Sat, Jun 14, 2025
Whatsapp

ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ 'ਮਹਾਪੰਚਾਇਤ', ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਹੋਣਗੇ ਸ਼ਾਮਿਲ

Reported by:  PTC News Desk  Edited by:  Shanker Badra -- February 03rd 2021 02:14 PM
ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ 'ਮਹਾਪੰਚਾਇਤ', ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਹੋਣਗੇ ਸ਼ਾਮਿਲ

ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ 'ਮਹਾਪੰਚਾਇਤ', ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਹੋਣਗੇ ਸ਼ਾਮਿਲ

ਜੀਂਦ : ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਵੱਲੋਂ ਅੱਜ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਕੰਡੇਲਾ ਪਿੰਡ 'ਚ 'ਮਹਾਪੰਚਾਇਤ' ਚੱਲ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਵੀ ਅੱਜ ਜੀਂਦ ਜ਼ਿਲ੍ਹੇ ਦੇ ਕੰਡੇਲਾ ਪਿੰਡ ਪਹੁੰਚ ਗਏ ਹਨ। ਉਹ ਇਥੋਂ ਦੇ ਕਿਸਾਨਾਂ ਲਈ ਮਹਾਪੰਚਾਇਤ ਵਿੱਚ ਹਿੱਸਾ ਲੈਣਗੇ। [caption id="attachment_471824" align="aligncenter" width="286"]Haryana: BKU leader Rakesh Tikait to attend farmers' mahapanchayat in Jind today ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ 'ਮਹਾਪੰਚਾਇਤ', ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਹੋਣਗੇ ਸ਼ਾਮਿਲ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ 'ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ ਇਸ ਮਹਾਪੰਚਾਇਤ ਵਿੱਚ ਹਰਿਆਣਾ ਦੇ ਲਗਭਗ 50 ਖਾਪਾਂ ਦੇ ਨੁਮਾਇੰਦੇ ਵੀ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣਗੇ। ਇਸ ਮਹਾਪੰਚਾਇਤ ਵਿੱਚ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਬਣਾਈ ਜਾਵੇਗੀ। ਜੇ ਭੀੜ ਉਮੀਦ ਤੋਂ ਵੱਧ ਆਉਂਦੀ ਹੈ ਤਾਂ ਅੰਦੋਲਨ ਦੀ ਰੂਪ ਰੇਖਾ ਸਟੇਜ ਤੋਂ ਸੁਣਾਈ ਦੇਵੇਗੀ। ਨਹੀਂ ਤਾਂ ਅੰਦੋਲਨ ਦੀ ਰਣਨੀਤੀ ਬਾਅਦ ਵਿਚ ਲੋਕਾਂ ਨੂੰ ਦੱਸੀ ਜਾਵੇਗੀ। [caption id="attachment_471823" align="aligncenter" width="273"]Haryana: BKU leader Rakesh Tikait to attend farmers' mahapanchayat in Jind today ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ 'ਮਹਾਪੰਚਾਇਤ', ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਹੋਣਗੇ ਸ਼ਾਮਿਲ[/caption] ਕੰਡੇਲਾ ਖਾਪ ਦੇ ਮੁਖੀ ਟੇਕਰਾਮ ਕੰਡੇਲਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਦੇਕੌਮੀ ਬੁਲਾਰੇ ਰਾਕੇਸ਼ ਟਿਕੈਤ, ਜਨਰਲ ਸੱਕਤਰ ਯੁੱਧਵੀਰ ਸਿੰਘ, ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ , ਪੰਜਾਬ ਤੋਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਰਤਨ ਸਿੰਘ ਮਾਨ, ਚੌਧਰੀ ਜੋਗਿੰਦਰ ਸਿੰਘ ਮਾਨ ਅਤੇ ਹਰਿਆਣਾ ਦੀਆਂ ਸਾਰੀਆਂ ਖਾਪ ਪੰਚਾਇਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਹਿੱਸਾ ਲੈਣਗੇ। [caption id="attachment_471822" align="aligncenter" width="690"]Haryana: BKU leader Rakesh Tikait to attend farmers' mahapanchayat in Jind today ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ 'ਮਹਾਪੰਚਾਇਤ', ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਹੋਣਗੇ ਸ਼ਾਮਿਲ[/caption] ਪੜ੍ਹੋ ਹੋਰ ਖ਼ਬਰਾਂ : ਪੋਲੀਓ ਰੋਕੂ ਬੂੰਦਾਂ ਦੀ ਜਗ੍ਹਾ ਬੱਚਿਆਂ ਨੂੰ ਪਿਲਾ ਦਿੱਤਾ ਸੈਨੇਟਾਈਜ਼ਰ, 12 ਬੱਚਿਆਂ ਦੀ ਵਿਗੜੀ ਹਾਲਤ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਹਿਸਾਰ ਜ਼ਿਲ੍ਹੇ ਦੇ ਉਕਲਾਣਾ ਦੇ ਸੂਰੇਵਾਲਾ ਚੌਕ ਪਹੁੰਚੇ ਅਤੇ ਕਿਸਾਨਾਂ ਨੂੰ ਸੰਬੋਧਨ ਕੀਤਾ। 6 ਫਰਵਰੀ ਨੂੰ ਉਨ੍ਹਾਂ ਨੇ ਕਿਸਾਨ ਯੂਨੀਅਨਾਂ ਵੱਲੋਂ ਵੱਲੋਂ ਦੇਸ਼ ਵਿਆਪੀ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ ਤਹਿਤ ਸਮਰਥਨ ਕਰਨ ਨੂੰ ਕਿਹਾ ਹੈ। ਚੜੂਨੀਨੇ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦੇ ਦਾਖ਼ਲ ਹੋਣ 'ਤੇ ਲਗਾਈ ਰੋਕ ਦੀ ਆਲੋਚਨਾ ਕੀਤੀ, ਜੋ ਕਿ ਕਿਸਾਨ ਅੰਦੋਲਨ ਦੇ ਮੁੱਖ ਸਥਾਨਾਂ ਵਿੱਚੋਂ ਇੱਕ ਹੈ। -PTCNews


Top News view more...

Latest News view more...

PTC NETWORK