ਮੁੱਖ ਖਬਰਾਂ

ਮੈਕਸੀਕੋ 'ਚ ਵਾਪਰਿਆ ਵੱਡਾ ਹਾਦਸਾ, ਬਿਜਲੀ ਦੀਆਂ ਤਾਰਾਂ ਨਾਲ ਹੌਟ ਬਲੂਨ ਟਕਰਾਉਣ ਕਾਰਨ 5 ਹਲਾਕ

By Baljit Singh -- June 27, 2021 12:06 pm -- Updated:Feb 15, 2021

ਨਿਊ ਮੈਕਸੀਕੋ: ਨਿਊ ਮੈਕਸੀਕੋ ਦੇ ਸਭ ਤੋਂ ਵੱਡੇ ਸ਼ਹਿਰ ਅਲਬੁਕਰਕੇ ਵਿਚ ਬਿਜਲੀ ਦੀਆਂ ਤਾਰਾਂ ਨਾਲ ਹੌਟ ਬੈਲੂਨ ਮਤਲਬ ਗਰਮ ਹਵਾ ਦਾ ਗੁਬਾਰਾ ਟਕਰਾ ਗਿਆ। ਇਸ ਹਾਦਸੇ ਵਿਚ ਹਵਾਈ ਸੈਰ ਦਾ ਮਜ਼ਾ ਲੈ ਰਹੇ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੜੋ ਹੋਰ ਖਬਰਾਂ: ਫਲੋਰੀਡਾ ਵਿਚ 12 ਮੰਜ਼ਿਲਾ ਇਮਾਰਤ ਢਹਿ-ਢੇਰੀ, ਹੁਣ ਤੱਕ 5 ਹਲਾਕ ਤੇ ਕਈ ਲਾਪਤਾ

ਪੁਲਸ ਦੇ ਬੁਲਾਰੇ ਗਿਲਬਰਟ ਗਾਲੇਗੋਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 7 ਵਜੇ ਸ਼ਹਿਰ ਦੇ ਪੱਛਮੀ ਇਲਾਕੇ ਵਿਚ ਵਾਪਰਿਆ। ਹਾਦਸੇ ਵਿਚ ਮਾਰੇ ਗਏ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਸਿਰਫ ਇੰਨਾ ਦੱਸਿਆ ਗਿਆ ਕਿ ਪਾਇਲਟ ਸਮੇਤ ਤਿੰਨ ਪੁਰਸ਼ਾਂ ਅਤੇ ਔਰਤਾਂ ਦੀ ਮੌਤ ਹੋ ਗਈ। ਬੁਲਾਰੇ ਨੇ ਦੱਸਿਆ ਕਿ ਚਾਰ ਲੋਕਾਂ ਦੀ ਮੌਤ ਘਟਨਾ ਸਥਲ 'ਤੇ ਹੀ ਹੋ ਗਈ ਅਤੇ ਇਕ ਵਿਅਕਤੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਕਈ ਰੰਗਾਂ ਵਾਲਾ ਗੁਬਾਰਾ ਬਿਜਲੀ ਦੀਆਂ ਤਾਰਾਂ ਦੇ ਉੱਪਰ ਪਹੁੰਚ ਗਿਆ। ਤਾਰਾਂ ਦੀ ਚਪੇਟ ਵਿਚ ਆਉਣ ਮਗਰੋਂ ਇਸ ਵਿਚ ਅੱਗ ਲੱਗ ਗਈ ਅਤੇ ਇਹ 30 ਮੀਟਰ ਹੇਠਾਂ ਡਿੱਗ ਪਿਆ।

ਪੜੋ ਹੋਰ ਖਬਰਾਂ: ਲੁਧਿਆਣਾ ‘ਚ 62 ਸਾਲਾ ਬਜ਼ੁਰਗ ਦਾ ਸਿਰ ‘ਚ ਬਾਲਾ ਮਾਰ ਕੇ ਕਤਲ

ਸੋਸ਼ਲ ਮੀਡੀਆ 'ਤੇ ਇਸ ਘਟਨਾ ਦੇ ਵਾਇਰਲ ਹੋਏ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਜਗ੍ਹਾ 'ਤੇ ਗੁਬਾਰਾ ਡਿੱਗਿਆ, ਉਹ ਭੀੜ ਭਰਪੂਰ ਇਲਾਕਾ ਹੈ ਅਤੇ ਇੱਥੇ ਮੌਜੂਦ ਲੋਕ ਦਮਕਲ ਵਿਭਾਗ ਨੂੰ ਇਸ ਦੀ ਸੂਚਨਾ ਦੇ ਰਹੇ ਹਨ। ਗਾਲੇਗੋਸ ਨੇ ਕਿਹਾ ਕਿ ਜੇਕਰ ਹਵਾ ਤੇਜ਼ ਹੋਵੇ ਤਾਂ ਗਰਮ ਹਵਾ ਦੇ ਗੁਬਾਰੇ ਨੂੰ ਸੰਭਾਲਣਾ ਮੁਸ਼ਕਲ ਹੁੰਦਾ ਹੈ।

ਪੜੋ ਹੋਰ ਖਬਰਾਂ: ਦਿੱਲੀ ‘ਚ ਖੁੱਲ੍ਹਣਗੇ ਜਿਮ ਅਤੇ ਯੋਗ ਸੰਸਥਾਨ, ਵਿਆਹ ‘ਚ ਸ਼ਾਮਲ ਹੋ ਸਕਣਗੇ 50 ਲੋਕ

-PTC News