ਲੁਧਿਆਣਾ STF ਟੀਮ ਨੇ 1 ਕਿੱਲੋ ਹੈਰੋਇਨ ਤੇ ਆਈਸ ਡਰੱਗ ਸਣੇ 1 ਵਿਅਕਤੀ ਨੂੰ ਦਬੋਚਿਆ

By Jashan A - September 12, 2019 3:09 pm

ਲੁਧਿਆਣਾ STF ਟੀਮ ਨੇ 1 ਕਿੱਲੋ ਹੈਰੋਇਨ ਤੇ ਆਈਸ ਡਰੱਗ ਸਣੇ 1 ਵਿਅਕਤੀ ਨੂੰ ਦਬੋਚਿਆ,ਲੁਧਿਆਣਾ: ਲੁਧਿਆਣਾ ਐੱਸ. ਟੀ. ਐੱਫ. ਦੀ ਟੀਮ ਨੇ ਅੱਜ ਇੱਕ ਕਿੱਲੋ ਹੈਰੋਇਨ ਸਮੇਤ 100 ਗ੍ਰਾਮ ਆਈਸ ਡਰੱਗ ਅਤੇ ਇਨੋਵਾ ਕਾਰ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।

drugਕਾਰ ਚਾਲਕ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਦੋਸ਼ੀ ਹੈਰੋਇਨ ਅਤੇ ਆਈਸ ਦਿੱਲੀ ਤੋਂ ਸਸਤੇ ਭਾਅ 'ਚ ਲਿਆ ਕੇ ਲੁਧਿਆਣਾ 'ਚ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ 'ਤੇ ਵੇਚਦਾ ਹੈ।

ਹੋਰ ਪੜ੍ਹੋ: ਲੁਧਿਆਣਾ : ਚੋਣ ਹਾਰਨ ਤੋਂ ਬਾਅਦ ਵੀ ਟੀਟੂ ਬਾਣੀਏ ਨੇ ਵੰਡੇ ਲੱਡੂ, ਜਾਣੋ ਵਜ੍ਹਾ

drugਉਧਰ ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

-PTC News

adv-img
adv-img