Mother's Day 2021 : ਇਸ ਵਜ੍ਹਾ ਕਰਕੇ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ 'ਮਦਰਸ ਡੇਅ ,ਜਾਣੋ ਇਤਿਹਾਸ
ਨਵੀਂ ਦਿੱਲੀ : ਹਰ ਸਾਲ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਦਰਸ ਡੇਅ ਮਨਾਇਆ ਜਾਂਦਾ ਹੈ, ਜੋ ਕਿ ਇਸ ਸਾਲ 9 ਮਈ ਐਤਵਾਰ ਯਾਨੀ ਅੱਜ ਹੈ। ਮਦਰਸ ਡੇਅ ਇਕ ਅਜਿਹਾ ਦਿਨ ਹੈ, ਜਿਸਨੂੰ ਹਰ ਬੱਚਾ ਆਪਣੀ ਮਾਂ ਲਈ ਖ਼ਾਸ ਬਣਾਉਣਾ ਚਾਹੁੰਦਾ ਹੈ। ਅਜਿਹਾ ਹੋਵੇ ਵੀ ਕਿਉਂ ਨਾ, ਮਾਂ ਤੋਂ ਵੱਧ ਕੇ ਅਤੇ ਉਸਤੋਂ ਖ਼ਾਸ ਇਸ ਪੂਰੀ ਕਾਇਨਾਤ ’ਚ ਦੂਸਰਾ ਕੋਈ ਨਹੀਂ ਹੈ। ਇਸ ਲਈ ਮਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ।
ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ
[caption id="attachment_495955" align="aligncenter" width="275"]
Mother's Day 2021 :ਇਸ ਵਜ੍ਹਾ ਕਰਕੇ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ 'ਮਦਰਸ ਡੇਅ,ਜਾਣੋ ਇਤਿਹਾਸ[/caption]
ਮਾਂ-ਬੱਚੇ ਦਾ ਰਿਸ਼ਤਾ ਇਸ ਸੰਸਾਰ ਵਿਚ ਸਭ ਤੋਂ ਖ਼ੂਬਸੂਰਤ ਅਤੇ ਅਨਮੋਲ ਹੈ। ਜਦ ਬੱਚਾ ਦੁੱਖ ਵਿੱਚ ਹੁੰਦਾ ਹੈ ਤਾਂ ਤਕਲੀਫ਼ ਮਾਂ ਨੂੰ ਹੁੰਦੀ ਹੈ। ਉਹ ਮੁਸਕਰਾਉਂਦਾ ਹੈ ਅਤੇ ਮਾਂ ਖੁਸ਼ ਹੁੰਦੀ ਹੈ। ਮਾਂ ਦੇ ਪਿਆਰ, ਕੁਰਬਾਨੀ ਅਤੇ ਸਮਰਪਣ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਆਸਾਨ ਨਹੀਂ ਹੈ। ਵੈਸੇ ਤਾਂ ਹਰ ਦਿਨ ਹੀ ਬੱਚਿਆਂ ਨੂੰ ਮਾਂ ਦੇ ਲਈ ਵਿਸ਼ੇਸ਼ ਬਣਾਉਣਾ ਚਾਹੀਦਾ ਹੈ, ਜੋ ਪੂਰੀ ਤਰ੍ਹਾਂ ਮਾਂ ਨੂੰ ਸਮਰਪਿਤ ਹੈ।
[caption id="attachment_495954" align="aligncenter" width="300"]
Mother's Day 2021 :ਇਸ ਵਜ੍ਹਾ ਕਰਕੇ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ 'ਮਦਰਸ ਡੇਅ,ਜਾਣੋ ਇਤਿਹਾਸ[/caption]
ਕਿਉਂ ਮਨਾਇਆ ਜਾਂਦਾ ਹੈਮਦਰਸ ਡੇਅ
ਮਾਂ ਦਾ ਸਨਮਾਨ ਦਿਵਸ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਾਂ ਦੇ ਸਨਮਾਨ ਵਿੱਚ 'ਮਦਰਸ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਆਪਣੀ ਮਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਜਗ੍ਹਾ ਹੈ , ਇਹ ਦੱਸਣ ਲਈ ਸਾਰੇ ਤਰੀਕੇ ਅਪਨਾਉਣੇ ਹਨ। ਆਮ ਦਿਨਾਂ ਵਿੱਚ ਕੁਝ ਦਿਨ ਲੋਕ ਰੁੱਝੇ ਰਹਿੰਦੇ ਹਨ ਅਤੇ ਕਈ ਵਾਰ ਕੁਝ ਕਾਰਨਾਂ ਕਰਕੇ ਲੋਕ ਆਪਣੀ ਮਾਂ ਨੂੰ ਘੱਟ ਤੋਂ ਘੱਟ ਸਮਾਂ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਇਹ ਇੱਕ ਖਾਸ ਦਿਨ ਹੁੰਦਾ ਹੈ ਜਦੋਂ ਲੋਕ ਸਾਰੇ ਕੰਮਾਂ ਤੋਂ ਉੱਪਰਆਪਣੀ ਮਾਂ ਨੂੰ ਰੱਖਦੇ ਹਨ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਨ।
[caption id="attachment_495952" align="aligncenter" width="300"]
Mother's Day 2021 :ਇਸ ਵਜ੍ਹਾ ਕਰਕੇ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ 'ਮਦਰਸ ਡੇਅ,ਜਾਣੋ ਇਤਿਹਾਸ[/caption]
ਮਦਰਸ ਡੇਅ ਦਾ ਇਤਿਹਾਸ
ਮਦਰਸ ਡੇਅ ਦੀ ਸ਼ੁਰੂਆਤ 1908 ’ਚ ਅਮਰੀਕਾ ਤੋਂ ਹੋਈ ਸੀ। ਅਮਰੀਕਾ ਦੇ ਵਰਜੀਨੀਆ ’ਚ ਰਹਿਣ ਵਾਲੀ ਏਨਾ ਨੇ ਆਪਣੀ ਮਾਂ ਦੇ ਪ੍ਰੇਮ ਅਤੇ ਸਮਰਪਣ ਨੂੰ ਦੇਖਦੇ ਹੋਏ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ। ਇਹ ਕਿਹਾ ਜਾਂਦਾ ਹੈ ਕਿ ਏਨਾ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਸੀ। ਉਹ ਆਪਣੀ ਮਾਂ ਦੇ ਸਮਰਪਣ ਤੋਂ ਬਹੁਤ ਪ੍ਰਭਾਵਿਤ ਹੋਈ ਅਤੇ ਮਾਂ ਨਾਲ ਬੇਹੱਦ ਪਿਆਰ ਕਰਨ ਲੱਗੀ। ਉਸ ਦੌਰਾਨ ਏਨਾ ਨੇ ਫ਼ੈਸਲਾ ਕੀਤਾ ਕਿ ਉਹ ਕਦੇ ਵਿਆਹ ਨਹੀਂ ਕਰਵਾਏਗੀ ਅਤੇ ਮਾਂ ਦੀ ਸੇਵਾ ਕਰੇਗੀ।
[caption id="attachment_495956" align="aligncenter" width="275"]
Mother's Day 2021 :ਇਸ ਵਜ੍ਹਾ ਕਰਕੇ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ 'ਮਦਰਸ ਡੇਅ,ਜਾਣੋ ਇਤਿਹਾਸ[/caption]
ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ
ਉਸ ਤੋਂ ਕਾਫੀ ਸਮੇਂ ਬਾਅਦ ਏਨਾ ਦੀ ਮਾਂ ਦਾ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਅਮਰੀਕਾ ’ਚ ਖਾਨਾਜੰਗੀ ਦੌਰਾਨ ਏਨਾ ਨੇ ਜ਼ਖ਼ਮੀ ਹੋਏ ਫ਼ੌਜੀਆਂ ਦੀ ਦੇਖਭਾਲ ਮਾਂ ਦੇ ਰੂਪ ’ਚ ਕੀਤੀ। ਏਨਾ ਆਪਣੀ ਮਾਂ ਨੂੰ ਸਨਮਾਨ ਦੇਣਾ ਚਾਹੁੰਦੀ ਸੀ, ਇਸ ਲਈ ਉਹ ਇਕ ਅਜਿਹੇ ਦਿਨ ਦੀ ਤਲਾਸ਼ ਕਰ ਰਹੀ ਸੀ, ਜਿਸ ਦਿਨ ਦੁਨੀਆ ਦੀਆਂ ਸਾਰੀਆਂ ਮਾਂਵਾਂ ਨੂੰ ਸਨਮਾਨ ਮਿਲ ਸਕੇ। ਇਸਤੋਂ ਬਾਅਦ ਏਨਾ ਨੇ ਮਾਂ ਪ੍ਰਤੀ ਸਨਮਾਨ ਲਈ ‘ਮਦਰਸ ਡੇਅ’ ਦੀ ਸ਼ੁਰੂਆਤ ਕੀਤੀ ਸੀ।
[caption id="attachment_495951" align="aligncenter" width="224"]
Mother's Day 2021 :ਇਸ ਵਜ੍ਹਾ ਕਰਕੇ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ 'ਮਦਰਸ ਡੇਅ,ਜਾਣੋ ਇਤਿਹਾਸ[/caption]
ਮਦਰਸ ਡੇਅ ਦਾ ਮਹੱਤਵ
ਇਹ ਦਿਨ ਮਾਤਾਵਾਂ ਨੂੰ ਸਮਰਪਿਤ ਹੁੰਦਾ ਹੈ। ਬੱਚੇ ਇਸ ਖ਼ਾਸ ਦਿਨ ਆਪਣੀ ਮਾਂ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਹਨ। ਆਪਣੀ ਮਾਂ ਨੂੰ ਪਿਆਰ ਪ੍ਰਗਟਾਉਣ ਲਈ ਬੱਚੇ ਗਿਫ਼ਟਸ, ਕਾਰਡਸ ਦਿੰਦੇ ਹਨ ਅਤੇ ਲੰਚ ਤੇ ਡਿਨਰ ਲਈ ਬਾਹਰ ਲੈ ਕੇ ਜਾਂਦੇ ਹਨ, ਪਰ ਇਨ੍ਹੀਂ ਦਿਨੀਂ ਕੋਰੋਨਾ ਕਾਰਨ ਬਾਹਰ ਜਾਣਾ ਮੁਸ਼ਕਲ ਹੈ, ਇਸ ਲਈ ਇਸ ਦਿਨ ਲਈ ਲੋਕ ਘਰ ਹੀ ਤਿਆਰੀਆਂ ਕਰ ਰਹੇ ਹਨ।
[caption id="attachment_495954" align="aligncenter" width="300"]
Mother's Day 2021 :ਇਸ ਵਜ੍ਹਾ ਕਰਕੇ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ 'ਮਦਰਸ ਡੇਅ,ਜਾਣੋ ਇਤਿਹਾਸ[/caption]
ਮਈ ਦੇ ਦੂਜੇ ਐਤਵਾਰ ਨੂੰ ਮਨਾਉਣ ਦਾ ਕਾਰਨ
ਇਹ ਮੰਨਿਆ ਜਾਂਦਾ ਹੈ ਕਿ 1914 ਵਿਚ ਯੂਐਸ ਦੇ ਰਾਸ਼ਟਰਪਤੀ ਨੇ ਇਕ ਕਾਨੂੰਨ ਪਾਸ ਕੀਤਾ ,ਜਿਸ ਦੇ ਅਨੁਸਾਰ ਮਦਰਜ਼ ਡੇਅ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਵੇਗਾ, ਉਦੋਂ ਤੋਂ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਇਸਨੂੰ ਮਨਾਇਆ ਜਾਂਦਾ ਰਿਹਾ ਹੈ। ਜਿਵੇਂ ਜਿਵੇਂ ਵਿਅਕਤੀ ਦੀ ਉਮਰ ਵਧਦੀ ਹੈ, ਉਹ ਇਕੱਲੇਪਨ ਦਾ ਸ਼ਿਕਾਰ ਹੋ ਜਾਂਦਾ ਹੈ। ਇਕੱਲੇਪਨ ਮਨੁੱਖ ਨੂੰ ਅੰਦਰੋਂ ਕਮਜ਼ੋਰ ਬਣਾ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਆਪਣੀ ਮਾਂ ਨਾਲ ਸਮਾਂ ਬਿਤਾਓ ਅਤੇ ਉਨ੍ਹਾਂ ਨਾਲ ਗੱਲਾਂ ਕਰੋ।
-PTCNews