Fri, May 23, 2025
Whatsapp

Punjab Weather Alert: ਪੰਜਾਬ ’ਚ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਮੌਸਮ ਵਿਭਾਗ ਨੇ ਕੀਤੀ ਨਵੀਂ ਪੇਸ਼ੀਨਗੋਈ

ਪੰਜਾਬ ’ਚ ਬਦਲੇ ਮੌਸਮ ਤੋਂ ਬਾਅਦ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਕੁਝ ਰਾਹਤ ਮਿਲੀ। ਦੂਜੇ ਪਾਸੇ ਪੰਜਾਬ ਵਿੱਚ ਮੌਮਸ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਮੀਂਹ ਅਤੇ ਹਨੇਰੀ ਦੀ ਭਵਿੱਖਬਾਣੀ ਕੀਤੀ ਹੈ।

Reported by:  PTC News Desk  Edited by:  Aarti -- May 24th 2023 11:33 AM
Punjab Weather Alert: ਪੰਜਾਬ ’ਚ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਮੌਸਮ ਵਿਭਾਗ ਨੇ ਕੀਤੀ ਨਵੀਂ ਪੇਸ਼ੀਨਗੋਈ

Punjab Weather Alert: ਪੰਜਾਬ ’ਚ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਮੌਸਮ ਵਿਭਾਗ ਨੇ ਕੀਤੀ ਨਵੀਂ ਪੇਸ਼ੀਨਗੋਈ

Punjab Weather Alert: ਪੰਜਾਬ ’ਚ ਬਦਲੇ ਮੌਸਮ ਤੋਂ ਬਾਅਦ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਕੁਝ ਰਾਹਤ ਮਿਲੀ। ਪੰਜਾਬ ਵਿੱਚ ਬੀਤੇ ਦਿਨ ਪਏ ਮੀਂਹ ਤੇ ਹਵਾ ਚੱਲਣ ਨਾਲ ਤਾਪਮਾਨ ਚ ਕੁਝ ਗਿਰਾਵਟ ਦਰਜ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਗਰਮੀ ਤੋਂ ਰਾਹਤ ਮਿਲੀ। ਦੂਜੇ ਪਾਸੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਮੁਤਾਬਿਕ 28 ਮਈ ਤੱਕ ਹਨੇਰੀ-ਤੂਫ਼ਾਨ ਨਾਲ ਮੀਂਹ ਪੈ ਸਕਦਾ ਹੈ। 

ਇਸ ਤੋਂ ਇਲਾਵਾ ਭਾਰਤੀ ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਅੱਜ ਤੋਂ 27 ਮਈ ਤੱਕ ਮੀਂਹ ਅਤੇ ਹਨੇਰੀ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੂਬੇ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਹੋਇਆ ਹੈ।


ਪਹਾੜੀ ਇਲਾਕਿਆਂ ਚ ਬਰਫਬਾਰੀ 

ਦੂਜੇ ਪਾਸੇ ਮੌਮਸ ਵਿਭਾਗ ਨੇ ਪੱਛਮੀ ਬੰਗਾਲ, ਕੇਰਲ ਦੇ ਕੁਝ ਹਿੱਸਿਆਂ 'ਚ ਹਲਕੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਉੱਥੇ ਹੀ, ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Cold Drink Bottles Water: ਜੇਕਰ ਤੁਸੀਂ ਵੀ ਕੋਲਡ ਡਰਿੰਕ ਦੀ ਬੋਤਲ 'ਚ ਰੱਖਦੇ ਹੋ ਪਾਣੀ ਤਾਂ ਸਾਵਧਾਨ, ਹੋ ਸਕਦਾ ਹੈ ਭਾਰੀ ਨੁਕਸਾਨ !

- PTC NEWS

Top News view more...

Latest News view more...

PTC NETWORK