Sat, Apr 27, 2024
Whatsapp

ਸੜਕ ਹਾਦਸੇ ਦਾ ਸ਼ਿਕਾਰ ਹੋਏ ਸੂਬਾਈ ਕਿਸਾਨ ਆਗੂ ਲਖਮੀਰਵਾਲਾ

Written by  Jagroop Kaur -- January 03rd 2021 07:06 PM -- Updated: January 03rd 2021 07:10 PM
ਸੜਕ ਹਾਦਸੇ ਦਾ ਸ਼ਿਕਾਰ ਹੋਏ ਸੂਬਾਈ ਕਿਸਾਨ ਆਗੂ ਲਖਮੀਰਵਾਲਾ

ਸੜਕ ਹਾਦਸੇ ਦਾ ਸ਼ਿਕਾਰ ਹੋਏ ਸੂਬਾਈ ਕਿਸਾਨ ਆਗੂ ਲਖਮੀਰਵਾਲਾ

ਸੁਨਾਮ : ਖੇਤੀ ਬਿੱਲਾਂ ਖਿਲਾਫ ਸੰਘਰਸ਼ ਰ ਰਹੇ ਕਿਸਾਨਾਂ ਦੀਆਂ ਲਗਾਤਾਰ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਹੁਣ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਭਾਰਤੀ ਕਿਸਾਨ ਯੂਨੀਅਨ ਰਾਜੇ ਵਾਲ ਦੇ ਸੂਬਾ ਸਕੱਤਰ ਮਲਕੀਤ ਸਿੰਘ ਲਖਮੀਰਵਾਲਾ ਦੇ ਇਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਹੋਰ ਪੜ੍ਹੋ :ਦੁੱਖਦਾਈ ਖ਼ਬਰ : ਕਿਸਾਨ ਅੰਦੋਲਨ ‘ਚ ਦਿਲ ਦਾ ਦੌਰਾ ਪੈਣ ਨਾਲ ਗਈਆਂ ਦੋ ਹੋਰ ਜਾਨਾਂ ਸੁਨਾਮ ਦੇ ਇਕ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਲਖਮੀਰ ਵਾਲਾ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਜਥੇਬੰਦੀ ਦੇ ਸਾਥੀਆਂ ਨਾਲ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਟਿਕਰੀ ਬਾਰਡਰ ਤੇ ਸੀ ਕਿ ਕੁੱਝ ਦਿਨ ਪਹਿਲਾਂ ਅਚਾਨਕ ਉਸ ਦੀ ਤਬੀਅਤ ਬਿਗੜ ਗਈ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਆਪਣੇ ਨਿੱਜੀ ਡਾਕਟਰ ਤੋਂ ਚੈੱਕਅਪ ਕਰਵਾਉਣ ਲਈ ਪਿੰਡ ਆਉਣਾ ਪੈ ਗਿਆ। ਹੋਰ ਪੜ੍ਹੋ  : ਦਿੱਗਜ ਕ੍ਰਿਕਟ ਖਿਡਾਰੀ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ ਜਦੋਂ ਉਹ ਡਾਕਟਰ ਤੋਂ ਜਾਂਚ ਕਰਵਾ ਕੇ ਦਵਾਈ ਲੈਣ ਉਪਰੰਤ ਬੱਸ ਰਾਹੀਂ ਵਾਪਸ ਦਿੱਲੀ ਟਿਕਰੀ ਬਾਰਡਰ ਜਾ ਰਿਹਾ ਸੀ ਕਿ ਰੋਹਤਕ ਨੇੜੇ ਬੱਸ 'ਚ ਤਕਨੀਕੀ ਨੁਕਸ ਪੈਣ ਕਾਰਨ ਤੇਜ ਰਫ਼ਤਾਰ ਬੱਸ ਇਕ ਦੀਵਾਰ 'ਚ ਵੱਜੀ। ਜਿਸ ਕਾਰਨ ਬੱਸ ਦੀਆਂ ਕਈ ਹੋਰ ਸਵਾਰੀਆਂ ਨਾਲ ਉਹ ਵੀ ਗੰਭੀਰ ਹੋ ਗਿਆ।ਉਨ੍ਹਾਂ ਕਿਹਾ ਕਿ ਸਵਾਰੀਆਂ ਸਮੇਤ ਮੈਨੂੰ ਵੀ ਇਲਾਜ ਲਈ ਤੁਰੰਤ ਪੀ.ਜੀ.ਆਈ.ਰੋਹਤਕ ਲਿਜਾਇਆ ਗਿਆ ਸੀ।


Top News view more...

Latest News view more...