Thu, May 2, 2024
Whatsapp

ਸ਼ਹੀਦ ਕਾਂਸਟੇਬਲ ਕਮਲ ਕੁਮਾਰ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ ,ਪਿੰਡ ਵਾਸੀਆਂ ਨੇ ਦਿੱਤਾ ਭਾਵੁਕ ਸੁਨੇਹਾ

Written by  Shanker Badra -- October 19th 2018 01:39 PM -- Updated: October 19th 2018 01:44 PM
ਸ਼ਹੀਦ ਕਾਂਸਟੇਬਲ ਕਮਲ ਕੁਮਾਰ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ ,ਪਿੰਡ ਵਾਸੀਆਂ ਨੇ ਦਿੱਤਾ ਭਾਵੁਕ ਸੁਨੇਹਾ

ਸ਼ਹੀਦ ਕਾਂਸਟੇਬਲ ਕਮਲ ਕੁਮਾਰ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ ,ਪਿੰਡ ਵਾਸੀਆਂ ਨੇ ਦਿੱਤਾ ਭਾਵੁਕ ਸੁਨੇਹਾ

ਸ਼ਹੀਦ ਕਾਂਸਟੇਬਲ ਕਮਲ ਕੁਮਾਰ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ ,ਪਿੰਡ ਵਾਸੀਆਂ ਨੇ ਦਿੱਤਾ ਭਾਵੁਕ ਸੁਨੇਹਾ:ਸ੍ਰੀਨਗਰ 'ਚ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਕਾਂਸਟੇਬਲ ਕਮਲ ਕੁਮਾਰ ਨੂੰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਰਿਆਸੀ ਵਿੱਚ ਅੰਤਮ ਵਿਦਾਇਗੀ ਦਿੱਤੀ ਗਈ ਹੈ।ਜਿਸ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਸ਼ਰਧਾਂਜਲੀ ਦਿੱਤੀ ਹੈ।ਇਸ ਦੌਰਾਨ ਪਿੰਡ ਵਾਸੀਆਂ ਨੇ ਸ਼ਹੀਦ ਕਾਂਸਟੇਬਲ ਕਮਲ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਕਮਲ ਕੁਮਾਰ ਦੀ ਸ਼ਹਾਦਤ ਉੱਤੇ ਪੂਰਾ ਦੇਸ਼ ਮਾਣ ਕਰ ਰਿਹਾ ਹੈ।ਉਨ੍ਹਾਂ ਦੇ ਪਿਤਾ ਨੇ ਪੁੱਤਰ ਦੀ ਸ਼ਹਾਦਤ ਨੂੰ ਦੇਸ਼ ਲਈ ਸਮਰਪਣ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕਮਲ ਕੁਮਾਰ ਦੇ ਪਰਿਵਾਰ 'ਚੋਂ ਉਨ੍ਹਾਂ ਦਾ ਇੱਕ ਭਰਾ ਅਤੇ ਇਕ ਭੈਣ ਵੀ ਦੇਸ਼ ਦੀ ਸੇਵਾ ਲਈ ਸੁਰੱਖਿਆ ਬਲਾਂ 'ਚ ਸ਼ਾਮਲ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸ੍ਰੀਨਗਰ ਦੇ ਫ਼ਤਿਹ ਕਦਲ ਇਲਾਕੇ 'ਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਕਾਂਸਟੇਬਲ ਕਮਲ ਕੁਮਾਰ ਸ਼ਹੀਦ ਹੋ ਗਏ ਸਨ।ਇਸ ਤੋਂ ਇਲਾਵਾ ਫਤਿਹ ਕਦਲ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ 3 ਅੱਤਵਾਦੀਆਂ ਨੂੰ ਢੇਰ ਕੀਤਾ ਸੀ। -PTCNews


Top News view more...

Latest News view more...