Ferozepur 'ਚ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ,ਛੱਤ 'ਤੇ ਪਤੰਗ ਉਡਾਉਂਦੇ ਸਮੇਂ ਆਇਆ ਹਾਰਟ ਅਟੈਕ
Ferozepur News : Ferozepur News : ਫਿਰੋਜ਼ਪੁਰ 'ਚ ਇੱਕ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੱਚਾ ਘਰ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਤਾਂ ਉਸਨੂੰ ਆਪਣੀ ਛਾਤੀ ਵਿੱਚ ਦਰਦ ਮਹਿਸੂਸ ਹੋਇਆ, ਜਿਸ ਕਾਰਨ ਉਹ ਛੱਤ ਤੋਂ ਹੇਠਾਂ ਉਤਰ ਗਿਆ।
ਉਸਦੀ ਹਾਲਤ ਦੇਖ ਕੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਕਮੀਜ਼ ਦੇ ਬਟਨ ਖੋਲ੍ਹ ਦਿੱਤੇ। ਫਿਰ ਉਹ ਬੇਹੋਸ਼ ਹੋ ਗਿਆ ਅਤੇ ਮੁੜ ਕੇ ਹੋਸ਼ ‘ਚ ਨਹੀਂ ਆਇਆ। ਜਿਸ ਤੋਂ ਬਾਅਦ ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ ਮਨਮੀਤ ਸ਼ਰਮਾ ਵਜੋਂ ਹੋਈ ਹੈ। ਉਹ ਸ਼ਹਿਰ ਦੇ ਆਰਐਸਡੀ ਰਾਜ ਰਤਨ ਸਕੂਲ ਵਿੱਚ ਦੂਜੀ ਜਮਾਤ ਦਾ ਵਿਦਿਆਰਥੀ ਸੀ। ਉਹ ਸਕੂਲ ਦੀਆਂ ਛੁੱਟੀਆਂ ਕਾਰਨ ਬਾਜੀਦਪੁਰ ਪਿੰਡ ਵਿੱਚ ਆਪਣੀ ਨਾਨੀ ਦੇ ਘਰ ਆਇਆ ਹੋਇਆ ਸੀ।ਇਹ ਘਟਨਾ ਪਿਛਲੇ ਐਤਵਾਰ ਦੀ ਹੈ।
- PTC NEWS