Thu, May 2, 2024
Whatsapp

ਨੌਜਵਾਨ ਦੇ ਹੌਸਲੇ ਨੂੰ ਸਲਾਮ : ਹੱਥ ਨਾ ਹੋਣ ਕਰਕੇ ਪੈਰ ਨਾਲ ਪਾਈ ਵੋਟ , ਹਰ ਕੋਈ ਕਰ ਰਿਹੈ ਸਲਾਮ

Written by  Shanker Badra -- May 19th 2019 05:53 PM -- Updated: May 19th 2019 05:57 PM
ਨੌਜਵਾਨ ਦੇ ਹੌਸਲੇ ਨੂੰ ਸਲਾਮ : ਹੱਥ ਨਾ ਹੋਣ ਕਰਕੇ ਪੈਰ ਨਾਲ ਪਾਈ ਵੋਟ , ਹਰ ਕੋਈ ਕਰ ਰਿਹੈ ਸਲਾਮ

ਨੌਜਵਾਨ ਦੇ ਹੌਸਲੇ ਨੂੰ ਸਲਾਮ : ਹੱਥ ਨਾ ਹੋਣ ਕਰਕੇ ਪੈਰ ਨਾਲ ਪਾਈ ਵੋਟ , ਹਰ ਕੋਈ ਕਰ ਰਿਹੈ ਸਲਾਮ

ਨੌਜਵਾਨ ਦੇ ਹੌਸਲੇ ਨੂੰ ਸਲਾਮ : ਹੱਥ ਨਾ ਹੋਣ ਕਰਕੇ ਪੈਰ ਨਾਲ ਪਾਈ ਵੋਟ , ਹਰ ਕੋਈ ਕਰ ਰਿਹੈ ਸਲਾਮ:ਤੇਲੰਗਾਨਾ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ।ਜਿਸ ਵਿੱਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ 'ਤੇ ਵੋਟਾਂ ਪੈ ਰਹੀਆਂ ਹਨ। [caption id="attachment_297711" align="aligncenter" width="300"]Legendary vote due to lack of hand pictures viral
ਨੌਜਵਾਨ ਦੇ ਹੌਸਲੇ ਨੂੰ ਸਲਾਮ : ਹੱਥ ਨਾ ਹੋਣ ਕਰਕੇ ਪੈਰ ਨਾਲ ਪਾਈ ਵੋਟ , ਹਰ ਕੋਈ ਕਰ ਰਿਹੈ ਸਲਾਮ[/caption] ਇਸ ਵੋਟਿੰਗ ਦੌਰਾਨ ਇੱਕ ਅਜਿਹੇ ਵੋਟਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ , ਜਿਸ ਦੇ ਦੋਵੇਂ ਹੱਥ ਨਹੀਂ ਹਨ ਅਤੇ ਉਸਨੇ ਪੈਰ ਦੇ ਨਾਲ ਵੋਟ ਪਾਈ ਹੈ।ਦਰਅਸਲ 'ਚ ਇਹ ਤਸਵੀਰਾਂ ਤੇਲੰਗਾਨਾ ਦੇ ਆਦਿਲਾਬਾਦ ਦੀਆਂ ਹਨ।ਜਿਥੇ ਅਪ੍ਰੈਲ ਵਿੱਚ 25 ਸਾਲਾ ਜਾਕਿਰ ਪਾਸ਼ਾ ਤੇਲੰਗਾਨਾ ਦੇ ਆਦਿਲਾਬਾਦ 'ਚ ਵੋਟਿੰਗ ਕੇਂਦਰ ਅੰਦਰ ਆਪਣੀ ਵੋਟ ਪਾਉਣ ਗਿਆ ਸੀ।ਜਿਥੇ ਜਾਕਿਰ ਪਾਸ਼ਾ ਨੇ ਪੈਰ ਦੇ ਨਾਲ ਵੋਟ ਪਾਈ ਹੈ।ਇਹ ਤਸਵੀਰ ਜਦੋਂ ਵਾਇਰਲ ਹੋਏ ਤਾਂ ਵੇਖਦੇ ਹੀ ਵੇਖਦੇ ਜਾਕਿਰ ਹੀਰੋ ਬਣ ਗਿਆ।ਸੋਸ਼ਲ ਮੀਡੀਆ 'ਤੇ ਲੋਕ ਉਸ ਦੇ ਜੋਸ਼ ਨੂੰ ਸਲਾਮ ਕਰ ਰਹੇ ਹਨ। [caption id="attachment_297712" align="aligncenter" width="300"]Legendary vote due to lack of hand pictures viral
ਨੌਜਵਾਨ ਦੇ ਹੌਸਲੇ ਨੂੰ ਸਲਾਮ : ਹੱਥ ਨਾ ਹੋਣ ਕਰਕੇ ਪੈਰ ਨਾਲ ਪਾਈ ਵੋਟ , ਹਰ ਕੋਈ ਕਰ ਰਿਹੈ ਸਲਾਮ[/caption] ਜਦੋਂ ਜਾਕਿਰ ਪਾਸ਼ਾ ਵੋਟਿੰਗ ਕੇਂਦਰ ਅੰਦਰ ਪੁੱਜਾ ਤਾਂ ਵੋਟਿੰਗ ਅਧਿਕਾਰੀ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ।ਉਸ ਨੇ ਬਗੈਰ ਕਿਸੇ ਦੀ ਮਦਦ ਤੋਂ ਸੱਜੇ ਪੈਰ ਨਾਲ ਪੈਨ ਫੜ ਕੇ ਦਸਤਖ਼ਤ ਕੀਤੇ ਅਤੇ ਫਿਰ ਖੱਬੇ ਪੈਰ ਦੇ ਅੰਗੂਠੇ 'ਤੇ ਵੋਟ ਦੀ ਸਿਆਹੀ ਲਗਵਾਈ ਅਤੇ ਫਿਰ ਪੈਰ ਨਾਲ ਈ.ਵੀ.ਐੱਮ ਦਾ ਬਟਨ ਦੱਬ ਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਾਈ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।ਜਾਕਿਰ ਪਾਸ਼ਾ ਨੇ ਹੱਥ ਨਾ ਹੋਣ ਦੇ ਬਾਵਜੂਦ ਪੈਰਾਂ ਨਾਲ ਵੋਟ ਪਾ ਕੇ ਇਹ ਦੱਸ ਦਿੱਤਾ ਕਿ ਸਾਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।ਇਹ ਸਾਡਾ ਸਾਰਿਆਂ ਦਾ ਪਹਿਲਾਂ ਫਰਜ਼ ਹੈ।ਨਿਧੀ ਦੇ ਇਸ ਹੌਸਲੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। [caption id="attachment_297710" align="aligncenter" width="300"]Legendary vote due to lack of hand pictures viral
ਨੌਜਵਾਨ ਦੇ ਹੌਸਲੇ ਨੂੰ ਸਲਾਮ : ਹੱਥ ਨਾ ਹੋਣ ਕਰਕੇ ਪੈਰ ਨਾਲ ਪਾਈ ਵੋਟ , ਹਰ ਕੋਈ ਕਰ ਰਿਹੈ ਸਲਾਮ[/caption] ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਇਸ ਦੌਰਾਨ ਜਿਥੇ ਆਮ ਵੋਟਰ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ ,ਓਥੇ ਹੀ ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਇਸ ਦੌਰਾਨ ਪੰਜਾਬ 'ਚ ਕਈ ਥਾਵਾਂ 'ਤੇ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਹਿੱਸਾ ਦੀਆਂ ਖਬਰਾਂ ਮਿਲੀਆਂ ਹਨ। -PTCNews


Top News view more...

Latest News view more...