ਸੁਤੰਤਰਤਾ ਦਿਵਸ ਦੀ 77ਵੀਂ ਵਰੇਗੰਢ ਮੌਕੇ ਚੋਣਵੀਆਂ ਇਨਕਲਾਬੀ ਸ਼ਾਇਰੀਆਂ ਦਾ ਸੰਗ੍ਰਹਿ
ਸਾਹਿਤ ਦਾ ਸਮਾਜ ਦੇ ਨਾਲ਼ ਬਹੁਤ ਹੀ ਖ਼ਾਸ ਅਤੇ ਗਹਿਰਾ ਰਿਸ਼ਤਾ ਹੈ। ਸਾਹਿਤ ਨੂੰ ਸਮਾਜ ਦਾ ਦਰਪਣ ਵੀ ਕਿਹਾ ਜਾਂਦਾ ਹੈ, ਜਿਸ ਦੇ ਜ਼ਰੀਏ ਸਮਾਜ ਦੀ ਤਸਵੀਰ ਵੇਖੀ ਜਾ ਸਕਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਕਵਿਤਾ ਭਾਵੇਂ ਕਿੰਨੀ ਵੀ ਨਿਰਾਕਾਰ ਅਤੇ ਕਾਲਪਨਿਕ ਪੇਸ਼ਕਾਰੀ ਵਿੱਚ ਕਿਉਂ ਨਾ ਹੋਵੇ, ਇਸ ਦੇ ਸਮਾਜਿਕ ਸਰੋਕਾਰਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਵਿਤਾ ਸਮਾਜ ਅਤੇ ਸਮਾਜਿਕ ਸਰੋਕਾਰਾਂ ਨਾਲ ਆਪਣੇ ਪ੍ਰਗਟਾਵੇ ਵਿੱਚ ਸੰਵਾਦ ਕਰਦੀ ਹੈ ਅਤੇ ਇਸ ਸੰਵਾਦ ਦੀ ਮਦਦ ਨਾਲ ਇਨਕਲਾਬ ਦੀ ਬੁਲੰਦ ਆਵਾਜ਼ ਪੈਦਾ ਹੁੰਦੀ ਹੈ।
ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾ ਨੇ ਆਪਣੀ ਕਲਮ ਦੇ ਰਾਹੀਂ ਲਿਖੀਆਂ ਸਤਰਾਂ ਵਿੱਚ ਇਨਕਲਾਬ ਪਰੋਇਆ ਹੈ, ਇਨ੍ਹਾਂ ਸਤਰਾਂ ਦੇ ਜ਼ਰੀਏ ਉਨ੍ਹਾਂ ਆਪਣੀ ਆਜ਼ਾਦੀ ਮਾਣੀ ਹੈ। ਅਸਲ ਵਿੱਚ ਸਾਹਿਤ ਨੇ ਹਰ ਦੌਰ ਵਿੱਚ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸਮਾਜ ਨੂੰ ਜਗਾਉਣ ਦਾ ਯਤਨ ਵੀ ਕੀਤਾ ਹੈ। ਕਵਿਤਾ ਰਾਹੀਂ ਸਮਾਜ ਵਿੱਚ ਅੰਦਰਲੀ ਚੇਤਨਾ ਲਿਆਉਣ ਦੇ ਯਤਨ ਦਾ ਨਾਂ ਹੀ ਇਨਕਲਾਬ ਹੈ। ਕ੍ਰਾਂਤੀ ਅਤੇ ਕ੍ਰਾਂਤੀ ਦੀ ਭਾਵਨਾ ਪੈਦਾ ਕਰਨ ਵਾਲੀ ਚੋਣਵੀਂ ਕਵਿਤਾ ਅਤੇ ਸ਼ਾਇਰੀ ਦਾ ਸੰਗ੍ਰਹਿ ਪੇਸ਼ ਹੈ। ਇਸ ਨੂੰ ਪੜ੍ਹਦਿਆਂ ਤੁਸੀਂ ਆਪਣੇ ਅੰਦਰ ਜੋਸ਼ ਦਾ ਇੱਕ ਅਨੋਖਾ ਵਾਹ ਮਹਿਸੂਸ ਕਰੋਗੇ...
"ਹਮ ਅਮਨ ਚਾਹਤੇ ਹੈਂ ਮਗਰ ਜ਼ੁਲਮ ਕੇ ਖ਼ਿਲਾਫ਼
ਅਗਰ ਜੰਗ ਲਾਜ਼ਮੀ ਹੈ ਤੋ ਜ਼ੁਲਮ ਹੀ ਸਹੀ"
~ ਸਾਹਿਰ ਲੁਧਿਆਣਵੀ
"ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ
ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂ ਵਾਰਸ ਸ਼ਾਹ ਨੂੰ ਕਹਿਣ.."
~ ਅਮ੍ਰਿਤਾ ਪ੍ਰੀਤਮ
"ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ..."
~ ਰਾਮ ਪ੍ਰਸਾਦ ਬਿਸਮਿਲ
"ਜੰਨਤ ਕੀ ਜ਼ਿੰਦਗੀ ਹੈ ਜਿਸ ਕੀ ਫ਼ਿਜ਼ਾ ਮੇਂ
ਮੇਰਾ ਵਤਨ ਵਹੀ ਹੈ ਮੇਰਾ ਵਤਨ ਵਹੀ ਹੈ"
~ ਅਲਾਮਾ ਇਕਬਾਲ
"ਲਿਖ ਦੋ ਲਹੂ ਸੇ ਅਮਰ ਕਹਾਣੀ ਵਤਨ ਕੇ ਖ਼ਾਤਿਰ
ਕਰ ਦੋ ਕੁਰਬਾਨ ਹਸ ਕਰ ਯੇ ਜਵਾਨੀ ਵਤਨ ਕੇ ਖ਼ਾਤਿਰ"
~ ਸ਼ਹੀਦ ਭਗਤ ਸਿੰਘ
"ਮਜ਼ਹਬ ਨਹੀਂ ਸਿਖ਼ਾਤਾ ਆਪਸ ਮੇਂ ਵੈਰ ਰਖਣਾ
ਹਿੰਦੀ ਹੈ ਹਮ ਵਤਨ ਹੈ ਹਿੰਦੁਸਤਾਨ ਹਮਾਰਾ"
~ ਅਲਾਮਾ ਇਕਬਾਲ
- PTC NEWS