Fri, May 30, 2025
Whatsapp

India vs Pakistan ਅੱਜ ਰਿਜ਼ਰਵ ਡੇ 'ਤੇ ਹੋਵੇਗਾ ਭਾਰਤ ਬਨਾਮ ਪਾਕਿਸਤਾਨ ਮੈਚ, ਕੀ ਕਹਿੰਦੇ ਹਨ ਨਿਯਮ

India vs Pakistan asia cup 2023 : ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ 2023 ਦਾ ਸੁਪਰ 4 ਮੈਚ ਕੋਲੰਬੋ ਵਿੱਚ ਖੇਡਿਆ ਜਾ ਰਿਹਾ ਹੈ।

Reported by:  PTC News Desk  Edited by:  Amritpal Singh -- September 11th 2023 11:04 AM
India vs Pakistan ਅੱਜ ਰਿਜ਼ਰਵ ਡੇ 'ਤੇ ਹੋਵੇਗਾ ਭਾਰਤ ਬਨਾਮ ਪਾਕਿਸਤਾਨ ਮੈਚ, ਕੀ ਕਹਿੰਦੇ ਹਨ ਨਿਯਮ

India vs Pakistan ਅੱਜ ਰਿਜ਼ਰਵ ਡੇ 'ਤੇ ਹੋਵੇਗਾ ਭਾਰਤ ਬਨਾਮ ਪਾਕਿਸਤਾਨ ਮੈਚ, ਕੀ ਕਹਿੰਦੇ ਹਨ ਨਿਯਮ

India vs Pakistan asia cup 2023 : ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ 2023 ਦਾ ਸੁਪਰ 4 ਮੈਚ ਕੋਲੰਬੋ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੈਚ 'ਚ ਭਾਰਤ ਨੇ 24.1 ਓਵਰਾਂ 'ਚ ਦੋ ਵਿਕਟਾਂ 'ਤੇ 147 ਦੌੜਾਂ ਬਣਾ ਲਈਆਂ ਸਨ ਜਦੋਂ ਬਾਰਿਸ਼ ਸ਼ੁਰੂ ਹੋ ਗਈ ਸੀ। ਮੀਂਹ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਅਤੇ ਫਿਰ ਗਿੱਲੀ ਆਊਟਫੀਲਡ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ।

 ਭਾਰਤ ਬਨਾਮ ਪਾਕਿਸਤਾਨ ਮੈਚ ਲਈ ਰਿਜ਼ਰਵ ਡੇ ਰੱਖਿਆ ਗਿਆ ਹੈ ਅਤੇ ਅੱਜ ਮੈਚ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਇਹ ਸਮਾਪਤ ਹੋਇਆ ਸੀ। ਭਾਰਤੀ ਸਮੇਂ ਮੁਤਾਬਕ ਇਹ ਮੈਚ ਦੁਪਹਿਰ 3 ਵਜੇ ਸ਼ੁਰੂ ਹੋਣਾ ਹੈ ਪਰ ਕੋਲੰਬੋ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਜੇਕਰ ਇਹ ਮੈਚ ਅੱਜ ਵੀ ਪੂਰਾ ਨਹੀਂ ਹੋ ਸਕਿਆ ਤਾਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਇੱਕ-ਇੱਕ ਅੰਕ ਸਾਂਝਾ ਕਰਨਾ ਹੋਵੇਗਾ।


- PTC NEWS

Top News view more...

Latest News view more...

PTC NETWORK