ਮਨ ਕੀ ਬਾਤ ’ਚ PM ਮੋਦੀ ਨੇ ਕਿਹਾ-ਮੈਂ ਤੇ ਮੇਰੀ ਮਾਤਾ ਨੇ ਲਵਾ ਲਿਐ ਟੀਕਾ, ਤੁਸੀਂ ਵੀ ਲਵਾਓ

By Baljit Singh - June 27, 2021 1:06 pm

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਿਤ ਦੀ ਸ਼ੁਰੂਆਤ ’ਚ ਜਿਥੇ ਉਨ੍ਹਾਂ ਨੇ ਮਹਾਨ ਐਥਲੀਟ ਮਿਲਖਾ ਸਿੰਘ ਨੂੰ ਯਾਦ ਕੀਤਾ ਉਥੇ ਹੀ ਵੈਕਸੀਨੇਸ਼ਨ ਉੱਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰੀ ਮਾਤਾ ਨੇ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ, ਤੁਸੀਂ ਵੀ ਲਵਾਓ।

ਪੜੋ ਹੋਰ ਖਬਰਾਂ: ਮੈਕਸੀਕੋ ‘ਚ ਵਾਪਰਿਆ ਵੱਡਾ ਹਾਦਸਾ, ਬਿਜਲੀ ਦੀਆਂ ਤਾਰਾਂ ਨਾਲ ਹੌਟ ਬਲੂਨ ਟਕਰਾਉਣ ਕਾਰਨ 5 ਹਲਾਕ

ਆਪਣੇ ਸੰਬੋਧਨ ਦੀ ਸ਼ੁਰੂਆਤ ਵਿਚ ਪ੍ਰਧਾਨ ਮੰਤਰੀ ਨੇ ਮਹਾਨ ਐਥਲੀਟ ਫਲਾਇੰਗ ਸਿੰਘ ਮਿਲਖਾ ਸਿੰਘ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੋਕੀਓ ਓਲੰਪਿਕ ਖੇਡਾਂ ਹੋ ਰਹੀਆਂ ਹਨ, ਤਾਂ ਮਿਲਖਾ ਸਿੰਘ ਜੀ ਵਰਗੇ ਮਹਾਨ ਐਥਲੀਟ ਨੂੰ ਕੌਣ ਭੁੱਲ ਸਕਦਾ ਹੈ। ਕੁਝ ਦਿਨ ਪਹਿਲਾਂ ਕੋਰੋਨਾ ਨੇ ਉਨ੍ਹਾਂ ਨੂੰ ਸਾਡੇ ਤੋਂ ਖੋਹ ਲਿਆ। ਇਸ ਵਾਰ ਜਦੋਂ ਸਾਡੇ ਖ਼ਿਡਾਰੀ ਓਲੰਪਿਕ ਲਈ ਟੋਕੀਓ ਜਾ ਰਹੇ ਹਨ ਤਾਂ ਸਾਨੂੰ ਸਾਰਿਆਂ ਨੂੰ ਖ਼ਿਡਾਰੀਆਂ ਦਾ ਹੌਂਸਲਾ ਵਧਾਉਣਾ ਹੈ।

ਪੜੋ ਹੋਰ ਖਬਰਾਂ: ਮੁੜ ਨੰਦੇੜ ਸਾਹਿਬ ਤੱਕ ਪੁੱਜੇਗੀ ਏਅਰ ਇੰਡੀਆ, 1 ਅਗਸਤ ਤੋਂ ਬੁੱਕ ਕਰਵਾ ਸਕੋਗੇ ਟਿਕਟ

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕੋਰੋਨਾ ਟੀਕਾਕਰਨ ਨੂੰ ਲੈ ਕੇ ਚਰਚਾ ਕੀਤਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਇਕ ਪਿੰਡ ਵਾਸੀ ਨਾਲ ਗੱਲ ਕੀਤੀ ਅਤੇ ਟੀਕਾਕਰਨ ਨੂੰ ਲੈ ਕੇ ਪੁੱਛਿਆ। ਪਿੰਡ ਵਾਸੀ ਦੇ ਟੀਕਾ ਨਾ ਲਗਵਾਉਣ ਦੀ ਗੱਲ ਸੁਣ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਅਤੇ ਮੇਰੀ ਮਾਤਾ ਨੇ ਵੈਕਸੀਨ ਦੀ ਦੋਵੇਂ ਡੋਜ਼ ਲਗਵਾ ਲਈਆਂ ਹਨ। ਤੁਸੀਂ ਵੀ ਵੈਕਸੀਨ ਲਗਵਾਓ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਇਕ ਬਹੁ-ਰੂਪੀਆ ਬੀਮਾਰੀ ਹੈ, ਜੋ ਕਈ ਰੂਪ ਬਦਲ ਰਹੀ ਹੈ। ਇਸ ਲਈ ਕਿਸੇ ਵੀ ਵਹਿਮ ’ਚ ਨਾ ਆਓ, ਟੀਕਾ ਜ਼ਰੂਰ ਲਗਵਾਓ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੋਰੋਨਾ ਤੋਂ ਬਚਣ ਦੇ ਦੋ ਰਾਹ ਹਨ, ਇਕ ਵੈਕਸੀਨ ਲਗਵਾਓ ਅਤੇ ਦੂਜਾ ਮਾਸਕ ਪਹਿਨੋ ਅਤੇ ਹੋਰ ਪ੍ਰੋਟੋਕਾਲ ਦਾ ਪਾਲਣ ਕਰੋ। ਇਸ ਗਲੋਬਲ ਮਹਾਮਾਰੀ ਦਰਮਿਆਨ ਭਾਰਤ ਸੇਵਾ ਅਤੇ ਸਹਿਯੋਗ ਦੇ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ।

ਪੜੋ ਹੋਰ ਖਬਰਾਂ: ਪੈਨਸ਼ਨਰ ਦੀ ਮੌਤ ਤੋਂ ਬਾਅਦ ਹੁਣ ਪਰਿਵਾਰ ਨੂੰ ਪੈਨਸ਼ਨ ਲੈਣ ‘ਚ ਨਹੀਂ ਹੋਵੇਗੀ ਕੋਈ ਦਿੱਕਤ

ਪ੍ਰਧਾਨ ਮੰਤਰੀ ਨੇ ਕਿਹਾ ਕਿ 1 ਜੁਲਾਈ ਨੂੰ ਅਸੀਂ ਰਾਸ਼ਟਰੀ ਡਾਕਟਰਜ਼ ਡੇਅ ਮਨਾਵਾਂਗੇ। ਇਹ ਦਿਨ ਦੇਸ਼ ਦੇ ਮਹਾਨ ਡਾਕਟਰ ਬੀ.ਸੀ. ਰਾਏ ਦੀ ਜਨਮ ਜਯੰਤੀ ਨੂੰ ਸਮਰਪਿਤ ਹੈ। ਕੋਰੋਨਾ ਕਾਲ ਵਿਚ ਡਾਕਟਰਾਂ ਦੇ ਯੋਗਦਾਨ ਦੇ ਅਸੀਂ ਸਾਰੇ ਧੰਨਵਾਦੀ ਹਾਂ। ਸਾਡੇ ਡਾਕਟਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਡੀ ਸੇਵਾ ਕੀਤੀ ਹੈ। ਇਸ ਲਈ ਇਸ ਵਾਰ ਰਾਸ਼ਟਰੀ ਡਾਕਟਰਜ਼ ਡੇਅ ਹੋਰ ਵੀ ਖ਼ਾਸ ਹੋ ਜਾਂਦਾ ਹੈ।

-PTC News

adv-img
adv-img