HDFC-HDFC Bank Merger: HDFC ਲਿਮਟਿਡ ਤੇ HDFC ਬੈਂਕ ਦਾ ਹੋਵੇਗਾ ਰਲੇਵਾਂ, ਮੀਟਿੰਗਾਂ 'ਚ ਬੋਰਡ ਨੇ ਦਿੱਤੀ ਮਨਜ਼ੂਰੀ
HDFC Twin Merger: ਦੇਸ਼ ਦੀ ਸਭ ਤੋਂ ਵੱਡੀ ਹਾਊਸਿੰਗ ਫਾਇਨਾਂਸ ਕੰਪਨੀ ਐਚਡੀਐਫਸੀ ਅਤੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਐਚਡੀਐਫਸੀ ਬੈਂਕ ਵਿਚ ਰਲੇਵੇਂ ਹੋਣ ਜਾ ਰਿਹਾ ਹੈ। ਐਚਡੀਐਫਸੀ ਅਤੇ ਐਚਡੀਐਫਸੀ ਬੈਂਕ ਦੋਵਾਂ ਦੇ ਬੋਰਡਾਂ ਨੇ ਸੋਮਵਾਰ ਨੂੰ ਵੱਖ-ਵੱਖ ਮੀਟਿੰਗਾਂ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ। ਜਿਵੇਂ ਹੀ ਇਹ ਖਬਰ ਸਾਹਮਣੇ ਆਈ ਤਾਂ ਦੋਵਾਂ ਦੇ ਸਟਾਕ 'ਚ ਜ਼ਬਰਦਸਤ ਉਛਾਲ ਆ ਗਿਆ। ਇਸ ਰਲੇਵੇਂ ਨੂੰ HDFC ਦੇ ਬੋਰਡ ਦੀ ਮਨਜ਼ੂਰੀ ਮਿਲ ਗਈ ਹੈ। HDFC-HDFC ਬੈਂਕ ਦਾ ਰਲੇਵਾਂ ਵਿੱਤੀ ਸਾਲ 24 ਦੀ ਦੂਜੀ ਜਾਂ ਤੀਜੀ ਤਿਮਾਹੀ ਤੱਕ ਪੂਰਾ ਹੋਣ ਦੀ ਉਮੀਦ ਹੈ। HDFC ਨੇ ਕਿਹਾ ਕਿ ਪ੍ਰਸਤਾਵਿਤ ਲੈਣ-ਦੇਣ HDFC ਬੈਂਕ ਨੂੰ ਆਪਣਾ ਹਾਊਸਿੰਗ ਲੋਨ ਪੋਰਟਫੋਲੀਓ ਬਣਾਉਣ ਅਤੇ ਆਪਣੇ ਮੌਜੂਦਾ ਗਾਹਕ ਆਧਾਰ ਨੂੰ ਵਧਾਉਣ ਦੇ ਯੋਗ ਬਣਾਵੇਗਾ। HDFC ਲਿਮਟਿਡ ਦੇ ਚੇਅਰਮੈਨ ਦੀਪਕ ਪਾਰੇਖ ਨੇ ਕਿਹਾ ਕਿ ਇਹ ਬਰਾਬਰ ਦਾ ਰਲੇਵਾਂ ਹੈ। ਸਾਡਾ ਮੰਨਣਾ ਹੈ ਕਿ ਰੇਰਾ ਦੇ ਲਾਗੂ ਹੋਣ ਨਾਲ, ਹਾਊਸਿੰਗ ਸੈਕਟਰ ਨੂੰ ਬੁਨਿਆਦੀ ਢਾਂਚੇ ਦਾ ਦਰਜਾ, ਕਿਫਾਇਤੀ ਰਿਹਾਇਸ਼ 'ਤੇ ਸਰਕਾਰੀ ਪਹਿਲਕਦਮੀਆਂ ਸਮੇਤ ਹੋਰ ਚੀਜ਼ਾਂ ਦੇ ਨਾਲ, ਹਾਊਸਿੰਗ ਫਾਈਨਾਂਸ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ। ਇਹ ਵੀ ਪੜ੍ਹੋ : ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਖਾਰਜ, ਸੰਸਦ ਭੰਗ ਦੋਵਾਂ ਕੰਪਨੀਆਂ ਨੇ ਕਿਹਾ ਕਿ ਇਸ ਰਲੇਵੇਂ ਨੂੰ ਕਈ ਰੈਗੂਲੇਟਰਾਂ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਰਲੇਵੇਂ ਲਈ ਦੋਵਾਂ ਕੰਪਨੀਆਂ ਨੂੰ RBI, SEBI, CCI, ਨੈਸ਼ਨਲ ਹਾਊਸਿੰਗ ਬੈਂਕ, IRDAI, PFRDA, NCLT, BSE, NSE ਆਦਿ ਤੋਂ ਮਨਜ਼ੂਰੀ ਲੈਣੀ ਪਵੇਗੀ। ਇਸ ਤੋਂ ਇਲਾਵਾ, ਦੋਵਾਂ ਕੰਪਨੀਆਂ ਨੂੰ ਆਪਣੇ ਸਬੰਧਤ ਸ਼ੇਅਰਧਾਰਕਾਂ ਅਤੇ ਲੈਣਦਾਰਾਂ ਤੋਂ ਵੀ ਪ੍ਰਵਾਨਗੀ ਲੈਣੀ ਪਵੇਗੀ। ਦਿੱਤੀ ਗਈ ਜਾਣਕਾਰੀ ਮੁਤਾਬਕ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਮਿਲਣ ਤੋਂ ਬਾਅਦ HDFC ਦੀਆਂ ਸਾਰੀਆਂ ਸਹਾਇਕ ਕੰਪਨੀਆਂ ਅਤੇ ਸਹਿਯੋਗੀ HDFC ਬੈਂਕ ਦਾ ਹਿੱਸਾ ਬਣ ਜਾਣਗੇ। ਕੰਪਨੀਆਂ ਨੇ ਕਿਹਾ, 'ਰਿਕਾਰਡ ਤਾਰੀਖ ਤੱਕ, HDFC ਲਿਮਟਿਡ ਦੇ ਸ਼ੇਅਰਧਾਰਕਾਂ ਨੂੰ 2 ਰੁਪਏ ਦੇ ਫੇਸ ਵੈਲਿਊ ਦੇ 25 ਸ਼ੇਅਰਾਂ ਲਈ HDFC ਬੈਂਕ ਦੇ 42 ਸ਼ੇਅਰ ਮਿਲਣਗੇ, ਜਿਨ੍ਹਾਂ ਦਾ ਫੇਸ ਵੈਲਿਊ 1 ਰੁਪਏ ਹੋਵੇਗਾ। ਰਲੇਵੇਂ ਤੋਂ ਬਾਅਦ, HDFC ਬੈਂਕ 100% ਜਨਤਕ ਹਿੱਸੇਦਾਰੀ ਵਾਲੀ ਕੰਪਨੀ ਬਣ ਜਾਵੇਗੀ। ਰਲੇਵੇਂ ਤੋਂ ਬਾਅਦ, HDFC ਲਿਮਟਿਡ ਦੀ HDFC ਬੈਂਕ ਵਿੱਚ 41 ਪ੍ਰਤੀਸ਼ਤ ਹਿੱਸੇਦਾਰੀ ਹੋਵੇਗੀ। -PTC News