Fri, Mar 28, 2025
Whatsapp

Income Tax Raid in Punjab : ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਸਰਕਾਰੀ ਤੇ ਨਿੱਜੀ ਰਿਹਾਇਸ਼ 'ਤੇ ਰੇਡ

Income Tax Raid in Punjab : ਹਾਲਾਂਕਿ ਅਜੇ ਤੱਕ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਰਾਣਾ ਗੁਰਜੀਤ ਦੀ ਰਿਹਾਇਸ਼ 'ਤੇ ਸੀਬੀਆਈ ਦੇ 5-6 ਅਧਿਕਾਰੀ ਦੱਸੇ ਜਾ ਰਹੇ ਹਨ, ਜਿਨ੍ਹਾਂ ਵੱਲੋਂ ਇਲੈਕ੍ਰੋਨਿਕ ਗੈਜੇਟਸ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

Reported by:  PTC News Desk  Edited by:  KRISHAN KUMAR SHARMA -- February 06th 2025 10:59 AM -- Updated: February 06th 2025 03:25 PM
Income Tax Raid in Punjab : ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਸਰਕਾਰੀ ਤੇ ਨਿੱਜੀ ਰਿਹਾਇਸ਼ 'ਤੇ ਰੇਡ

Income Tax Raid in Punjab : ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਸਰਕਾਰੀ ਤੇ ਨਿੱਜੀ ਰਿਹਾਇਸ਼ 'ਤੇ ਰੇਡ

Income Tax Raid in Punjab : ਆਮਦਨ ਟੈਕਸ ਵਿਭਾਗ ਵੱਲੋਂ ਪੰਜਾਬ ਵਿੱਚ ਕੁੱਝ ਥਾਂਵਾਂ 'ਤੇ ਛਾਪੇ ਮਾਰਨ ਦੀ ਖ਼ਬਰ ਹੈ। ਖਬਰ ਹੈ ਕਿ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਸਰਕਾਰੀ ਅਤੇ ਨਿੱਜੀ ਰਿਹਾਇਸ਼ 'ਤੇ ਵੀ ਰੇਡ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰੇਡ ਸਵੇਰੇ 5 ਵਜੇ ਦੀ ਜਾਰੀ ਹੈ।

ਉਧਰ, ਰੋਪੜ ਵਿੱਚ ਵੀ ਟੈਕਸ ਵਿਭਾਗ ਵੱਲੋਂ ਰੇਡ ਮਾਰੇ ਜਾਣ ਦੀ ਸੂਚਨਾ ਹੈ। ਇਥੇ ਜੀਵਨ ਗਿੱਲ ਦੇ ਘਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੇ ਜਾਣ ਬਾਰੇ ਦੱਸਿਆ ਜਾ ਰਿਹਾ ਹੈ। ਜੀਵਨ ਗਿੱਲ ਰਾਣਾ ਗੁਰਜੀਤ ਦਾ ਕਰੀਬੀ ਸਾਥੀ ਹੈ।


ਹਾਲਾਂਕਿ ਅਜੇ ਤੱਕ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਰਾਣਾ ਗੁਰਜੀਤ ਦੀ ਰਿਹਾਇਸ਼ 'ਤੇ ਕਰ ਵਿਭਾਗ ਦੀ ਟੀਮ ਦੇ 5-6 ਅਧਿਕਾਰੀ ਦੱਸੇ ਜਾ ਰਹੇ ਹਨ, ਜਿਨ੍ਹਾਂ ਵੱਲੋਂ ਇਲੈਕ੍ਰੋਨਿਕ ਗੈਜੇਟਸ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਫੋਨ ਬੰਦ ਕਰਵਾਏ ਦੱਸੇ ਗਏ ਹਨ। ਨਾਲ ਹੀ ਰੇਡ ਦੌਰਾਨ ਘਰ ਤੋਂ ਕਿਸੇ ਦੇ ਬਾਹਰ ਆਉਣ-ਜਾਣ 'ਤੇ ਰੋਕ ਲਗਾਈ ਹੋਈ ਹੈ।

ਉਧਰ, ਮਾਮਲੇ ਬਾਰੇ ਜੀਵਨ ਸਿੰਘ ਗਿੱਲ ਦੇ ਪੁੱਤਰ ਹਰਜਿੰਦਰ ਸਿੰਘ ਜਿੰਦਾ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਰੇਡ ਕਰਨ ਵਾਲੇ ਅਧਿਕਾਰੀ ਨੇ ਦੱਸਿਆ ਕਿ ਉਹ ਇੰਨਕਮ ਟੈਕਸ ਵਿਭਾਗ ਤੋਂ ਆਏ ਹਨ।

- PTC NEWS

Top News view more...

Latest News view more...

PTC NETWORK