Fri, Jun 9, 2023
Whatsapp

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ 60 ਕਰੋੜ ਰੁਪਏ ਦੀ ਸੀਯੂ-ਸੀਈਟੀ-2023 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ

ਬੀਤਦੇ ਸਮੇਂ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2023 ਵਿੱਚ 185ਵਾਂ ਰੈਂਕ ਅਤੇ ਐੱਨਆਈਆਰਐੱਫ ਰੈਂਕਿੰਗਜ਼ 2022 ਵਿੱਚ 29ਵਾਂ ਰੈਂਕ ਹਾਸਿਲ ਕਰ ਕੇ ਯੂਨੀਵਰਸਿਟੀ ਨੇ ਸਿੱਖਿਆ ਦੇ ਉੱਚ ਅਦਾਰਿਆਂ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ।

Written by  Jasmeet Singh -- March 28th 2023 09:15 PM
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ 60 ਕਰੋੜ ਰੁਪਏ ਦੀ ਸੀਯੂ-ਸੀਈਟੀ-2023 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ 60 ਕਰੋੜ ਰੁਪਏ ਦੀ ਸੀਯੂ-ਸੀਈਟੀ-2023 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ: ਬੀਤਦੇ ਸਮੇਂ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2023 ਵਿੱਚ 185ਵਾਂ ਰੈਂਕ ਅਤੇ ਐੱਨਆਈਆਰਐੱਫ ਰੈਂਕਿੰਗਜ਼ 2022 ਵਿੱਚ 29ਵਾਂ ਰੈਂਕ ਹਾਸਿਲ ਕਰ ਕੇ ਯੂਨੀਵਰਸਿਟੀ ਨੇ ਸਿੱਖਿਆ ਦੇ ਉੱਚ ਅਦਾਰਿਆਂ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ.ਆਰ.ਐਸ.ਬਾਵਾ ਨੇ ਗੁਰਦਾਸਪੁਰ ਵਿਖੇ 60 ਕਰੋੜ ਦੀ ਲਾਗਤ ਵਾਲੇ ਨੈਸ਼ਨਲ ਐਂਟਰੈਂਸ-ਕਮ-ਸਕਾਲਰਸ਼ਿਪ ਟੈਸਟ CU-CET-2023 ਦਾ ਉਦਘਾਟਨ ਕੀਤਾ।

ਗੁਰਦਾਸਪੁਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ, ਪ੍ਰੋ-ਚਾਂਸਲਰ ਡਾ. ਆਰ.ਐਸ. ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਮਿਆਰੀ ਅਕਾਦਮਿਕ ਡਿਲਿਵਰੀ, ਖੋਜੀ ਵਾਤਾਵਰਣ, ਰੁਜ਼ਗਾਰਦਾਤਾ ਵੱਜੋਂ ਆਪਣੀ ਸਾਖ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਫੈਕਲਟੀ ਦੀ ਆਮਦ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰਦੀ ਹੈ ਅਤੇ ਅਜਿਹੇ ਮਾਪਦੰਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ, ਸੀਯੂ ਨੇ 185ਵੇਂ ਰੈਂਕ ਦੇ ਨਾਲ 2023 ਦੀ QS ਏਸ਼ੀਆ ਯੂਨੀਵਰਸਿਟੀਜ਼ ਰੈਂਕਿੰਗ ਵਿੱਚ ਏਸ਼ੀਆ ਦੀਆਂ ਚੋਟੀ ਦੀਆਂ 200 ਯੂਨੀਵਰਸਿਟੀਆਂ ਵਿੱਚ ਥਾਂ ਬਣਾ ਲਈ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ 2022 ਦੀ ਰੈਂਕਿੰਗ ਦੇ ਮੁਕਾਬਲੇ 90 ਰੈਂਕ ਵੱਡੀ ਛਾਲ ਮਾਰੀ ਹੈ ਅਤੇ ਇਸਦੇ ਨਾਲ ਹੀ ਸੀਯੂ ਏਸ਼ੀਆ ਵਿੱਚ 185ਵੇਂ ਸਥਾਨ, ਭਾਰਤ ਵਿੱਚ 14ਵੇਂ ਸਥਾਨ ਅਤੇ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ।" 


ਉਨ੍ਹਾਂ ਦੱਸਿਆ ਕਿ ਇਨ੍ਹਾਂ ਦਰਜਾਬੰਦੀਆਂ ਨਾਲ, ਚੰਡੀਗੜ੍ਹ ਯੂਨੀਵਰਸਿਟੀ ਚੋਟੀ ਦੀਆਂ 200 ਕਿਊਐੱਸ ਏਸ਼ੀਆ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਯੰਗ ਯੂਨੀਵਰਸਿਟੀ ਬਣ ਗਈ ਹੈ।

ਡਾ: ਬਾਵਾ ਨੇ ਅੱਗੇ ਦੱਸਿਆ, “ਚੰਡੀਗੜ੍ਹ ਯੂਨੀਵਰਸਿਟੀ ਨੇ ਪਿਛਲੇ ਸਾਲ ਦੀ ਰੈਂਕਿੰਗ ਦੇ ਮੁਕਾਬਲੇ ਏਸ਼ੀਆ ਵਿੱਚ ਰੁਜ਼ਗਾਰਦਾਤਾ ਵੱਜੋਂ ਇਸ ਸਾਲ 65ਵਾਂ ਰੈਂਕ ਹਾਸਲ ਕੀਤਾ ਹੈ, ਜੋ ਪਿਛਲੇ ਸਾਲ ਦੀ ਦਰਜਾਬੰਦੀ ਦੇ ਮੁਕਾਬਲੇ 21 ਰੈਂਕ ਅੱਗੇ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸ਼੍ਰੇਣੀ ਵਿੱਚ, ਸੀਯੂ ਪਿਛਲੇ ਸਾਲ ਦੀ ਰੈਂਕਿੰਗ 223ਵੇਂ ਰੈਂਕ ਤੋਂ 153ਵੇਂ ਰੈਂਕ 'ਤੇ ਪਹੁੰਚ ਗਈ ਹੈ, ਜਦੋਂ ਕਿ ਇਸਨੇ ਅੰਤਰਰਾਸ਼ਟਰੀ ਫੈਕਲਟੀ ਸ਼੍ਰੇਣੀ ਵਿੱਚ ਏਸ਼ੀਆ ਵਿੱਚ 97ਵਾਂ ਰੈਂਕ ਹਾਸਲ ਕੀਤਾ ਹੈ।"

2022 ਬੈਚ ਦੀਆਂ ਪਲੇਸਮੈਂਟਾਂ ਬਾਰੇ ਬੋਲਦਿਆਂ ਪ੍ਰੋ-ਚਾਂਸਲਰ ਡਾ.ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿਖੇ ਇਸ ਸਾਲ ਦੀ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ 900 ਤੋਂ ਵੱਧ ਕੰਪਨੀਆਂ ਨੇ, ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ 9500 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ। ਇਸ ਸਾਲ ਵਿਦਿਆਰਥੀਆਂ ਨੂੰ ਮਿਲਿਆ ਸਭ ਤੋਂ ਵੱਡਾ ਅੰਤਰਰਾਸ਼ਟਰੀ ਪੈਕੇਜ 1.07 ਕਰੋੜ ਰੁਪਏ ਦਾ ਹੈ, ਜਦੋਂ ਕਿ ਰਾਸ਼ਟਰੀ ਪਲੇਸਮੈਂਟ ਦੌਰਾਨ ਸਭ ਤੋਂ ਵੱਧ ਤਨਖਾਹ ਪੈਕੇਜ 52.11 ਲੱਖ ਰੁਪਏ ਦਾ ਹੈ। ਡਾ: ਬਾਵਾ ਨੇ ਦੱਸਿਆ ਕਿ, ਸਾਲ 2022 ਵਿੱਚ, 25 ਤੋਂ ਵੱਧ ਕੰਪਨੀਆਂ ਨੇ ਸਾਡੇ ਵਿਦਿਆਰਥੀਆਂ ਨੂੰ 25 ਲੱਖ ਤੋਂ ਵੱਧ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ ਅਤੇ 400 ਤੋਂ ਵੱਧ ਕੰਪਨੀਆਂ ਨੇ ਸਾਡੇ ਵਿਦਿਆਰਥੀਆਂ ਨੂੰ 5 ਲੱਖ ਤੋਂ ਵੱਧ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ।" 

ਉਨ੍ਹਾਂ ਕਿਹਾ ਕਿ ਸਿਰਫ਼ ਨੌਕਰੀਆਂ ਹੀ ਨਹੀਂ, ਵੱਡੀਆਂ ਕੰਪਨੀਆਂ ਨੇ ਵਿਦਿਆਰਥੀਆਂ ਨੂੰ ਇੱਕ ਲੱਖ ਜਾਂ ਇਸ ਤੋਂ ਵੱਧ ਦੀ ਮਾਸਿਕ ਇੰਟਰਨਸ਼ਿਪ ਦੀਆਂ ਪੇਸ਼ਕਸ਼ਾਂ ਵੀ ਦਿੱਤੀਆਂ ਹਨ।

ਉਨ੍ਹਾਂ ਕਿਹਾ, “ਇਸ ਸਾਲ ਦੀ ਪਲੇਸਮੈਂਟ ਡਰਾਈਵ ਦੌਰਾਨ, ਪੰਜਾਬ ਦੇ ਕੁੱਲ 1079 ਵਿਦਿਆਰਥੀਆਂ ਨੂੰ ਨੌਕਰੀਆਂ ਦੇ ਆੱਫਰ ਮਿਲੇ ਹਨ। ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਵਿੱਚੋਂ 363 ਵਿਦਿਆਰਥੀ ਮਾਝਾ ਖੇਤਰ ਨਾਲ ਸਬੰਧਤ ਹਨ, ਜਿਹਨ੍ਹਾਂ ਵਿੱਚੋਂ 298 ਵਿਦਿਆਰਥੀ ਇੰਜੀਨੀਅਰਿੰਗ ਦੇ ਹਨ ਜਦਕਿ 46 ਵਿਦਿਆਰਥੀ ਐਮ.ਬੀ.ਏ. ਦੇ ਹਨ। ਨੌਕਰੀਆਂ ਪਾਉਣ ਵਾਲੇ 363 ਵਿਦਿਆਰਥੀਆਂ ਵਿੱਚੋਂ 124 ਲੜਕੀਆਂ ਹਨ। ਇਸ ਸਾਲ ਪਲੇਸਮੈਂਟ ਡਰਾਈਵ ਦੌਰਾਨ ਗੁਰਦਾਸਪੁਰ ਦੇ 59 ਵਿਦਿਆਰਥੀਆਂ ਨੇ ਨੌਕਰੀਆਂ ਹਾਸਲ ਕੀਤੀਆਂ ਹਨ।" 

ਉਹਨਾਂ ਨੇ ਇਹ ਵੀ ਸਾਂਝਾ ਕੀਤਾ ਕਿ ਗੁਰਦਾਸਪੁਰ ਨਾਲ ਸੰਬੰਧਤ ਵਿਦਿਆਰਥੀਆਂ ਨੂੰ, ਜਿਵੇਂ ਕਿ ਬੀਟੈਕ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਜਨੀਅਰਿੰਗ (ਈਸੀਈ) ਦੀ ਵਿਦਿਆਰਥਣ ਰਿਤਿਕਾ ਮਹਿਰਾ ਨੂੰ ਤਿੰਨ ਬਹੁ-ਰਾਸ਼ਟਰੀ ਕੰਪਨੀਆਂ ਕਾਗਨੀਜ਼ੈਂਟ, ਡੀਐਕਸਸੀ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ, ਅਤੇ ਹਾਈਰੇਡੀਅਸ ਟੈਕਨਾਲੋਜੀ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ। ਬੀਟੈੱਕ ਸੀਐਸਈ ਦੇ ਸੰਦੀਪ ਕੁਮਾਰ ਨੂੰ ਵੀ ਵਿਪਰੋ, ਅਕੈਂਚਰ, ਅਤੇ ਐੱਫਆਈਐੱਸ ਗਲੋਬਲ ਸਰਵਿਸਿਜ਼ ਵਰਗੀਆਂ ਕੰਪਨੀਆਂ ਤੋਂ ਪਲੇਸਮੈਂਟ ਡਰਾਈਵ ਦੌਰਾਨ ਤਿੰਨ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਇੰਦਰਜੀਤ ਸਿੰਘ ਨੇ ਵਰਕ ਟੇਕ ਪ੍ਰਾ. ਲਿਮਟਿਡ, ਅਤੇ ਬੀਐਸਸੀ ਕੈਮਿਸਟਰੀ (ਆਨਰਜ਼) ਦੀ ਦੇਵਾਂਸ਼ੀ ਨੂੰ ਇੰਸਟੀਚਿਊਟ ਆਫ਼ ਪਾਲਿਸੀ ਸਟੱਡੀਜ਼ (ਆਈ.ਪੀ.ਐਸ.) ਤੋਂ ਨੌਕਰੀਆਂ ਦੇ ਆੱਫਰ ਮਿਲੇ ਹਨ।

ਯੂਨੀਵਰਸਿਟੀ ਵਿਖੇ ਖੋਜ ਅਤੇ ਉਦਯੋਗ ਦੇ ਖੇਤਰ ਦੀਆਂ ਉਪਲਬਧੀਆਂ ਬਾਰੇ ਪੱਤਰਕਾਰਾਂ ਨੂੰ ਦੱਸਦਿਆਂ ਡਾ: ਬਾਵਾ ਨੇ ਕਿਹਾ ਕਿ, ਪੇਟੈਂਟਸ, ਡਿਜ਼ਾਈਨ ਅਤੇ ਟ੍ਰੇਡ ਮਾਰਕ ਦੇ ਕੰਟਰੋਲਰ ਜਨਰਲ (ਸੀਜੀਪੀਡੀਟੀਐਮ) ਦੇ ਦਫ਼ਤਰ ਦੁਆਰਾ ਪ੍ਰਕਾਸ਼ਿਤ ਸਾਲਾਨਾ ਰਿਪੋਰਟ ਦੇ ਅਨੁਸਾਰ, 2021-22 ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਨੇ ਕੰਪਿਊਟਰ ਸਾਇੰਸ ਇੰਜਨੀਅਰਿੰਗ-ਆਈਟੀ (139), ਨਿਰਮਾਣ (84), ਮੈਡੀਕਲ ਅਤੇ ਹੈਲਥਕੇਅਰ ( 81), ਮਕੈਨੀਕਲ ਅਤੇ ਮਕੈਟ੍ਰੋਨਿਕਸ (72), ਅਤੇ ਖੇਤੀਬਾੜੀ (50), ਦੇ ਵੱਖ-ਵੱਖ ਖੇਤਰਾਂ ਵਿੱਚ ਕੁੱਲ 703 ਪੇਟੈਂਟ ਦਾਇਰ ਕੀਤੇ ਹਨ ਅਤੇ ਪੇਟੈਂਟ ਫਾਇਲਿੰਗ 'ਚ ਭਾਰਤ ਦੀ ਕੁੱਲ ਹਿੱਸੇਦਾਰੀ ਵਿੱਚ 1.5% ਯੋਗਦਾਨ ਪਾਇਆ ਹੈ। 

ਇਸ ਨਾਲ ਸੀਯੂ ਨੇ ਨਵਾਂ ਰਿਕਾਰਡ ਬਣਾਉਂਦੇ ਹੋਏ ਦੇਸ਼ 'ਚ ਪੇਟੈਂਟ ਫਾਈਲਿੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹਨਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹੁਣ ਤੱਕ ਕੁੱਲ 2400 ਪੇਟੈਂਟ ਫਾਈਲ ਕੀਤੇ ਹਨ, ਜਿਨ੍ਹਾਂ ਵਿੱਚੋਂ 1747 (72.79%) ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ 100 ਗਰਾਂਟ ਹੋ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਖੋਜ ਨੂੰ ਉਤਸ਼ਾਹਿਤ ਕਰਨ ਲਈ 'ਵਰਸਿਟੀ ਹਰ ਸਾਲ 15 ਕਰੋੜ ਰੁਪਏ ਦਾ ਬਜਟ ਅਲਾਟ ਕਰਦੀ ਹੈ। ਯੂਨੀਵਰਸਿਟੀ ਵਿਖੇ 100 ਕੋਰ ਰਿਸਰਚ ਗਰੁੱਪ (ਸੀਆਰਜੀ) ਬਣਾਏ ਗਏ ਹਨ, ਜਿਨ੍ਹਾਂ ਵਿੱਚ 1500 ਤੋਂ ਵੱਧ ਵਿਦਿਆਰਥੀ ਅਤੇ ਫੈਕਲਟੀ ਖੋਜ ਪ੍ਰਕਿਰਿਆ ਵਿੱਚ ਸ਼ਾਮਲ ਹਨ। ਚੰਡੀਗੜ੍ਹ ਯੂਨੀਵਰਸਿਟੀ ਦਾ ਟੀਚਾ ਭਾਰਤ ਨੂੰ ਖੋਜ ਅਤੇ ਉਦਯੋਗ ਦੇ ਖੇਤਰ ਵਿੱਚ ਵਿਸ਼ਵ ਦੇ ਚੋਟੀ ਦੇ ਦੇਸ਼ਾਂ ਵਿੱਚ ਸ਼ਾਮਲ ਕਰਨਾ ਹੈ।

ਪ੍ਰੋ-ਚਾਂਸਲਰ ਡਾ: ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਨੇ ਹਮੇਸ਼ਾ ਹੀ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਉਹ ਨਾ ਸਿਰਫ਼ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹਨ, ਸਗੋਂ ਆਪਣੀਆਂ ਖੇਡਾਂ ਲਈ ਨਾਮਣਾ ਖੱਟਦੇ ਹਨ। ਹੁਣ ਤੱਕ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ 133 ਤਗਮੇ ਜਿੱਤੇ ਹਨ। ਉਹਨਾਂ ਦੱਸਿਆ ਕਿ ਗੁਰਦਾਸਪੁਰ ਨਾਲ ਸੰਬੰਧਤ, ਚੰਡੀਗੜ੍ਹ ਯੂਨੀਵਰਸਿਟੀ ਦੇ ਬੀਪੀਐੱਡ ਦੇ ਵਿਦਿਆਰਥੀ, ਜਗਜੀਤ ਸਿੰਘ ਨੇ ਹਾਲ ਹੀ 'ਚ ਟੱਗ ਆਫ ਵਾਰ ਯਾਨਿ ਰੱਸਾਕੱਸ਼ੀ (640 ਕਿਲੋਗ੍ਰਾਮ ਭਾਰ ਕੈਟਾਗਰੀ) 'ਚ ਗੋਲਡ ਮੈਡਲ ਜਿੱਤ ਕੇ ਆਪਣੇ ਸ਼ਹਿਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਂ ਰਾਸ਼ਟਰੀ ਪੱਧਰ 'ਤੇ ਚਮਕਾਇਆ ਹੈ। ਇਸ ਤੋਂ ਪਹਿਲਾਂ ਵੀ ਜਗਜੀਤ 3 ਵਾਰ ਗੋਲਡ ਜਿੱਤ ਚੁੱਕਿਆ ਹੈ।"

ਯੂਨੀਵਰਸਿਟੀ ਦੇ ਅਕਾਦਮਿਕ ਟਾਈਅੱਪਸ ਬਾਰੇ ਗੱਲ ਕਰਦਿਆਂ, ਡਾ. ਆਰ.ਐਸ. ਬਾਵਾ ਨੇ ਕਿਹਾ, “ਆਪਣੇ ਵਿਦਿਆਰਥੀਆਂ ਨੂੰ ਗਲੋਬਲ ਐਕਸਪੋਜ਼ਰ ਪ੍ਰਦਾਨ ਕਰਨ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ ਦੁਨੀਆ ਭਰ ਦੇ 80 ਤੋਂ ਵੱਧ ਦੇਸ਼ਾਂ ਦੀਆਂ 450 ਪ੍ਰਮੁੱਖ ਯੂਨੀਵਰਸਿਟੀਆਂ ਨਾਲ ਅਕਾਦਮਿਕ ਟਾਈ-ਅਪ ਕੀਤਾ ਹੋਇਆ ਹੈ ਅਤੇ ਹੁਣ ਤੱਕ 2030 ਤੋਂ ਵੱਧ ਵਿਦਿਆਰਥੀ ਅਮਰੀਕਾ ਕੈਨੇਡਾ, ਯੂ.ਕੇ., ਆਸਟ੍ਰੇਲੀਆ ਅਤੇ ਹੋਰ ਯੂਰਪੀ ਦੇਸ਼ਾਂ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਜਾ ਚੁੱਕੇ ਹਨ।"

ਚੰਡੀਗੜ੍ਹ ਯੂਨੀਵਰਸਿਟੀ ਦੇ ਨੈਸ਼ਨਲ ਲੈਵਲ ਐਂਟਰੈਂਸ ਕਮ ਸਕਾਲਰਸ਼ਿਪ ਟੈਸਟ CUCET-2023 ਬਾਰੇ ਗੱਲਬਾਤ ਕਰਦਿਆਂ ਡਾ: ਬਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਸਕਾਲਰਸ਼ਿਪ ਟੈਸਟ, “ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਇਨਾਮ ਦੇਣ ਦੇ ਮਿਸ਼ਨ ਤੋਂ ਪ੍ਰੇਰਿਤ ਹੈ, ਇਸ ਸਾਲ ਸੀਯੂ ਵਿਦਿਆਰਥੀਆਂ ਨੂੰ 60 ਕਰੋੜ ਰੁਪਏ ਦੀ ਵਜ਼ੀਫ਼ਾ ਰਾਸ਼ੀ ਦੇਵੇਗਾ। ਇਹ ਵਿਦਿਆਰਥੀਆਂ ਲਈ ਇਹ ਸੁਨਹਿਰੀ ਮੌਕਾ ਹੈ। ਉਹਨਾਂ ਦੱਸਿਆ ਕਿ CUCET ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਲਗਭਗ 1 ਲੱਖ ਵਿਦਿਆਰਥੀਆਂ ਨੇ CUCET ਦੇ ਤਹਿਤ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦਾ ਲਾਭ ਉਠਾਇਆ ਹੈ। ਜਦੋਂ ਕਿ ਪਿਛਲੇ ਸਾਲ 21,000 ਤੋਂ ਵੱਧ ਵਿਦਿਆਰਥੀਆਂ ਨੇ ਸਕਾਲਰਸ਼ਿਪ ਦਾ ਲਾਭ ਉਠਾਇਆ ਹੈ।

- PTC NEWS

adv-img

Top News view more...

Latest News view more...