ਜੇਕਰ ਪੈਨ ਕਾਰਡ ਹੋ ਗਿਆ ਗੁੰਮ 'ਤੇ ਮਿੰਟਾਂ-ਸਕਿੰਟਾਂ 'ਚ ਮਿਲ ਜਾਵੇਗਾ e-PAN, ਜਾਣੋ ਤਰੀਕਾ
Instant PAN Card: ਪੈਨ ਕਾਰਡ (PAN Card) ਇਕ ਬਹੁਤ ਹੀ ਜ਼ਰੂਰੀ ਦਸਤਾਵੇਜ਼ ਹੈ ਕਿਉਂਕਿ ਆਮਤੌਰ ਤੇ ਸਾਨੂੰ ਕਈ ਤਰ੍ਹਾਂ ਦੇ ਵਿੱਤੀ ਕਾਰਜਾਂ ਲਈ ਪੈਨ ਕਾਰਡ ਦੀ ਜ਼ਰੂਰਤ ਪੈਂਦੀ ਹੈ। ਟੈਕਨਾਲੋਜੀ ਦੇ ਇਸ ਯੁੱਗ 'ਚ ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਬੈਂਕ ਅਤੇ ਵਿੱਤੀ ਵਿਭਾਗ ਨਾਲ ਜੁੜੇ ਕਈ ਜ਼ਰੂਰੀ ਕੰਮ ਅੱਧ ਵਿਚਾਲੇ ਲਟਕ ਜਾਂਦੇ ਹਨ, ਜਿਸ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪੈਨ ਕਾਰਡ ਦਾ ਹੋਣਾ ਬਹੁਤ ਜ਼ਰੂਰੀ ਹੈ।
ਜੇਕਰ ਤੁਹਾਡਾ ਪੈਨ ਕਾਰਡ ਕਿਸੇ ਕਾਰਨ ਚੋਰੀ ਹੋ ਗਿਆ ਹੈ ਜਾਂ ਗੁੰਮ ਹੋ ਗਿਆ ਹੈ, ਤਾਂ ਟੈਂਸ਼ਨ ਨਾ ਲਓ। ਤੁਸੀਂ ਚੰਦ ਮਿੰਟਾਂ 'ਚ ਆਨਲਾਈਨ ਆਪਣਾ ਈ-ਪੈਨ ਕਾਰਡ ਬਣਵਾ ਸਕਦੇ ਹੋ ਤੇ ਇਸ ਦੇ ਲਈ ਤੁਹਾਨੂੰ ਕੋਈ ਲੰਬਾ-ਚੌੜਾ ਅਪਲਾਈ ਫਾਰਮ ਭਰਨ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਮਹਿਜ਼ ਆਧਾਰ ਨੰਬਰ ਜ਼ਰੀਏ ਪੈਨ ਕਾਰਡ ਬਣਵਾ ਸਕਦੇ ਹੋ। ਇਸ ਤਹਿਤ Aadhaar ਆਧਾਰਿਤ e-KYC ਜ਼ਰੀਏ ਤਤਕਾਲ PAN (Permanent Account Number) ਜਾਰੀ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਭਾਰਤ ਦੀ ਪਹਿਲੀ ਹਾਈਡ੍ਰੋਜਨ ਕਾਰ ਆਈ ਸਾਹਮਣੇ, ਜਾਣੋ ਕੀ ਹੈ ਖਾਸ
ਦੱਸਣਯੋਗ ਇਹ ਹੈ ਕਿ ਤੁਹਾਡੇ ਪੈਨ ਕਾਰਡ 'ਤੇ ਲਿਖਿਆ ਨੰਬਰ ਬਹੁਤ ਮਹੱਤਵਪੂਰਨ ਹੈ। ਕਿਉਂਕਿ ਇਹ ਇੱਕ ਵਿਲੱਖਣ ਨੰਬਰ ਹੈ, ਇਸ ਲਈ ਡੁਪਲੀਕੇਟ ਪੈਨ ਕਾਰਡ ਲਈ ਅਰਜ਼ੀ ਦਿੰਦੇ ਸਮੇਂ ਦਸਤਾਵੇਜ਼ 'ਤੇ ਇਸ ਨੰਬਰ ਨੂੰ ਦਰਜ ਕਰਨ ਨਾਲ ਪ੍ਰਕਿਰਿਆ ਹੋਰ ਤੇਜ਼ ਹੋ ਜਾਵੇਗੀ। ਜੇਕਰ ਤੁਹਾਨੂੰ ਨੰਬਰ ਨਹੀਂ ਪਤਾ ਤਾਂ ਚਿੰਤਾ ਨਾ ਕਰੋ। ਇਸ ਨੂੰ ਵਾਪਸ ਲੈਣ ਦੇ ਵੱਖ-ਵੱਖ ਤਰੀਕੇ ਹਨ।
ਜ਼ਿਕਰਯੋਗ ਹੈ ਕਿ ਜਾਇਜ਼ ਆਧਾਰ ਕਾਰਡ ਰੱਖਣ ਵਾਲੇ ਲੋਕ ਇਸ ਸਹੂਲਤ ਤਹਿਤ ਆਪਣਾ ਪੈਨ ਕਾਰਡ ਦਸ ਮਿੰਟ ਤੋਂ ਵੀ ਘੱਟ ਸਮੇਂ 'ਚ ਬਣਵਾ ਸਕਦੇ ਹਨ ਅਤੇ ਇਹ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਹੈ। ਤੁਹਾਨੂੰ ਇਨਕਮ ਟੈਕਸ (Income Tax) ਦੀ ਵੈੱਬਸਾਈਟ ਤੋਂ ਪੈਨ ਕਾਰਡ ਕਾਰਡ ਲਈ ਅਪਲਾਈ ਕਰਨਾ ਪਵੇਗਾ ਤੇ ਤੁਹਾਨੂੰ e-PAN ਅਪਲਾਈ ਕਰਨ ਲਈ ਸਿਰਫ਼ 12 ਅੰਕ ਦਾ ਆਧਾਰ ਨੰਬਰ ਪਾਉਣ ਦੀ ਜ਼ਰੂਰਤ ਪਵੇਗੀ। ਹਾਲਾਂਕਿ ਇਸ ਦੇ ਲਈ ਮੋਬਾਈਲ ਨੰਬਰ ਦਾ ਆਧਾਰ ਨੰਬਰ ਦੇ ਨਾਲ ਲਿੰਕ ਹੋਣਾ ਲਾਜ਼ਮੀ ਹੁੰਦਾ ਹੈ।
ਆਓ ਜਾਣਦੇ ਹਾਂ ਤੱਤਕਾਲ ਪੈਨ ਕਾਰਡ ਬਣਾਉਣ ਦਾ ਕਿ ਹੈ ਪ੍ਰੋਸੈੱਸ
Step 1. ਆਦਮਨ ਕਰ ਵਿਭਾਗ (Administration Tax Department) ਦੀ E-filing ਵੈੱਬਸਾਈਟ www.incometaxindiaefiling.gov.in 'ਤੇ ਜਾਓ।
Step -2. ਹੁਣ ਹੋਮ ਪੇਜ 'ਤੇ ਜਾ ਕੇ 'Quick Links' ਸੈਕਸ਼ਨ 'ਚ ਜਾ ਕੇ 'Instant PAN through Aadhaar' 'ਤੇ ਕਲਿੱਕ ਕਰੋ।
Step -3. ਇਸ ਤੋਂ ਬਾਅਦ 'Get New PAN' ਵਾਲੇ ਲਿੰਕ 'ਤੇ ਕਲਿੱਕ ਕਰੋ। ਇਸ ਕਲਿਕ ਤੋਂ ਬਾਅਦ ਤੁਸੀਂ ਇੰਸਟੈਂਟ ਪੈਨ ਰਿਕਵੈਸਟ ਵੈੱਬਪੇਜ 'ਤੇ ਪਹੁੰਚ ਜਾਓਗੇ ।
Step -4. ਇਸ ਤੋਂ ਬਾਅਦ ਹੁਣ ਆਪਣਾ ਆਧਾਰ ਕਾਰਡ ਨੰਬਰ ਦਰਜ ਕਰੋ ਤੇ ਕੈਪਚਾ(captcha) ਕੋਡ ਭਰ ਕੇ ਕਨਫਰਮ(Confirm) ਕਰੋ।
Step -5. ਹੁਣ 'Generate Aadhaar OTP' 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਓਟੀਪੀ (OTP)ਪ੍ਰਾਪਤ ਹੋਵੇਗਾ।
Step -6. ਟੈਕਸਟ ਬਾਕਸ 'ਚ ਓਟੀਪੀ ਭਰ ਕੇ 'Validate Aadhaar OTP' 'ਤੇ ਕਲਿੱਕ ਕਰੋ। ਇਸ ਤੋਂ ਬਾਅਦ 'Continue' ਵਾਲੇ ਬਟਨ 'ਤੇ ਕਲਿੱਕ ਕਰੋ।
Step -7. ਹੁਣ ਤੁਸੀਂ ਪੈਨ ਰਿਕਵੈਸਟ ਸਬਮਿਸ਼ਨ (PAN Request Submission) ਪੇਜ 'ਤੇ ਰੀ-ਡਾਇਰੈਕਟ ਹੋ ਜਾਓਗੇ , ਇੱਥੇ ਤੁਹਾਨੂੰ ਆਪਣੀ ਆਧਾਰ ਡਿਟੇਲ ਦੀ ਪੁਸ਼ਟੀ ਕਰਨੀ ਪਵੇਗੀ ਤੇ ਨਿਯਮ ਤੇ ਸ਼ਰਤਾਂ (Terms &Conditions ) ਨੂੰ Accept ਕਰਨਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਮੌਸਮ ਵਿਭਾਗ ਵੱਲੋਂ ਮਿਲੀ ਚੇਤਾਵਨੀ
Step -8. ਇਸ ਤੋਂ ਬਾਅਦ 'Submit PAN Request' 'ਤੇ ਕਲਿੱਕ ਕਰੋ।
Step -9. ਹੁਣ ਇਸ ਤੋਂ ਬਾਅਦ ਇਕ ਐਕਨਾਲੇਜਮੈਂਟ ਨੰਬਰ (Acknowledgment number) ਜਨਰੇਟ ਹੋਵੇਗਾ। ਤੁਸੀਂ ਇਸ ਐਕਨਾਲੇਜਮੈਂਟ ਨੰਬਰ ਨੂੰ ਨੋਟ ਕਰ ਲਓ।
Step -10.ਆਧਾਰ ਵੇਰਵਿਆਂ ਨੂੰ ਪ੍ਰਮਾਣਿਤ ਕਰੋ। ਆਪਣੀ ਈ-ਮੇਲ ਆਈਡੀ(E-mail ID) ਨੂੰ ਪ੍ਰਮਾਣਿਤ ਕਰੋ ਅਤੇ ਇਥੋਂ ਆਪਣਾ ਈ-ਪੈਨ ਡਾਊਨਲੋਡ ਕਰੋ।
*ਇਸ ਦੇ ਨਾਲ ਹੀ ਤੁਸੀਂ ਆਧਾਰ ਨੰਬਰ ਤੇ ਕੈਪਚਾ ਕੋਡ ਪਾ ਕੇ ਆਪਣੇ ਪੈਨ ਕਾਰਡ ਦਾ ਸਟੇਟਸ ਚੈੱਕ ਕਰ ਸਕਦੇ ਹੋ ਤੇ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।
-PTC News