ਗੋਲੀਆਂ ਚਲਾਉਣ ਵਾਲੇ ਜੀਜੇ ਤੇ ਉਸ ਦੇ ਸਾਥੀ ਤੇ ਐਫ.ਆਈ.ਆਰ ਦਰਜ
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਮਜੀਠੇ ਦਾ ਹੈ ਜਿੱਥੇ ਮੀਆਂ-ਬੀਬੀ ਦੇ ਪਰਿਵਾਰਕ ਕਲੇਸ਼ ਦੇ ਚਲਦਿਆਂ ਜੀਜੇ ਵੱਲੋਂ ਆਪਣੇ ਸਾਲੇ ਨੂੰ ਗੋਲੀਆਂ ਮਾਰੀਆਂ ਗਈਆਂ। ਜਾਨਕਾਰੀ ਮੁਤਾਬਿਕ ਮਜੀਠੇ ਹਲਕੇ ਵਿੱਚ ਫਰੂਟ ਦੀ ਰੇਹੜੀ ਲਗਾਉਣ ਵਾਲ਼ੇ ਦੋਵਾਂ ਭਰਾਵਾਂ ਦੇ ਉਤੇ ਇਨ੍ਹਾਂ ਦੇ ਚਾਚੇ ਦੇ ਜਵਾਈ ਵੱਲੋਂ ਗੋਲੀਆਂ ਚਲਾਈਆਂ ਗਈਆਸਂ ਹਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਜਖਮੀ ਸੰਨੀ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਅਸੀਂ ਮਜੀਠਾ ਹਲਕੇ ਦੇ ਰਿਹਣ ਵਾਲ਼ੇ ਹਾਂ ਤੇ ਫਰੂਟ ਦੀ ਰੇਹੜੀ ਲਗਾਉਂਦੇ ਹਾਂ ਤੇ ਅੱਜ ਸਾਡੇ ਚਾਚੇ ਦੇ ਜਵਾਈ ਬਲਵਿੰਦਰ ਸਿੰਘ ਤੇ ਓਸਦੇ ਸਾਥੀ ਵੱਲੋਂ ਸਾਡੇ 'ਤੇ ਚਾਰ ਗੋਲੀਆਂ ਚਲਾਇਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਦੇ ਚੱਲਦੇ ਦੋ ਗੋਲੀਆਂ ਉਨ੍ਹਾਂ ਨੂੰ ਲੱਗਿਆਂ। ਜਿਸ ਕਰਕੇ ਦੋਵੇਂ ਜਖਮੀ ਹੋ ਗਏ। ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਡੀ ਭੈਣ ਨੂੰ ਬਲਵਿੰਦਰ ਸਿੰਘ ਬੜਾ ਤੰਗ ਪ੍ਰੇਸ਼ਾਨ ਕਰਦਾ ਅਤੇ ਕੁੱਟਮਾਰ ਕਰਦਾ ਸੀ। ਜਿਸ ਨੂੰ ਲੈਕੇ ਅਸੀਂ ਕਈ ਵਾਰ ਇਨ੍ਹਾਂ ਦਾ ਫੈਸਲਾ ਵੀ ਕਰਵਾਇਆ। ਇਸੀ ਕਰਕੇ ਬਲਵਿੰਦਰ ਸਿੰਘ ਸਾਡੇ ਨਾਲ ਰੰਜਿਸ਼ ਰੱਖਦਾ ਸੀ, ਉਸੇ ਰੰਜਿਸ਼ ਦੇ ਚੱਲਦੇ ਉਸ ਨੇ ਅੱਜ ਸਾਡੇ ਉੱਪਰ ਗੋਲੀਆ ਚਲਾਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਿਸਦੇ ਚਲਦੇ ਦੋਵਾਂ ਭਰਾਵਾਂ ਨੂੰ ਇਕ ਇੱਕ ਗੋਲ਼ੀ ਵਜੀ ਹੈ। ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ।
ਉਥੇ ਹੀ ਥਾਣਾ ਮਜੀਠਾ ਦੇ ਪੁਲਿਸ ਅਧਿਕਾਰੀ ਮਨਮੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਾਵਾ ਹਸਪਤਾਲ਼ ਦੇ ਕੋਲ਼ ਸੰਨੀ ਤੇ ਕੁਲਦੀਪ ਸਿੰਘ ਰੇਹੜੀ ਫੜ੍ਹੀ ਦਾ ਕੰਮ ਕਰਦੇ ਹਨ। ਉਨ੍ਹਾਂ 'ਤੇ ਉਨ੍ਹਾਂ ਦੇ ਚਾਚੇ ਦੇ ਜਵਾਈ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਦੇ ਚਲਦੇ ਇਹ ਸੰਨੀ ਤੇ ਕੁਲਦੀਪ ਸਿੰਘ ਦੋਵੇਂ ਜਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪੀੜਿਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਬਲਵਿੰਦਰ ਸਿੰਘ ਤੇ ਉਸਦੇ ਸਾਥੀ ਤੇ ਐਫ.ਆਈ.ਆਰ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
- PTC NEWS