Fri, Apr 19, 2024
Whatsapp

2000 ਰੁਪਏ ਦੇ ਨੋਟ ਨਾਲ ਜੁੜੇ 10 ਵੱਡੇ ਸਵਾਲਾਂ ਦੇ ਜਵਾਬ, ਜਾਣੋ RBI ਨੇ ਕੀ ਕਿਹਾ

ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਸਭ ਨੂੰ ਉਸ ਵੇਲੇ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਉਸਨੇ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਿਆ।

Written by  Jasmeet Singh -- May 20th 2023 08:51 PM -- Updated: May 20th 2023 09:00 PM
2000 ਰੁਪਏ ਦੇ ਨੋਟ ਨਾਲ ਜੁੜੇ 10 ਵੱਡੇ ਸਵਾਲਾਂ ਦੇ ਜਵਾਬ, ਜਾਣੋ RBI ਨੇ ਕੀ ਕਿਹਾ

2000 ਰੁਪਏ ਦੇ ਨੋਟ ਨਾਲ ਜੁੜੇ 10 ਵੱਡੇ ਸਵਾਲਾਂ ਦੇ ਜਵਾਬ, ਜਾਣੋ RBI ਨੇ ਕੀ ਕਿਹਾ

Reserve Bank Of India Withdraws Rs 2000 Notes: ਭਾਰਤੀ ਰਿਜ਼ਰਵ ਬੈਂਕ (RBI) ਨੇ ਸ਼ੁੱਕਰਵਾਰ ਨੂੰ ਸਭ ਨੂੰ ਉਸ ਵੇਲੇ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਉਸਨੇ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਿਆ ਹੈ। ਹਾਲਾਂਕਿ ਆਰਬੀਆਈ ਨੇ ਕਿਹਾ ਕਿ ਇਹ ਨੋਟ ਲੀਗਲ ਟੈਂਡਰ ਰਹਿਣਗੇ। ਯਾਨੀ 2 ਹਜ਼ਾਰ ਰੁਪਏ ਦਾ ਇਹ ਨੋਟ ਵੈਲਿਡ ਰਹੇਗਾ। ਤੁਸੀਂ ਇਸ ਤੋਂ ਬਾਜ਼ਾਰ ਵਿਚ ਖਰੀਦ ਕਰ ਸਕਦੇ ਹੋ। ਪਰ ਆਰਬੀਆਈ ਦੁਆਰਾ ਪ੍ਰਚਲਨ ਤੋਂ ਬਾਹਰ ਹੋਣ ਕਾਰਨ, ਤੁਹਾਨੂੰ ਇਹਨਾਂ ਨੋਟਾਂ ਨੂੰ ਬਦਲਣਾ ਪਵੇਗਾ ਜਾਂ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਬੈਂਕ ਵਿੱਚ ਜਮ੍ਹਾ ਕਰਨਾ ਹੋਵੇਗਾ। 



ਕਦੋਂ ਤੋਂ ਕਦੋਂ ਤੱਕ ਬਦਲੇ ਜਾ ਸਕਦੇ ਨੋਟ
ਤੁਸੀਂ ਇਨ੍ਹਾਂ ਨੋਟਾਂ ਨੂੰ 23 ਮਈ ਤੋਂ 30 ਸਤੰਬਰ ਦੇ ਵਿਚਕਾਰ ਬੈਂਕਾਂ ਵਿੱਚ ਜਮ੍ਹਾ ਕਰ ਸਕਦੇ ਹੋ ਜਾਂ ਬਦਲ ਸਕਦੇ ਹੋ। ਤੁਹਾਡੇ ਦਿਮਾਗ ਵਿੱਚ RBI ਦੇ ਇਸ ਫੈਸਲੇ ਨਾਲ ਜੁੜੇ ਕੁਝ ਸਵਾਲ ਜ਼ਰੂਰ ਹੋਣਗੇ। ਆਓ ਜਾਣਦੇ ਹਾਂ ਉਨ੍ਹਾਂ ਦੇ ਜਵਾਬ।


ਸਵਾਲ: 2000 ਰੁਪਏ ਦੇ ਨੋਟ ਕਿਉਂ ਵਾਪਸ ਲਏ ਗਏ?
ਆਰਬੀਆਈ ਨੇ ਕਿਹਾ ਕਿ ਦੋ ਹਜ਼ਾਰ ਰੁਪਏ ਦੇ ਨੋਟਾਂ ਨੂੰ ਆਰਬੀਆਈ ਐਕਟ 1934 ਦੀ ਧਾਰਾ 24 (1) ਤਹਿਤ ਲਿਆਂਦਾ ਗਿਆ ਹੈ। ਇਹ ਨੋਟ ਨਵੰਬਰ 2016 ਵਿੱਚ ਪੇਸ਼ ਕੀਤੇ ਗਏ ਸਨ। 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ 'ਤੇ ਪਾਬੰਦੀ ਲੱਗਣ ਤੋਂ ਬਾਅਦ ਕਰੰਸੀ ਦੀ ਜ਼ਰੂਰਤ ਕਾਰਨ ਇਹ ਨੋਟ ਪੇਸ਼ ਕੀਤੇ ਗਏ ਸਨ। 

ਯਾਨੀ ਕਿ ਬਜ਼ਾਰ ਵਿੱਚ ਤਰਲਤਾ ਬਣੀ ਰਹੇ ਇਸੇ ਲਈ ਇਹ ਵੱਡੇ ਨੋਟ ਲਿਆਂਦੇ ਗਏ। ਦੂਜੇ ਨੋਟਾਂ (500, 200, 100 ਰੁਪਏ ਦੇ ਨਵੇਂ ਨੋਟ) ਕਾਫ਼ੀ ਮਾਤਰਾ ਵਿੱਚ ਬਾਜ਼ਾਰ ਵਿੱਚ ਆਉਣ ਤੋਂ ਬਾਅਦ 2,000 ਰੁਪਏ ਦੇ ਨੋਟ ਨੂੰ ਪੇਸ਼ ਕਰਨ ਦਾ ਮਕਸਦ ਖਤਮ ਹੋ ਗਿਆ। ਇਸ ਲਈ 2018-19 'ਚ 2,000 ਰੁਪਏ ਦੇ ਨੋਟਾਂ ਦੀ ਛਪਾਈ ਰੋਕ ਦਿੱਤੀ ਗਈ ਸੀ।


ਸਵਾਲ: ਕਲੀਨ ਨੋਟ ਪਾਲਿਸੀ ਕੀ ਹੈ?
ਇਹ ਆਰਬੀਆਈ ਦੀ ਇੱਕ ਨੀਤੀ ਹੈ, ਜਿਸ ਵਿੱਚ ਇਹ ਜਨਤਾ ਨੂੰ ਚੰਗੀ ਗੁਣਵੱਤਾ ਵਾਲੇ ਬੈਂਕ ਨੋਟ ਮੁਹੱਈਆ ਕਰਵਾਉਣਾ ਯਕੀਨੀ ਬਣਾਉਂਦਾ ਹੈ।

ਸਵਾਲ: ਕੀ 2,000 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ?
ਹਾਂ, ਆਰਬੀਆਈ ਨੇ ਕਿਹਾ ਹੈ ਕਿ 2,000 ਰੁਪਏ ਦੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ।

ਸਵਾਲ: ਕੀ 2,000 ਰੁਪਏ ਦੇ ਨੋਟਾਂ ਨਾਲ ਆਮ ਲੈਣ-ਦੇਣ ਕੀਤਾ ਜਾ ਸਕਦਾ ਹੈ?
ਹਾਂ, ਲੋਕ ਲੈਣ-ਦੇਣ ਲਈ 2,000 ਰੁਪਏ ਦੇ ਨੋਟਾਂ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ। ਜਨਤਾ ਇਨ੍ਹਾਂ ਨੂੰ ਭੁਗਤਾਨ ਵਜੋਂ ਵੀ ਲੈ ਸਕਦੀ ਹੈ। ਹਾਲਾਂਕਿ ਆਰਬੀਆਈ ਨੇ ਜਨਤਾ ਨੂੰ 30 ਸਤੰਬਰ 2023 ਤੱਕ ਬੈਂਕਾਂ ਵਿੱਚ ਇਹਨਾਂ ਨੋਟਾਂ ਨੂੰ ਜਮ੍ਹਾ ਜਾਂ ਬਦਲੀ ਕਰਨ ਲਈ ਉਤਸ਼ਾਹਿਤ ਕੀਤਾ ਹੈ।


ਸਵਾਲ: ਜੇਕਰ ਤੁਹਾਡੇ ਕੋਲ 2,000 ਰੁਪਏ ਦਾ ਨੋਟ ਹੈ ਤਾਂ ਕੀ ਕਰਨਾ ਹੈ?
ਲੋਕ ਬੈਂਕ ਸ਼ਾਖਾਵਾਂ ਵਿੱਚ ਜਾ ਕੇ ਇਹ ਨੋਟ ਆਪਣੇ ਖਾਤਿਆਂ ਵਿੱਚ ਜਮ੍ਹਾ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਹ ਇਨ੍ਹਾਂ ਨੂੰ ਹੋਰ ਨੋਟਾਂ ਨਾਲ ਵੀ ਬਦਲ ਸਕਦੇ ਹਨ। ਇਹ ਸਹੂਲਤ ਬੈਂਕਾਂ ਵਿੱਚ 30 ਸਤੰਬਰ 2023 ਤੱਕ ਉਪਲਬਧ ਰਹੇਗੀ। ਇਹ ਸਹੂਲਤ ਆਰਬੀਆਈ ਦੇ 19 ਖੇਤਰੀ ਦਫ਼ਤਰਾਂ ਵਿੱਚ ਵੀ ਉਪਲਬਧ ਹੋਵੇਗੀ।

ਸਵਾਲ: ਕੀ 2,000 ਰੁਪਏ ਦੇ ਨੋਟ ਬਦਲਣ ਦੀ ਕੋਈ ਸੀਮਾ ਹੈ?
ਤੁਸੀਂ ਸਾਰੇ ਦੋ ਹਜ਼ਾਰ ਰੁਪਏ ਦੇ ਨੋਟ ਬਦਲ ਸਕਦੇ ਹੋ ਜੋ ਤੁਹਾਡੇ ਕੋਲ ਹਨ। ਪਰ ਇੱਕ ਵਾਰ ਵਿੱਚ ਸਿਰਫ 20,000 ਰੁਪਏ ਤੱਕ ਦਾ ਹੀ ਵਟਾਂਦਰਾ ਕੀਤਾ ਜਾ ਸਕਦਾ ਹੈ।

ਸਵਾਲ: ਅਸੀਂ 2,000 ਰੁਪਏ ਦੇ ਨੋਟ ਕਦੋਂ ਬਦਲ ਸਕਾਂਗੇ?
ਤੁਸੀਂ ਇਨ੍ਹਾਂ 2,000 ਰੁਪਏ ਦੇ ਨੋਟਾਂ ਨੂੰ 23 ਮਈ 2023 ਤੋਂ ਬੈਂਕ ਵਿੱਚ ਜਮ੍ਹਾ ਜਾਂ ਬਦਲੀ ਕਰ ਸਕਦੇ ਹੋ।

ਸਵਾਲ: ਕੀ ਤੁਹਾਨੂੰ 2,000 ਰੁਪਏ ਦਾ ਨੋਟ ਆਪਣੀ ਬੈਂਕ ਸ਼ਾਖਾ ਤੋਂ ਹੀ ਬਦਲਣ ਦੀ ਲੋੜ ਹੈ?
ਨਹੀਂ, ਭਾਵੇਂ ਤੁਹਾਡੇ ਕੋਲ ਬੈਂਕ ਖਾਤਾ ਨਹੀਂ ਹੈ, ਤੁਸੀਂ ਬੈਂਕ ਸ਼ਾਖਾ ਵਿੱਚ ਜਾ ਕੇ 2,000 ਰੁਪਏ ਦਾ ਨੋਟ ਬਦਲਵਾ ਸਕਦੇ ਹੋ।

ਸਵਾਲ: ਜੇਕਰ ਕਿਸੇ ਨੂੰ 20,000 ਰੁਪਏ ਤੋਂ ਵੱਧ ਦੀ ਨਕਦੀ ਦੀ ਲੋੜ ਹੋਵੇ ਤਾਂ ਕੀ ਹੋਵੇਗਾ?
ਤੁਸੀਂ ਬਿਨਾਂ ਕਿਸੇ ਪਾਬੰਦੀ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰ ਸਕਦੇ ਹੋ। 2,000 ਰੁਪਏ ਦੇ ਨੋਟ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਏ ਜਾ ਸਕਦੇ ਹਨ। ਜਮ੍ਹਾ ਕਰਨ ਤੋਂ ਬਾਅਦ ਤੁਸੀਂ ATM ਤੋਂ ਨਕਦੀ ਕਢਵਾ ਸਕਦੇ ਹੋ।

ਸਵਾਲ: ਕੀ ਨੋਟ ਬਦਲਣ ਲਈ ਕੋਈ ਪੈਸਾ ਹੋਵੇਗਾ?
2,000 ਰੁਪਏ ਦੇ ਨੋਟ ਨੂੰ ਬਦਲਣ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ।

2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਐਲਾਨ ਮਗਰੋਂ RBI ਦੀ ਵੈੱਬਸਾਈਟ ਹੋਈ ਕ੍ਰੈਸ਼, ਜਾਣੋ ਹੁਣ ਤੱਕ ਦੀ ਅਪਡੇਟ

- With inputs from agencies

adv-img

Top News view more...

Latest News view more...