Thu, May 2, 2024
Whatsapp

ਮੈਕਸੀਕੋ-ਅਮਰੀਕੀ ਬਾਰਡਰ ਤੋਂ ਆਰ-ਪਾਰ ਜਾਂਦੀ ਸੁਰੰਗ ਲੱਭੀ, ਅਧਿਕਾਰੀਆਂ ਦੇ ਉੱਡੇ ਹੋਸ਼

Written by  Joshi -- October 12th 2018 06:01 PM
ਮੈਕਸੀਕੋ-ਅਮਰੀਕੀ ਬਾਰਡਰ ਤੋਂ ਆਰ-ਪਾਰ ਜਾਂਦੀ ਸੁਰੰਗ ਲੱਭੀ, ਅਧਿਕਾਰੀਆਂ ਦੇ ਉੱਡੇ ਹੋਸ਼

ਮੈਕਸੀਕੋ-ਅਮਰੀਕੀ ਬਾਰਡਰ ਤੋਂ ਆਰ-ਪਾਰ ਜਾਂਦੀ ਸੁਰੰਗ ਲੱਭੀ, ਅਧਿਕਾਰੀਆਂ ਦੇ ਉੱਡੇ ਹੋਸ਼

ਕੈਲੀਫੋਰਨੀਆ ਵਿਚ ਮੈਕਸੀਕੋ-ਅਮਰੀਕੀ ਬਾਰਡਰ ਨੂੰ ਪਾਰ ਕਰਦੀ ਇਕ ਸੁਰੰਗ ਲੱਭੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਿਚ ਤਸਕਰ ਹਰ ਵੇਲੇ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਅਤੇ ਮੈਕਸੀਕੋ ਅਧਿਕਾਰੀਆਂ ਨੇ ਉਹਨਾ ਦੀ ਇਕ ਅਜਿਹੀ ਹੀ ਕੋਸ਼ਿਸ਼ ਨੂੰ ਨਾਕਮਾਯਾਬ ਕੀਤਾ ਹੈ। ਹੁਣ ਮੈਕਸੀਕੋ ਅਧਿਕਾਰੀਆਂ ਨੇ ਮੈਕਸੀਕੋ ਅਮਰੀਕੀ ਬਾਰਡਰ ਨੂੰ ਪਾਰ ਕਰਦੀ ਇਕ ਸੁਰੰਗ ਲੱਭੀ ਹੈ ਅਤੇ ਅਧਿਕਾਰੀਆਂ ਦਾ ਖਦਸ਼ਾ ਹੈ ਕਿ ਇਹ ਸੁਰੰਗ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਇਸਤੇਮਾਲ ਕੀਤੀ ਜਾਣੀ ਸੀ। ਇਹ ਸੁਰੰਗ ਮੈਕਸੀਕੋ ਦੇ ਇਕ ਘਰ ਵਿਚੋਂ ਸ਼ੁਰੂ ਹੁੰਦੀ ਹੈ ਅਤੇ ਇਸਦਾ ਦੂਸਰਾ ਸਿਰਾ ੬੨੭ ਫੀਟ ਦੂਰ ਕੈਲੀਫੋਰਨੀਆ ਦੇ ਜਕੁੰਬਾ ਇਲਾਕੇ ਵਿਚ ਨਿਕਲਣਾ ਸੀ। ਇਸ ਸੁਰੰਗ ਵਿਚ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਸੋਲਰ ਸਿਸਟਮ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਇਕ ਛੋਟੀ ਜਿਹੀ ਰੇਲ ਲਾਈਨ ਵਿਛਾਈ ਗਈ ਸੀ। Mexico USA tunnel found californiaਅਮਰੀਕੀ ਕਸਟਮ ਅਤੇ ਬੋਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਮੁਤਾਬਕ ਇਹ ਸੁਰੰਗ ਜਮੀਨ ਦੇ ੩੧ ਫੁੱਟ ਥੱਲੇ ਸੀ ਜਿਸਦੀ ਉਚਾਈ ੩ ਫੁੱਟ ਅਤੇ ਇਹ ਢਾਈ ਫੁੱਟ ਚੌੜੀ ਸੀ। ਫਿਲਹਾਲ, ਅਧਿਕਾਰੀਆਂ ਦੀ ਵੱਡੀ ਕਾਰਵਾਈ ਤੋਂ ਇਹ ਸਫਲਤਾ ਉਹਨਾਂ ਹੱਥ ਲੱਗੀ ਹੈ, ਜਿਸ ਦੀ ਡੂੰਘਾਈ 'ਚ ਜਾਂਚ ਪੜਤਾਲ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ। —PTC News


  • Tags

Top News view more...

Latest News view more...