Share Market: ਭਾਰਤੀ ਸ਼ੇਅਰ ਬਾਜ਼ਾਰ ’ਤੇ ਦਿਖਿਆ ਚੰਦਰਯਾਨ-3 ਦੀ ਸਫਲਤਾ ਦਾ ਅਸਰ
Share Market: ਭਾਰਤ ਦੇ ਚੰਦਰਯਾਨ-3 ਦੀ ਸਫਲਤਾ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਚ ਦੇਖਣ ਨੂੰ ਮਿਲਿਆ ਹੈ। ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਹਰੇ ਨਿਸ਼ਾਨ 'ਤੇ ਖੁੱਲ੍ਹੇ, ਇਕ ਪਾਸੇ ਬੀਐੱਸਈ ਦਾ ਸੈਂਸੈਕਸ 300 ਅੰਕਾਂ ਦੀ ਛਾਲ ਨਾਲ 65,700 ਦੇ ਪੱਧਰ ਨੂੰ ਪਾਰ ਕਰ ਗਿਆ, ਦੂਜੇ ਪਾਸੇ ਐੱਨਐੱਸਈ ਦਾ ਨਿਫਟੀ 100 ਅੰਕਾਂ ਤੋਂ ਜ਼ਿਆਦਾ ਦੀ ਛਾਲ ਮਾਰ ਕੇ 65,700 ਦੇ ਪੱਧਰ 'ਤੇ ਪਹੁੰਚ ਗਿਆ।
ਇਸ ਤੋਂ ਇਲਾਵਾ ਪੁਲਾੜ ਖੇਤਰ ਨਾਲ ਜੁੜੇ ਕਈ ਸ਼ੇਅਰਾਂ 'ਚ ਪਿਛਲੇ ਕੁਝ ਸਮੇਂ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਇਸ ਸੈਕਟਰ ਦੀ ਕੰਪਨੀ ਦੇ ਸਟਾਕ 'ਚ 17 ਫੀਸਦੀ ਦਾ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਇਹ ਸਟਾਕ ਅੱਜ 52 ਹਫਤਿਆਂ ਦੇ ਨਵੇਂ ਰਿਕਾਰਡ ਉੱਚੇ ਪੱਧਰ 'ਤੇ ਪਹੁੰਚਣ 'ਚ ਕਾਮਯਾਬ ਰਿਹਾ।
ਦੱਸ ਦਈਏ ਕਿ ਪਿਛਲੇ 6 ਦਿਨਾਂ ਤੋਂ ਇਸ ਸਟਾਕ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਨੂੰ, ਪਾਰਸ ਡਿਫੈਂਸ ਦਾ ਸਟਾਕ ਬੀਐਸਈ 'ਤੇ 17.3% ਵੱਧ ਕੇ 841.80 ਰੁਪਏ ਪ੍ਰਤੀ ਸ਼ੇਅਰ 'ਤੇ ਵਪਾਰ ਕਰ ਰਿਹਾ ਸੀ, ਜੋ ਸਟਾਕ ਲਈ 52-ਹਫਤੇ ਦਾ ਨਵਾਂ ਰਿਕਾਰਡ ਉੱਚ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਦੂਰਸੰਚਾਰ, ਰਿਮੋਟ ਸੈਂਸਿੰਗ ਅਤੇ ਸੈਟੇਲਾਈਟ ਨੇਵੀਗੇਸ਼ਨ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਫਾਇਦਾ ਹੋਣ ਵਾਲਾ ਹੈ। ਇਸ ਨਾਲ ਰੁਜ਼ਗਾਰ ਅਤੇ ਆਰਥਿਕ ਵਿਕਾਸ ਦੇ ਮੌਕੇ ਵੀ ਪੈਦਾ ਹੋਣਗੇ।
ਇਸਰੋ ਦੇ ਚੰਦਰਯਾਨ-3 ਦੀ ਸਾਫਟ-ਲੈਂਡਿੰਗ ਬੁੱਧਵਾਰ ਸ਼ਾਮ ਨੂੰ ਸਫਲਤਾਪੂਰਵਕ ਹੋਈ। ਇਸ ਸਫਲਤਾ ਨਾਲ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ, ਜੋ ਚੰਦਰਮਾ ਦੀ ਸਤ੍ਹਾ 'ਤੇ ਪਹੁੰਚਿਆ ਹੈ। ਨਾਲ ਹੀ, ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ। ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਸੇਂਟੀਮੇਂਟ ਨੂੰ ਵੀ ਹੁਲਾਰਾ ਮਿਲਿਆ ਹੈ। ਇਹੀ ਕਾਰਨ ਹੈ ਕਿ ਅੱਜ ਏਅਰੋਸਪੇਸ ਅਤੇ ਰੱਖਿਆ ਸਟਾਕ 'ਚ ਉਛਾਲ ਹੈ।
ਇਙ ਵੀ ਪੜ੍ਹੋ: ITR ਫਾਈਲ ਕਰਨ ਵਾਲਿਆਂ ਲਈ PM ਮੋਦੀ ਦਾ ਵੱਡਾ ਐਲਾਨ, ਕਿਹਾ...
- PTC NEWS