ਮੁੱਖ ਖਬਰਾਂ

ਸਿੱਖਾਂ ਲਈ ਮਾਣਮੱਤੀ ਗੱਲ ,ਖਾਲਸਾ ਸਾਜਨਾ ਦਿਵਸ ਨੂੰ ਕਾਂਗਰੇਸ਼ਨਲ ਰਿਕਾਰਡ ’ਚ ਕਰਵਾਇਆ ਦਰਜ

By Jagroop Kaur -- April 11, 2021 12:36 pm -- Updated:April 11, 2021 12:43 pm

ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ 117 ਵੀਂ ਕਾਂਗਰਸ ਦੇ ਪਹਿਲੇ ਸੈਸ਼ਨ ਵਿਚ, 10 ਅਪ੍ਰੈਲ, 2021 ਨੂੰ, ਵਿੱਤ ਕਮੇਟੀ ਦੇ ਚੇਅਰਮੈਨ ਰਿਚਰਡ ਈ ਨੀਲ ਨੇ ਖਾਲਸਾਈ ਸਜਨਾ ਦਿਵਸ ਨੂੰ ਕਾਂਗਰੇਸ਼ਨਲ ਰਿਕਾਰਡ ’ਚ ਦਰਜ ਕਰਵਾਇਆ । ਨੀਲ ਅਮਰੀਕਾ ਦੇ ਪ੍ਰਤੀਨਿਧੀ ਹੈ ਜੋ ਮੈਸਾਚਸੈੱਟ ਦੇ ਪਹਿਲੇ ਕਾਂਗਰਸੀ ਜ਼ਿਲ੍ਹਾ ਦੀ ਨੁਮਾਇੰਦਗੀ ਕਰਦੇ ਹਨ।

ਪੜ੍ਹੋ ਹੋਰ ਖ਼ਬਰਾਂ : ਚੀਨ ਦੀ Wuhan ਲੈਬ ‘ਚ ਕੋਰੋਨਾ ਨਾਲੋਂ ਵੀ ਵੱਧ ਖ਼ਤਰਨਾਕ ਵਾਇਰਸ ਮੌਜੂਦ , ਇੰਝ ਹੋਇਆ ਖ਼ੁਲਾਸਾ 

‘ਖਾਲਸਾ ਸਾਜਨਾ ਦਿਵਸ’ ਪੂਰੇ ਸੰਸਾਰ ’ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ । 13 ਅਪ੍ਰੈਲ, 1699 ਨੂੰ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਨੂੰ ਇੱਕ ਵੱਖਰਾ ਪੰਥ ਬਣਾਇਆ |Guru gobind singh ji maharaj

ਪੜ੍ਹੋ ਹੋਰ ਖ਼ਬਰਾਂ : ਮਹਾਰਾਣੀ ਐਲੀਜ਼ਾਬੇਥ ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਗੁਰੂ ਗੋਬਿੰਦ ਸਿੰਘ ਜੀ ਨੇ ਭੇਦਭਾਵ, ਜਾਤ-ਪਾਤ ਸਭ ਦਾ ਖਾਤਮਾ ਕਰ ਕੇ ਪੰਜਾਂ ਸਿੰਘਾਂ ਨੂੰ ਇੱਕ ਬਾਟੇ ’ਚ ਅੰਮ੍ਰਿਤ ਛਕਾ ਕੇ, ਉਸਨੇ ਸਮੁੱਚੀ ਕੌਮ ਨੂੰ ਇੱਕ ਸੰਤ ਅਤੇ ਇੱਕ ਸਿਪਾਹੀ ਬਣਾਇਆ, ਜੋ ਜ਼ੁਲਮ ਵਿਰੁੱਧ ਦਮਨ ਲਈ ਲੜਿਆ ਅਤੇ ਸਮੁੱਚੀ ਕੌਮ ਨੂੰ ਜਬਰ-ਜ਼ੁਲਮ ਖ਼ਿਲਾਫ਼ ਮਜ਼ਲੂਮਾਂ ਦੇ ਹੱਕ ’ਚ ਡਟਣ ਵਾਲੇ ਸੰਤ ਅਤੇ ਸਿਪਾਹੀ ਬਣਾ ਦਿੱਤਾ ਸੀ।Khalsa Sajna Diwas Recorded in US Congress, a first in history

ਅਮਰੀਕਾ ਦੀ ਰਾਜਧਾਨੀ ਵਸ਼ਿੰਗਟਨ ਡੀ. ਸੀ. ’ਚੋਂ ਕਾਂਗਰੇਸ਼ਨਲ ਰਿਕਾਰਡ ’ਚ ਖਾਲਸੇ ਦੇ ਸਾਜਨਾ ਦਿਵਸ ਦੇ ਮਹੱਤਵ ਨੂੰ ਸਮਝਣਾ ਇੱਕ ਕੌਮ ਦੇ ਭਵਿੱਖ ਲਈ ਬਹੁਤ ਵੱਡੀ ਗੱਲ ਹੈ, ਉਹ ਵੀ ਉਸ ਸਮੇਂ, ਜਦੋਂ ਭਾਰਤ ਵਰਗੇ ਮੁਲਕ ’ਚ ਸਮੁੱਚਾ ਪੰਥ ਬਿਪਰਵਾਦੀ ਤਾਕਤਾਂ ਨਾਲ ਮੱਥਾ ਲਾ ਰਿਹਾ ਹੈ। ਇਹ ਯਤਨ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਤੇ ਮੈਸਾਚੁਸੈਟ ਸਟੇਟ ਤੋਂ ਭਾਈ ਗੁਰਨਿੰਦਰ ਸਿੰਘ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਅਮਰੀਕਾ ਦੇ ਕਾਂਗਰਸ ਨੁਮਾਇੰਦਿਆਂ ਨਾਲ ਕੀਤੀਆਂ ਮੀਟਿੰਗਾਂ ਸਦਕਾ ਸੰਭਵ ਹੋਏ ਹਨ ।Key House Democrat Hopeful for U.K., Kenya Trade Deals in 2021 - BNN Bloomberg

ਰਿਚਰਡ ਈ. ਨੀਲ ਚੇਅਰਮੈਨ ਕਮੇਟੀ ਆਨ ਵੇਜ ਐਂਡ ਮੀਨਜ਼ ਨਾਲ ਹੋਈ ਮੀਟਿੰਗ ’ਚ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਵਲੋਂ ਵਿਸਾਖੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ, ਵਰਲਡ ਸਿੱਖ ਪਾਰਲੀਮੈਂਟ ਨੇ ਨੀਲ ਦਾ ਸਿੱਖ ਕੈਲੰਡਰ ਵਿਚ ਇਕ ਬਹੁਤ ਹੀ ਮਹੱਤਵਪੂਰਣ ਅਵਸਰ ਹੋਣ ਕਰਕੇ ਖਾਲਸਾ ਸਾਜਨਾ ਦਿਵਸ ਨੂੰ ਮਾਨਤਾ ਦੇਣ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ ਹੈ।

Click here to follow PTC News on Twitter

  • Share