Punjab Officer Transfer : ਗੁਰਮੀਤ ਸਿੰਘ ਚੌਹਾਨ ਨੂੰ SSP ਫਿਰੋਜ਼ਪੁਰ ਦੇ ਅਹੁਦੇ ਤੋਂ ਹਟਾਇਆ; ਮੁੜ ਕੀਤਾ AGTF ਦੇ AIG ਨਿਯੁਕਤ
Punjab Officer Transfer : ਦਿੱਲੀ ਹਾਰ ਮਿਲਣ ਮਗਰੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਤੋਂ ਬਾਅਦ ਤਬਾਦਲੇ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਹੀ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੇ ਇੱਕ ਆਈਪੀਐਸ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
ਦੱਸ ਦਈਏ ਕਿ ਗੁਰਮੀਤ ਸਿੰਘ ਚੌਹਾਨ ਜਿਨ੍ਹਾਂ ਨੂੰ ਦੋ ਦਿਨ ਪਹਿਲਾਂ ਫਿਰੋਜ਼ਪੁਰ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਸੀ, ਨੂੰ ਹਟਾ ਕੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦਾ ਏਆਈਜੀ ਦੁਬਾਰਾ ਨਿਯੁਕਤ ਕੀਤਾ ਗਿਆ ਹੈ।
ਜਦਕਿ ਫਿਰੋਜ਼ਪੁਰ ਦੇ ਐਸਐਸਪੀ ਦੀ ਕਮਾਨ ਪੀਪੀਐਸ ਅਧਿਕਾਰੀ ਭੁਪਿੰਦਰ ਸਿੰਘ ਨੂੰ ਸੌਂਪੀ ਗਈ ਹੈ। ਇਸ ਵੇਲੇ ਉਹ ਜ਼ੋਨਲ ਏਆਈਜੀ ਸੀਆਈਡੀ ਅਤੇ ਤੀਜੀ ਆਈਆਰਬੀ ਬਟਾਲੀਅਨ ਲੁਧਿਆਣਾ ਦੇ ਕਮਾਂਡੈਂਟ ਵਜੋਂ ਤਾਇਨਾਤ ਹਨ।
ਉਨ੍ਹਾਂ ਨੂੰ ਐਸਐਸਪੀ ਦੇ ਅਹੁਦੇ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦੋਂ ਕਿ ਪੀਪੀਐਸ ਅਧਿਕਾਰੀ ਮਨਜੀਤ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਇਸ ਸਮੇਂ ਪੀਬੀਆਈ ਕਪੂਰਥਲਾ ਵਿੱਚ ਐਸਪੀ ਵਜੋਂ ਕੰਮ ਕਰ ਰਿਹਾ ਸੀ।
- PTC NEWS