ ਉਠ ਜਾਵੇ ਪਰ ਉਹ ਕਦੀ ਵੀ ਆਪ ਤੋਂ ਨੀਂਵਿਆਂ ਨੂੰ ਨਹੀਂ ਭੁੱਲਦਾ। ਬਾਜ ਕਦੀ ਵੀ ਇੱਕ ਜਗ੍ਹਾ ਰਹਿ ਕੇ ਪੱਕਾ ਘਰ ਨਹੀਂ ਬਣਾਉਂਦਾ, ਉਹ ਇੱਕ ਜਗ੍ਹਾ ਰਹਿ ਕੇ, ਫਿਰ ਕਿਸੇ ਦੂਸਰੀ ਜਗ੍ਹਾ ਜਾਂਦਾ ਹੈ ਅਤੇ ਤਮਾਮ ਦੁਨੀਆਂ ਘੁੰਮਦਾ ਹੈ, ਇਸੇ ਤਰ੍ਹਾਂ ਗੁਰੂ ਕਾ ਸਿੱਖ ਵੀ ਕਿਸੇ ਇੱਕ ਜਗ੍ਹਾਂ ਨੂੰ ਆਪਣਾ ਘਰ ਨਹੀਂ ਮੰਨਦਾ ਬਲਕਿ ਉਹ ਉਹ ਹਮੇਸ਼ਾ ਆਪਣੇ ਮਨ ਵਿੱਚ ਇਹ ਗੱਲ ਰੱਖਦਾ ਹੈ ਕਿ ਇਹ ਦੁਨੀਆਂ ਉਸਦਾ ਪੱਕਾ ਘਰ ਨਹੀਂ ਹੈ। ਬਾਜ ਨੂੰ ਕਦੀ ਵੀ ਆਲਸ ਨਹੀਂ ਆਉਂਦਾ, ਕਿਉਂਕਿ ਇੱਕ ਬਾਜ ਹਮੇਸ਼ਾ ਸਤਰਕ ਰਹਿੰਦਾ ਹੈ ਕਿ ਉਸਦੇ ਆਲੇ ਦੁਆਲੇ ਕੀ ਹੋ ਰਿਹਾ ਹੈ। ਬਾਜ ਹਵਾ ਦੇ ਉਲਟ ਉਡਾਰੀ ਭਰਦਾ ਹੈ ਜੋ ਕਿ ਆਪਣੇ ਆਪ 'ਚ ਹੀ ਇੱਕ ਖਾਸੀਅਤ ਹੈ। ਇਸ ਤੋਂ ਗੁਰੂ ਕੇ ਸਿੱਖ ਨੂੰ ਸਿੱਖਿਆ ਮਿਲਦੀ ਹੈ ਕਿ ਚਾਹੇ ਦੁਨੀਆ ਸਾਰੀ ਇੱਕ ਪਾਸੇ ਜਾ ਰਹੀ ਹੋਵੇ ਪਰ ਸਿੰਘ ਨੇ ਹਮੇਸ਼ਾ ਸਹੀ ਰਾਹ ਹੀ ਚੁਣਨਾ ਹੈ ਚਾਹੇ ਉਸ ਲਈ ਉਸਨੂੰ ਦੁਨੀਆਂ ਦੇ ਉਲਟ ਚੱਲ ਕੇ, ਮੁਸੀਬਤਾਂ ਸਹਿ ਕੇ ਹੀ ਕਿਉਂ ਨਾ ਚੱਲਣਾ ਪਵੇ। ਬਾਜ ਕਦੀ ਕਿਸੇ ਤੋਂ ਨਹੀਂ ਡਰਦਾ। ਉਹ ਕਿਸੇ ਦੇ ਭੈਅ ਕਾਰਨ ਆਪਣੇ ਕਦਮ ਪਿਛਾਂਹ ਨਹੀਂ ਹਟਾਉਂਦਾ। ਬਾਜ ਆਸਮਾਨ ਦੇ ਰਾਜੇ ਵਾਂਗ ਜ਼ਿੰਦਗੀ ਬਤੀਤ ਕਰਦਾ ਹੈ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋਣ ਦੇ ਨਾਤੇ ਸਿੱਖ ਵੀ ਆਪਣੀ ਜ਼ਿੰਦਗੀ ਆਪਣੇ ਦਮ 'ਤੇ ਜੀਉਂਦਾ ਹੈ ਨਾ ਕਿ ਕਿਸੇ ਦੀ ਖੈਰ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ


Top News view more...

Latest News view more...