Thu, May 2, 2024
Whatsapp

ਇਟਲੀ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ,ਕੋਰੋਨਾ ਕਰਕੇ ਪਰਿਵਾਰ ਨਹੀਂ ਲਿਆ ਸਕਦਾ ਲਾਸ਼ 

Written by  Shanker Badra -- March 19th 2020 10:23 AM -- Updated: March 19th 2020 10:24 AM
ਇਟਲੀ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ,ਕੋਰੋਨਾ ਕਰਕੇ ਪਰਿਵਾਰ ਨਹੀਂ ਲਿਆ ਸਕਦਾ ਲਾਸ਼ 

ਇਟਲੀ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ,ਕੋਰੋਨਾ ਕਰਕੇ ਪਰਿਵਾਰ ਨਹੀਂ ਲਿਆ ਸਕਦਾ ਲਾਸ਼ 

ਇਟਲੀ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ,ਕੋਰੋਨਾ ਕਰਕੇ ਪਰਿਵਾਰ ਨਹੀਂ ਲਿਆ ਸਕਦਾ ਲਾਸ਼ :ਖੰਨਾ : ਰੁਜ਼ਗਾਰ ਲਈ ਖੰਨਾ ਤੋਂ ਇਟਲੀ ਗਏ ਇੱਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਵੇਂ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਸ ਤੋਂ ਬਾਅਦ ਸਾਰਾ ਪਿੰਡ ਭਾਰੀ ਸਦਮੇ ‘ਚ ਹੈ। ਫ਼ਿਲਹਾਲ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਜਗਤ ਕਾਲੋਨੀ ਦੇ ਵਸਨੀਕ ਕਮਲਜੀਤ ਸਿੰਘ ਦੇ ਇਟਲੀ ਰਹਿੰਦੇ ਪੁੱਤਰ ਲਖਵੀਰ ਸਿੰਘ ਦੀ ਅਚਾਨਕ ਮੌਤ ਹੋ ਹੋ ਗਈ ਹੈ। ਲਖਵੀਰ ਸਿੰਘ (36) ਪਿਛਲੇ 10 ਸਾਲਾਂ ਤੋਂ ਇਟਲੀ ਵਿੱਚ ਰਹਿੰਦਾ ਸੀ। ਉਹ ਪਿਛਲੇ ਲੰਬੇ ਸਮੇਂ ਤੋਂ ਪ੍ਰੇਸ਼ਾਨ ਚੱਲਦਾ ਆ ਰਿਹਾ ਅਤੇ ਕਰੀਬ ਇਕ ਸਾਲ ਤੋਂ ਆਪਣੇ ਕੰਮ 'ਤੇ ਵੀ ਨਹੀਂ ਜਾ ਰਿਹਾਸੀ। ਦੱਸਿਆ ਜਾ ਰਿਹਾ ਹੈ ਕਿ ਕੁੱਝ ਸਮਾਂ ਪਹਿਲਾਂ ਆਪਣੇ ਜੀਜੇ ਦੀ ਮੌਤ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਮ੍ਰਿਤਕ ਦੇ ਪਿਤਾ ਕਮਲਜੀਤ ਸਿੰਘ ਵੀ ਇਟਲੀ ਦੇ ਖੁਦ ਪੀਆਰ ਹਨ ਪਰ ਪਰਿਵਾਰ ਦੇ ਮੈਂਬਰਾਂ 'ਚ ਇਸ ਗੱਲ ਨੂੰ ਲੈ ਕੇ ਵੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ ਕਿ ਕੋਰੋਨਾ ਵਾਇਰਸ ਕਾਰਨ ਭਾਰਤ ਸਰਕਾਰ ਵੱਲੋਂ ਐਲਾਣੀਆਂ ਪਾਬੰਦੀਆਂ ਕਰਕੇ ਉਹ ਇਸ ਵੇਲੇ ਇਟਲੀ ਨਹੀਂ ਜਾ ਸਕਦੇ। ਖੰਨਾ ਸ਼ਹਿਰ 'ਚ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਨੌਜਵਾਨ ਦੀ ਮੌਤ ਕੋਰੋਨਾ ਕਰਕੇ ਹੋ ਸਕਦੀ ਹੈ ਪਰ ਪ੍ਰਸ਼ਾਸਨ ਵੱਲੋਂ ਵੀ ਇਸ ਸਬੰਧੀ ਕੋਈ ਸਪੱਸ਼ਟ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਕੋਈ ਸੰਪਰਕ ਕੀਤਾ ਗਿਆ ਹੈ। ਆਸ-ਪਾਸ ਦੇ ਲੋਕਾਂ ਨੇ ਵੀ ਨੌਜਵਾਨ ਦੀ ਮੌਤ ਕੋਰੋਨਾ ਵਾਇਰਸ ਕਰਕੇ ਹੋਣ ਤੋਂ ਇਨਕਾਰ ਕੀਤਾ ਹੈ। -PTCNews


Top News view more...

Latest News view more...