Superfoods for Weight Loss: ਸਿਹਤਮੰਦ ਤਰੀਕੇ ਨਾਲ ਭਾਰ ਘਟਾਉਣ ਲਈ ਆਪਣੀ ਖ਼ੁਰਾਕ 'ਚ ਸ਼ਾਮਲ ਕਰੋ ਇਹ ਸੁਪਰਫੂਡ
Best Superfoods for Weight Loss: ਜਿਵੇ ਕੀ ਤੁਹਾਨੂੰ ਪਤਾ ਹੀ ਹੈ ਅੱਜ ਕਲ ਹਰ ਕੋਈ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੈ ਅਤੇ ਭਾਰ ਘਟਾਉਂਦਾ ਚਾਹੁੰਦਾ ਹੈ। ਇਸ 'ਚ ਤੁਹਾਡੀ ਜੀਵਨ ਸ਼ੈਲੀ ਦੇ ਨਾਲ ਤੁਹਾਡੀ ਖੁਰਾਕ ਦਾ ਭਾਰ ਘਟਾਉਣ 'ਤੇ 70 ਫੀਸਦ ਅਸਰ ਪੈਂਦਾ ਹੈ। ਅਜਿਹੇ 'ਚ ਕੁਝ ਅਜਿਹੇ ਭੋਜਨ ਪਦਾਰਥ ਹਨ ਜੋ ਪੌਸ਼ਟਿਕ ਹੋਣ ਦੇ ਨਾਲ-ਨਾਲ ਕੈਲੋਰੀ 'ਚ ਵੀ ਬਹੁਤ ਘੱਟ ਹੁੰਦੇ ਹਨ ਅਤੇ ਇਸ ਲਈ ਇਨ੍ਹਾਂ ਨੂੰ ਖਾ ਕੇ ਤੁਸੀਂ ਸਿਹਤਮੰਦ ਤਰੀਕੇ ਨਾਲ ਭਾਰ ਘਟਾ ਸਕਦੇ ਹੋ। ਤਾਂ ਆਉ ਜਾਣਦੇ ਹਾਂ ਅਜਿਹੇ ਸੁਪਰਫੂਡਜ਼ ਬਾਰੇ ਜੋ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਅੰਡੇ :
ਜੇਕਰ ਤੁਸੀਂ ਭਾਰ ਘਟਾਉਣ ਚਾਹੁੰਦੇ ਹੋ ਤਾਂ ਤੁਹਾਨੂੰ ਅੰਡੇ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਜੋ ਅੰਡੇ ਦੀ ਸਫ਼ੈਦ ਤੁਹਾਡੀ ਤੇਜ਼ੀ ਨਾਲ ਭਾਰ ਘਟਾਉਣ ਦੀ ਪ੍ਰਕਿਰਿਆ ਵਿੱਚ ਬਹੁਤ ਮਦਦਗਾਰ ਹੋ ਸਕਦੀ ਹੈ। ਇਸ ਨਾਲ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰੋਗੇ।
ਪਾਲਕ :
ਤੁਸੀਂ ਭਾਰ ਘਟਾਉਣ ਲਈ ਪਾਲਕ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸ 'ਚ ਥਾਈਲਾਕੋਇਡਸ ਹੁੰਦਾ ਹੈ ਜੋ ਤੁਹਾਡੀ ਭੋਜਨ ਦੀ ਲਾਲਸਾ ਨੂੰ ਘੱਟ ਕਰਨ ਦੇ ਨਾਲ-ਨਾਲ ਤੁਹਾਡਾ ਭਾਰ ਘਟਾਉਣ ਵਿੱਚ ਵੀ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ।
ਸੇਬ :
ਸੇਬ ਦਾ ਸੇਵਨ ਵੀ ਭਾਰ ਘਟਾਉਣ 'ਚ ਮਦਦਗਾਰ ਹੋ ਸਕਦਾ ਹੈ ਕਿਉਂਕਿ ਇਸ 'ਚ ਪੈਕਟਿਨ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਇੱਕ ਕਿਸਮ ਦਾ ਘੁਲਣਸ਼ੀਲ ਫਾਈਬਰ ਜੋ ਭੁੱਖ ਨੂੰ ਦਬਾਉਣ ਲਈ ਜਾਣਿਆ ਜਾਂਦਾ ਹੈ। ਇਹ ਰਸਦਾਰ ਫਲ ਇੱਕ ਵਧੀਆ ਨਾਸ਼ਤਾ ਵਿਕਲਪ ਹੈ ਜਿਸ ਦੁਆਰਾ ਤੁਸੀਂ ਬਹੁਤ ਆਸਾਨੀ ਨਾਲ ਭਾਰ ਘਟਾ ਸਕਦੇ ਹੋ।
ਓਟਸ :
ਓਟਸ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਜੋ ਭਾਰ ਘਟਾਉਣ ਲਈ ਇਕ ਸੁਪਰਫੂਡ ਹੈ। ਓਟਸ ਨਾਸ਼ਤੇ ਵਿੱਚ ਸ਼ਾਮਲ ਕਰਨ ਦਾ ਸਭ ਤੋਂ ਵਧੀਆ ਵਿਕਲਪ ਹੈ। ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਖਾਂ ਸਕਦੇ ਹੋ ਕਿਉਂਕਿ ਇਹ ਸੁਆਦ ਦੇ ਨਾਲ ਭਾਰ ਘਟਾਉਣ ਲਈ ਇੱਕ ਸ਼ਾਨਦਾਰ ਸੁਪਰਫੂਡ ਹੈ।
ਬਰੌਕਲੀ :
ਤੁਸੀਂ ਭਾਰ ਘਟਾਉਣ ਲਈ ਬਰੋਕਲੀ ਦਾ ਸੇਵਨ ਵੀ ਕਰ ਸਕਦੇ ਹੋ ਕਿਉਂਕਿ ਇਸ 'ਚ ਵਿਟਾਮਿਨ ਸੀ, ਫੋਲੇਟ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੀ ਹੈ ਜੋ ਤੁਹਾਡੇ ਸਰੀਰ ਲਈ ਫਾਇਦੇਮੰਦ। ਅਤੇ ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਸਪਲਾਈ ਕਰਨ ਵਿੱਚ ਮਦਦ ਕਰ ਸਕਦਾ ਹੈ। ਜੋ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਹੁੰਦੀ ਪਰ ਜੇਕਰ ਤੁਸੀਂ ਭਾਰ ਘਟਾਉਣ ਦੇ ਸਫ਼ਰ 'ਤੇ ਹੋ ਤਾਂ ਇਹ ਤੁਹਾਡੇ ਲਈ ਕਿਸੇ ਜਾਦੂਈ ਸਬਜ਼ੀ ਤੋਂ ਘੱਟ ਨਹੀਂ ਹੈ |
ਚਿਆ ਬੀਜ :
ਚਿਆ ਦੇ ਬੀਜ ਤੁਹਾਨੂੰ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਦੀ ਚੰਗੀ ਖੁਰਾਕ ਦਿੰਦੇ ਹਨ। 1 ਚਮਚ ਚਿਆ ਦੇ ਬੀਜ ਨੂੰ ਇੱਕ ਗਲਾਸ ਵਿੱਚ ਭਿਓ ਕੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਪੀਓ ਅਤੇ ਭਾਰ ਘਟਾਉਣ ਵਿੱਚ ਇਸ ਦਾ ਜਾਦੂ ਦੇਖੋ। ਤੁਹਾਨੂੰ ਕੁਝ ਹੀ ਦਿਨਾਂ ਵਿੱਚ ਭਾਰ ਘਟਾਉਣ ਦੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ।
ਪਨੀਰ :
ਪਨੀਰ ਪ੍ਰੋਟੀਨ ਦਾ ਇਸ ਵਧੀਆ ਸਰੋਤ ਹੈ ਜੋ ਤੁਹਾਨੂੰ ਭਾਰ ਘਟਾਉਣ 'ਚ ਮਦਦ ਕਰ ਸਕਦਾ ਹੈ ਇਸ ਲਈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਨੀਰ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ।
ਅਖਰੋਟ :
ਤੁਸੀਂ ਭਾਰ ਘਟਾਉਣ ਲਈ ਅਖਰੋਟ ਦਾ ਸੇਵਨ ਵੀ ਕਰ ਸਕਦੇ ਹੋ ਕਿਉਂਕਿ ਇਸ 'ਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਈ, ਫੋਲੇਟ ਅਤੇ ਕਾਪਰ ਹੁੰਦੇ ਹਨ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਡਿਸਕਲੇਮਰ :
ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
-ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ..
- PTC NEWS