Navratri 2021 : ਨਰਾਤਿਆਂ ਮੌਕੇ ਮਾਂ ਸ਼ਕਤੀ ਨੂੰ ਇਨ੍ਹਾਂ ਰੰਗਾਂ ਦੀ ਪਾਈ ਜਾਂਦੀ ਪੋਸ਼ਾਕ
Navratri 2021: ਸ਼ਾਰਦੀਆ ਨਵਰਾਤਰੀ ਹਰ ਸਾਲ ਸਤੰਬਰ ਜਾਂ ਅਕਤੂਬਰ ਮਹੀਨੇ ਵਿੱਚ ਮਨਾਈ ਜਾਂਦੀ ਹੈ ਜੋ ਕਿ ਨੌਂ ਦਿਨਾਂ ਲਈ ਮਨਾਈ ਜਾਂਦੀ ਹੈ ਅਤੇ ਦਸਵੇਂ ਦਿਨ ਨੂੰ ਦੁਸਹਿਰਾ ਕਿਹਾ ਜਾਂਦਾ ਹੈ। ਇਸ ਸਾਲ 7 ਅਕਤੂਬਰ ਤੋਂ ਸ਼ਰਧਾ ਦਾ ਤਿਉਹਾਰ ਸ਼ੁਰੂ ਹੋ ਰਿਹਾ ਹੈ। ਨਰਾਤੇ 9 ਦਿਨਾਂ ਦਾ ਤਿਉਹਾਰ ਹੈ, ਜੋ ਦੇਵੀ ਦੁਰਗਾ ਦੇ ਨੌਂ ਅਵਤਾਰਾਂ ਨੂੰ ਸਮਰਪਿਤ ਹਨ, ਜਿਸ ’ਚ ਹਰੇਕ ਰੂਪ ਦੀ ਹਰੇਕ ਦਿਨ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ਵਿਚ ਮਾਂ ਸ਼ਕਤੀ ਨੂੰ ਹਰ ਦਿਨ ਵੱਖ ਰੰਗ (Colour) ਦੀ ਪੋਸ਼ਾਕ ਪਹਿਨਾਈ ਜਾਵੇਗੀ ਅਤੇ ਹਰ ਰੰਗ ਦਾ ਵੱਖ ਮਹੱਤਵ ਹੁੰਦਾ ਹੈ।
1. ਲਾਲ
ਚਤੁਰਥੀ ਦੇ ਦਿਨ ਦੇਵੀ ਕੁਸ਼ਮਾਂਡਾ ਦੀ ਪੂਜਾ ਲਈ ਲਾਲ ਰੰਗ ਦਾ ਚਲਨ ਹੈ। ਇਹ ਊਰਜਾ, ਪ੍ਰੇਮ ਅਤੇ ਰਚਨਾਤਮਿਕਤਾ ਦਾ ਪ੍ਰਤੀਕ ਹੈ। ਇਸ ਦੇ ਇਲਾਵਾ ਲਾਲ ਰੰਗ ਕਰੋਧ ਅਤੇ ਜਨੂੰਨ ਲਈ ਵੀ ਜਾਣਿਆ ਜਾਂਦਾ ਹੈ।
2. ਰਾਇਲ ਬਲ਼ੂ
ਇਹ ਰੰਗ ਪੰਚਮੀ ਦੇ ਦਿਨ ਸਕੰਦਮਾਤਾ ਦੀ ਪੂਜਾ ਲਈ ਪ੍ਰਯੋਗ ਵਿੱਚ ਲਿਆ ਜਾਂਦਾ ਹੈ। ਇਹ ਰੰਗ ਦੈਵੀ ਊਰਜਾ, ਬੁੱਧੀਮਤਾ ਅਤੇ ਸਰੇਸ਼ਟਤਾ ਦਾ ਪ੍ਰਤੀਕ ਹੈ।
ਨੌਂ ਰਾਤਾਂ ਦੇ ਤਿਉਹਾਰ ਦੇ ਨਾਲ, ਇਨ੍ਹਾਂ ਸ਼ੁੱਭ ਦਿਨਾਂ ਨੂੰ ਵਿਭਿੰਨ ਪਰੰਪਰਾਵਾਂ ਅਤੇ ਕਾਰਨਾਂ ਕਾਰਨ ਸਮਰਪਣ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਿੰਦੂ ਚੰਦਰ ਮਹੀਨੇ ਅਸ਼ਵਿਨ ਦੇ ਉੱਜਵਲ ਅੱਧ ਦੌਰਾਨ ਆਉਂਦਾ ਹੈ। ਇਸ ਸਾਲ ਇਹ 7 ਅਕਤੂਬਰ, ਸੋਮਵਾਰ ਤੋਂ 15 ਅਕਤੂਬਰ ਸ਼ੁੱਕਰਵਾਰ ਤਕ ਮਨਾਇਆ ਜਾਵੇਗਾ।
3-ਪੀਲਾ ਰੰਗ
ਛੇਵੇਂ ਦਿਨ ਦੇਵੀ ਦੁਰਗਾ ਦੀ ਪੂਜਾ ਦੀ ਜਾਂਦੀ ਹੈ। ਪੀਲੇ ਰੰਗ -ਖੁਸ਼ੀ, ਤਾਜਗੀ, ਚਮਕ ਅਤੇ ਖ਼ੁਸ਼ ਮਿਜਾਜੀ ਦਾ ਪ੍ਰਤੀਕ ਹੈ।
4--ਬੈਂਗਣੀ ਰੰਗ
ਨਰਾਤਿਆਂ ਦੇ ਅੰਤਿਮ ਦਿਨ ਮਾਂ ਸਿੱਧੀ ਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ।ਬੈਂਗਣੀ ਰੰਗ ਸੁੰਦਰਤਾ ਅਤੇ ਲਕਸ਼ ਦਾ ਤਰਜਮਾਨੀ ਕਰਦਾ ਹੈ।ਇਹ ਅਖੰਡਤਾ ਦਾ ਵੀ ਪ੍ਰਤੀਕ ਹੈ।
-PTC News