Tue, Apr 21, 2026
Whatsapp

ਵਾਰ-ਵਾਰ ਪਿਸ਼ਾਬ ਆਉਣਾ ਇੰਨ੍ਹਾਂ ਬਿਮਾਰੀਆਂ ਦਾ ਸੰਕੇਤ

Reported by:  PTC News Desk  Edited by:  Pardeep Singh -- January 30th 2023 03:57 PM -- Updated: January 30th 2023 03:59 PM
ਵਾਰ-ਵਾਰ ਪਿਸ਼ਾਬ ਆਉਣਾ ਇੰਨ੍ਹਾਂ ਬਿਮਾਰੀਆਂ ਦਾ ਸੰਕੇਤ

ਵਾਰ-ਵਾਰ ਪਿਸ਼ਾਬ ਆਉਣਾ ਇੰਨ੍ਹਾਂ ਬਿਮਾਰੀਆਂ ਦਾ ਸੰਕੇਤ

ਚੰਡੀਗੜ੍ਹ:  ਕਈ ਵਿਅਕਤੀਆਂ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੁੰਦੀ ਹੈ। ਇਸ ਸਮੱਸਿਆ ਤੋਂ ਬਹੁਤ ਸਾਰੇ ਔਰਤ-ਮਰਦ ਪਰੇਸ਼ਾਨ ਹੁੰਦੇ ਹਨ।  ਅਕਸਰ ਜ਼ਿਆਦਾ ਪਾਣੀ ਪੀਣ ਵਾਲੇ ਲੋਕਾਂ ਦੇ ਸਰੀਰ ਵਿੱਚ ਪਿਸ਼ਾਬ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਪਰ ਬਹੁਤ ਸਾਰੇ ਲੋਕ ਜ਼ਿਆਦਾ ਪਾਣੀ ਨਾ ਪੀਣ ਦੇ ਬਾਵਜੂਦ ਬਹੁਤ ਜ਼ਿਆਦਾ ਪਿਸ਼ਾਬ ਕਰਦੇ ਹਨ।ਡਾਕਟਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਪਿਸ਼ਾਬ ਆਉਣ ਦੇ ਕਈ ਕਾਰਨ ਹੋ ਸਕਦੇ ਹਨ।

 ਸ਼ੂਗਰ - ਵਾਰ-ਵਾਰ ਪਿਸ਼ਾਬ ਆਉਣਾ ਸ਼ੂਗਰ ਦੇ ਮੁੱਖ ਲੱਛਣਾਂ ਵਿੱਚੋਂ ਇੱਕ ਹੈ। ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਮੁਤਾਬਕ ਆਮ ਤੌਰ 'ਤੇ ਇਕ ਆਮ ਵਿਅਕਤੀ ਦਿਨ 'ਚ 3 ਲੀਟਰ ਪਿਸ਼ਾਬ ਕਰਦਾ ਹੈ ਪਰ ਜਦੋਂ ਸ਼ੂਗਰ ਦੀ ਸਮੱਸਿਆ ਹੁੰਦੀ ਹੈ ਤਾਂ ਇਹ ਮਾਤਰਾ 3 ਲੀਟਰ ਤੋਂ ਵਧ ਕੇ 20 ਲੀਟਰ ਹੋ ਜਾਂਦੀ ਹੈ। ਜੇਕਰ ਤੁਸੀਂ ਦਿਨ ਵਿੱਚ 7 ​​ਤੋਂ 10 ਵਾਰ ਪਿਸ਼ਾਬ ਕਰਨ ਜਾਂਦੇ ਹੋ, ਤਾਂ ਇਹ ਟਾਈਪ 1 ਜਾਂ ਟਾਈਪ 2 ਡਾਇਬਟੀਜ਼ ਨੂੰ ਦਰਸਾਉਂਦਾ ਹੈ।


ਓਵਰਐਕਟਿਵ ਬਲੈਡਰ- ਓਵਰਐਕਟਿਵ ਬਲੈਡਰ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਵਾਰ-ਵਾਰ ਪਿਸ਼ਾਬ ਆਉਣ ਦੀ ਹਜ਼ਤ ਹੁੰਦੀ ਹੈ। ਇਸ ਕਾਰਨ ਰੋਜ਼ਾਨਾ ਦੇ ਕੰਮਾਂ ਵਿੱਚ ਵਿਘਨ ਪੈ ਸਕਦਾ ਹੈ।ਵਾਰ-ਵਾਰ ਪਿਸ਼ਾਬ ਆਉਣਾ ਇਸ ਸਥਿਤੀ ਦਾ ਇੱਕ ਆਮ ਲੱਛਣ ਹੈ। 

ਪਿਸ਼ਾਬ ਨਾਲੀ ਦੀ ਲਾਗ- ਪਿਸ਼ਾਬ ਨਾਲੀ ਦੀ ਲਾਗ ਯਾਨੀ UTI ਇੱਕ ਆਮ ਬਿਮਾਰੀ ਹੈ ਜੋ ਜ਼ਿਆਦਾਤਰ ਔਰਤਾਂ ਵਿੱਚ ਦੇਖੀ ਜਾਂਦੀ ਹੈ। ਇਹ ਬਿਮਾਰੀ ਉਦੋਂ ਹੁੰਦੀ ਹੈ ਜਦੋਂ ਕੀਟਾਣੂ ਪਿਸ਼ਾਬ ਪ੍ਰਣਾਲੀ ਨੂੰ ਸੰਕਰਮਿਤ ਕਰਦੇ ਹਨ। ਇਹ ਗੁਰਦੇ, ਬਲੈਡਰ ਅਤੇ ਉਹਨਾਂ ਨੂੰ ਜੋੜਨ ਵਾਲੀਆਂ ਟਿਊਬਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਸਮੱਸਿਆਂ ਵਿੱਚ ਕਈ ਵਾਰੀ ਖੂਨ ਵੀ ਆਉਂਦਾ ਹੈ।

ਮਰਦਾਂ ਵਿੱਚ ਪ੍ਰੋਸਟੇਟ ਸੰਬੰਧੀ ਸਮੱਸਿਆਵਾਂ— ਮਰਦਾਂ ਵਿੱਚ ਵਾਰ-ਵਾਰ ਪਿਸ਼ਾਬ ਆਉਣਾ ਪ੍ਰੋਸਟੇਟ ਦੀਆਂ ਕਈ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਪ੍ਰੋਸਟੇਟਾਇਟਿਸ, ਜੋ ਕਿ ਇੱਕ ਬੈਕਟੀਰੀਆ ਦੀ ਲਾਗ ਕਾਰਨ ਪ੍ਰੋਸਟੇਟ ਦੀ ਸੋਜ ਨੂੰ ਦਰਸਾਉਂਦਾ ਹੈ।

ਮਹਿਲਾਵਾਂ ਵਿੱਚ ਸਮੱਸਿਆ ਦਾ ਵਧੇਰੇ-  ਮਹਿਲਾਵਾਂ ਵਿੱਚ ਪਿਸ਼ਾਬ ਵਾਰ-ਵਾਰ ਆਉਣ ਦੀ ਸਮੱਸਿਆ ਵਧੇਰੇ ਹੁੰਦੀ ਹੈ। ਕਈ ਵਾਰੀ ਵਾਇਰਲ ਇੰਨਫੈਕਸ਼ਨ ਹੋਣ ਨਾਲ ਵੀ ਸਮੱਸਿਆ ਆਉਂਦੀ ਹੈ। ਮਹਾਮਾਰੀ ਦਾ ਸਮੇਂ ਉੱਤੇ ਨਾ ਆਉਣਾ ਜਾਂ ਕਿਸੇ ਕਾਰਨ ਬੱਚੇਦਾਨੀ ਵਿੱਚ ਸੋਜ਼ ਆਉਣ ਨਾਲ ਵੀ ਇਹ ਸਮੱਸਿਆਂ ਆ ਜਾਂਦੀ ਹੈ।

- PTC NEWS

Top News view more...

Latest News view more...

PTC NETWORK
PTC NETWORK