Ludhiana Kisan Mela : ਫ਼ਸਲ ਦੇ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਮੇਲੇ ਵਿੱਚ ਔਰਤਾਂ ਦੀ ਸ਼ਮੂਲੀਅਤ'ਤੇ ਜ਼ੋਰ
Ludhiana Kisan Mela : ਹਾਲ ਹੀ ਵਿੱਚ ਲੁਧਿਆਣਾ ਵਿੱਚ ਆਯੋਜਿਤ ਕਿਸਾਨ ਮੇਲੇ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਵਧਾਉਣ ਅਤੇ ਖੇਤਰ ਵਿੱਚਫ਼ਸਲਦੀ ਪਰਾਲੀ ਦੇ ਪ੍ਰਬੰਧਨ ਨੂੰ ਪ੍ਰਚਾਰਤ ਕਰਨ ਲਈਜੀਵਿਤ ਖੇਤੀ ਮੁੱਖ ਕੇਂਦਰ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੁਆਰਾ ਆਯੋਜਿਤ ਲੁਧਿਆਣਾ ਕਿਸਾਨ ਮੇਲੇ ਵਿੱਚ ਹਜ਼ਾਰਾਂ ਕਿਸਾਨਾਂ, ਵਿਦਿਆਰਥੀਆਂ ਅਤੇ ਖੇਤੀਬਾੜੀ ਵਿਦਵਾਨਾਂ ਨੇ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਨਵੇਂ ਖੇਤੀਬਾੜੀ ਤਰੀਕਿਆਂ ਅਤੇ ਅਭਿਆਸਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਸਮਾਗਮ ਦਾ ਇੱਕ ਮੁੱਖ ਆਕਰਸ਼ਣ ਸੀ ਪ੍ਰਾਣਾ ( PRANA - Promoting Regenerative and No Burn Agriculture) ਵੱਲੋਂ ਲਗਾਇਆ ਗਿਆ ਜਾਣਕਾਰੀ ਭਰਪੂਰ ਸਟਾਲ, ਜੋ ਕਿ ਟੀ ਐਨ ਸੀ,The Nature Conservancy (TNC) ਦਾ ਪ੍ਰਾਜੈਕਟ ਹੈ ਅਤੇ Nature Conservancy India Solutions Pvt. Ltd (NCIS) ਦੁਆਰਾ ਸਹਿਯੋਗ ਪ੍ਰਾਪਤ ਕਰ ਰਿਹਾ ਹੈ।
ਇਹ ਮੰਨਿਆ ਜਾਂਦਾ ਹੈ ਕਿ ਔਰਤਾਂਜੀਵਿਤਖੇਤੀਬਾੜੀ ਪ੍ਰਕਿਰਿਆਵਾਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਸਟਾਲ ਵਿੱਚ ਲੱਗੇ ਪ੍ਰਦਰਸ਼ਨਾਂ ਵਿੱਚ ਔਰਤਾਂ ਦੇ ਨਜ਼ਰੀਏ ਤੋਂ ਵੱਖ-ਵੱਖ ਪ੍ਰਭਾਵਸ਼ਾਲੀ ਸੁਨੇਹੇ ਦਿਖਾਏ ਗਏ। ਇਸ ਸਮਾਗਮ ਵਿੱਚ ਪ੍ਰਾਣਾ ਦੇ ਸਹਿਯੋਗੀ ਸੰਗਠਨ ਮਾਨਵ ਵਿਕਾਸ ਸੰਸਥਾਨ (MVS) ਅਤੇ ਵਰਟੀਵਰ ਪ੍ਰਾਈਵੇਟ ਲਿਮਿਟਡ ਦੇ 20 ਤੋਂ ਵੱਧ ਪ੍ਰਤੀਸ਼ਤ ਖੇਤੀਬਾੜੀ ਵਿਦਵਾਨਾਂ ਨੇ ਹਿੱਸਾ ਲਿਆ ਅਤੇ ਪਰਸਪਰ ਪ੍ਰਦਰਸ਼ਨਾਂ ਦੇ ਜ਼ਰੀਏ ਕਿਸਾਨਾਂ ਨਾਲ ਕਿਰਿਆਸ਼ੀਲ ਸੰਵਾਦ ਕੀਤਾ।
ਸਟਾਲ ਦੀਆਂ ਵਿਸ਼ੇਸ਼ਤਾਵਾਂ:
ਜਾਣਕਾਰੀ ਭਰਪੂਰ ਸਟਾਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਗੇਮੀਫਿਕੇਸ਼ਨ ਟੂਲ, ਵਾਲ ਮਿਊਰਲ ਅਤੇ ਸਿੱਖਿਆ ਭਰਪੂਰ ਬੈਨਰਸ਼ਾਮਲ ਸਨ, ਜਿਨ੍ਹਾਂ ਨੇਜੀਵਿਤਖੇਤੀਬਾੜੀ ਅਤੇ ਫ਼ਸਲ ਦੀ ਪਰਾਲੀ ਪ੍ਰਬੰਧਨ (CRM) ਦੀਆਂ ਪ੍ਰਕਿਰਿਆਵਾਂ ਨੂੰ ਉਤਸ਼ਾਹਿਤ ਕੀਤਾ। ਇੱਕ ਖਾਸ ਬੈਨਰ ਵਿੱਚ ਚੈਂਪੀਅਨ ਕਿਸਾਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ, ਜੋ ਫ਼ਸਲ ਦੀ ਪਰਾਲੀ ਪ੍ਰਬੰਧਨ ਦੀਆਂ ਪ੍ਰਕਿਰਿਆਵਾਂ ਨੂੰ ਅਪਣਾਉਣ ਦੇ ਸਮੇਂ ਨੂੰ ਦਰਸਾਉਂਦਾ ਸੀ। ਸਾਡੇ ਲਿੰਗ-ਸਮਾਨ ਪ੍ਰਦਰਸ਼ਨਾਂ ਨੇ ਪੁਰਸ਼ਾਂ ਅਤੇ ਔਰਤਾਂ ਦੋਹਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ, ਜਿੱਥੇ ਸਾਡੇ ਬੈਨਰਾਂ ਅਤੇ ਚਿੱਤਰਾਂ ਨੇਜੀਵਿਤਖੇਤੀਬਾੜੀ ਨਾਲ ਜੁੜੀਆਂ ਚੰਗੀਆਂ ਪ੍ਰਕਿਰਿਆਵਾਂ ਬਾਰੇ ਮੁੱਖ ਜਾਣਕਾਰੀ ਦਿੱਤੀ।
“ ਫ਼ਸਲ ਦੀ ਪਰਾਲੀ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਮਿੱਟੀ ਨੂੰ ਪੋਸ਼ਣ ਦੇ ਸਕਦੇ ਹਨ। ਉਨ੍ਹਾਂ ਨੂੰ ਸਾੜਣ ਨਾਲ ਕੋਈ ਫਾਇਦਾ ਨਹੀਂ ਹੈ ਅਤੇ ਇਹ ਹਵਾ ਤੇ ਹੋਰ ਸਰੋਤਾਂ ਨੂੰ ਪ੍ਰਦੂਸ਼ਿਤ ਕਰਦਾ ਹੈ। ਪ੍ਰਾਣਾ (PRANA) ਇਨ ਸੀਟੂCRM ਪ੍ਰਕਿਰਿਆਵਾਂ ਨੂੰ ਪ੍ਰੋਤਸਾਹਿਤ ਕਰਦਾ ਹੈ ਜੋ ਮਿੱਟੀ ਦੀ ਸਿਹਤ, ਸਿਹਤਮੰਦ ਹਵਾ ਅਤੇ ਸਾਡੇ ਪ੍ਰਾਕ੍ਰਿਤਿਕ ਸਰੋਤਾਂ ਨੂੰ ਪੋਸ਼ਣ ਦੇ ਸਕਦੇ ਹਨ। ਫ਼ਸਲ ਦੀ ਪਰਾਲੀ ਵਿੱਚ ਜੈਵਿਕ ਕਾਰਬਨ, ਨਾਈਟ੍ਰੋਜਨ, ਫ਼ਾਸਫ਼ੋਰਸ ਅਤੇ ਪੋਟੈਸ਼ੀਅਮ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਈ ਬਹੁਤ ਮਹੱਤਵਪੂਰਨ ਹਨ। ਇਨ ਸੀਟੂCRM ਪ੍ਰਕਿਰਿਆਵਾਂ ਨੂੰ ਅਪਣਾਉਣ ਨਾਲ ਮਿੱਟੀ ਅਤੇ ਖੇਤੀਬਾੜੀ ਦੇ ਖੇਤਰ ਨੂੰ ਅਗਲੇ ਖੇਤੀ ਚੱਕਰ ਲਈ ਉੱਚ ਗੁਣਵੱਤਾ ਵਾਲਾ ਬਣਾਉਂਦਾ ਹੈ,” ਸੁਧਿਤਾ ਚਟਰਜੀ ਡਾਇਰੈਕਟਰ (ਪ੍ਰੋਗ੍ਰਾਮ) NCIS ਨੇ ਕਿਹਾ।
ਰਚਨਾਤਮਕ ਅਤੇ ਸਿੱਖਣ ਵਾਲੀਆਂ ਖੇਡਾਂ, ਜਿਵੇਂ ਕਿ ਨਿਸ਼ਾਨਾਬਿੰਨ ਕੇ ਸਿੱਟਣ ਵਾਲੇ ਖੇਡ ਨੂੰ 'ਖੇਤੀ ਦੇ ਸਹੀ ਢੰਗ' ਨਾਂ ਦਿੱਤਾ ਗਿਆ, ਇਸਨੇ ਕਿਸਾਨਾਂ ਨੂੰ CRM ਦੇ ਲਾਭਾਂ ਬਾਰੇ ਆਪਣਾ ਗਿਆਨ ਪੜਤਾਲਣ ਅਤੇ ਵਧਾਉਣ ਲਈ ਪ੍ਰੇਰਿਤ ਕੀਤਾ। ਖੇਡਾਂ ਰਾਹੀਂ ਕਿਸਾਨਾਂ ਨੇ ਸਿੱਖਿਆ ਕਿ ਇਹ ਤਰੀਕੇ ਮਿੱਟੀ ਦੀ ਉਪਜਾਊਸ਼ਕਤੀ ਵਿੱਚ ਵਾਧਾ ਕਰਦੇ ਹਨ, ਪਾਣੀ ਦੀ ਬਚਤ ਕਰਦੇ ਹਨ ਅਤੇ ਪੰਜਾਬ ਵਿੱਚ ਸਿਹਤ ਨੂੰ ਬਿਹਤਰ ਬਣਾਉਂਦੇ ਹਨ।
ਕਿਸਾਨ ਕੁਲਵਿੰਦਰ ਕੌਰ , ਜਿਨ੍ਹਾਂ ਨੇ ਇਹ ਖੇਡ ਖੇਡੀ, ਨੇ ਸਾਂਝਾ ਕੀਤਾ ਕਿ " _"ਅਸੀਂ ਵਾਕਈ ਸਰਾਹਣਾ ਕਰਦੇ ਹਾਂ ਕਿ ਉਨ੍ਹਾਂ ਨੇ ਮਿੱਟੀ ਦੇ ਪੋਸ਼ਕ ਤੱਤਾਂ ਦੀ ਮਹੱਤਤਾ ਨੂੰ ਕਿੰਵੇਂ ਸਮਝਾਇਆ। ਖੇਡ ਰਾਹੀਂ, ਸਾਨੂੰ ਸਿੱਖਣ ਨੂੰ ਮਿਲਿਆ ਕਿ ਮਿੱਟੀ ਸੋਨੇ ਵਰਗੀ ਹੈ—ਜੇਕਰ ਅਸੀਂ ਇਸ ਦੀ ਸੁਰੱਖਿਆ ਕਰੀਏ ਤਾਂ ਅਸੀਂ ਆਪਣੇ ਖੇਤੀਬਾੜੀ ਦੇ ਖਰਚੇ ਨੂੰ ਅੱਧਾ ਘਟਾ ਸਕਦੇ ਹਾਂ। ਮਿੱਟੀ ਸਾਨੂੰ ਪੋਟਾਸ਼ੀਅਮ ਵਰਗੇ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰਦੀ ਹੈ, ਅਤੇ ਇਸ ਨੂੰ ਬਚਾ ਕੇ, ਅਸੀਂ ਸਿਰਫ ਧੂੰਆਂ ਅਤੇ ਪ੍ਰਦੂਸ਼ਣ ਦੇ ਨੁਕਸਾਨਦਾਇਕ ਪ੍ਰਭਾਵਾਂ ਤੋਂ ਬਚਦੇ ਨਹੀਂ ਸਗੋਂ ਆਪਣੀ ਖੇਤੀਬਾੜੀ ਅਤੇ ਸਿਹਤ ਨੂੰ ਵੀ ਸੁਧਾਰਦੇ ਹਾਂ।""
ਵਰਟੀਵਰ ਦੇ ਸੀ.ਈ.ਓ. ਛਾਇਆ ਭਾਂਤੀ ਨੇ ਕਿਹਾ, "ਸਾਡੇ ਅਧਿਐਨ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਇਹ ਪਤਾ ਲਗਾਇਆ ਹੈ ਕਿ ਔਰਤਾਂ ਪਾਣੀ ਅਤੇ ਸਿਹਤ ਸਬੰਧੀ ਮੁੱਦਿਆਂ ਬਾਰੇ ਵਧ ਰਹੀਆਂ ਚਿੰਤਾਵਾਂ ਨੂੰ ਦਰੁਸਤ ਕਰਨ ਲਈ ਸਰਗਰਮ ਹਨ। ਔਰਤਾਂ ਦੀ ਭੂਮਿਕਾ ਨੂੰ ਸਾਡੇ ਪ੍ਰਦਰਸ਼ਨਾਂ ਅਤੇ ਚਰਚਾਵਾਂ ਦੇ ਕੇਂਦਰ ਵਿੱਚ ਰੱਖਣ ਨਾਲ, ਅਸੀਂ ਪ੍ਰਾਣਾਪ੍ਰਾਜੈਕਟ ਦੀਜੀਵਿਤ ਖੇਤੀ ਦੇ ਤਰੀਕਿਆਂ ਨੂੰ ਪੰਜਾਬ ਵਿੱਚ ਤੇਜ਼ੀ ਨਾਲ ਅਪਣਾਉਣ ਵਿੱਚ ਸਹਾਇਤਾ ਕਰ ਰਹੇ ਹਾਂ, ਜੋ ਕਿ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।"
ਖੇਤੀ ਮਾਹਿਰਾਂ ਨੇ ਸਟਾਲ'ਤੇ ਕਿਸਾਨਾਂ ਦੇਜੀਵਿਤਖੇਤੀ ਅਤੇ CRM ਬਾਰੇ ਚਿੰਤਾਵਾਂ ਦਾ ਜਵਾਬ ਦਿੱਤਾ ਅਤੇ ਪਾਣੀ ਬਚਾਉਣ ਦੇ ਤਰੀਕਿਆਂ ਅਤੇ ਮਿੱਟੀ ਦੀ ਉਪਜਾਊਸ਼ਕਤੀ ਵਧਾਉਣ ਵਾਲੀਆਂ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ, ਦਰਸ਼ਕਾਂ ਨੂੰ CRM, ਪਾਣੀ ਸੰਭਾਲ, ਖੇਤੀ ਅਤੇ ਸਿਹਤ ਬਾਰੇ ਜਾਣਕਾਰੀ 'ਤੇ ਇੱਕ ਕੁਇਜ਼ ਵੀ ਲਗਾਇਆ ਗਿਆ। ਇੱਕ ਖੇਤੀ ਕੈਲੰਡਰ, ਜੋ ਕਿ ਵਰਟੀਵਰ ਦੇ ਖੇਤੀ ਵਿਗਿਆਨੀਆਂ ਅਤੇ ਡਿਜ਼ਾਈਨ ਮਾਹਿਰਾਂ ਦੁਆਰਾ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਸੀ, ਕਿਸਾਨਾਂ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਕਿ ਕਿਵੇਂ CRM ਮਿੱਟੀ ਅਤੇ ਪਾਣੀ ਲਈ ਲਾਹੇਵੰਦ ਹੈ, ਉਸਨੂੰ ਬਹੁਤ ਪਸੰਦ ਕੀਤਾ ਗਿਆ।
ਕਿਸਾਨ ਮਲਵਿੰਦਰਪਾਲ ਦਾ ਕਹਿਣਾ ਹੈ: "ਫਰੀਦਕੋਟ ਦੇ ਮੱਤਾ ਪਿੰਡ ਦੇ ਕਿਸਾਨ ਮਲਵਿੰਦਰਪਾਲ ਸਿੰਘ ਨੇ ਸਟਾਲ ਦਾ ਦੌਰਾ ਕਰਨ ਤੋਂ ਬਾਅਦ ਪ੍ਰਸ਼ੰਸਾ ਕੀਤੀ, ਕਿਹਾ, 'ਪ੍ਰਾਣਾ ਟੀਮ ਫ਼ਸਲ ਦੀ ਪਰਾਲੀ ਵਰਗੇ ਰਹਿੰਦ ਖੂਹੰਦ ਬਾਰੇ ਵਹਿਮਾਂ ਨੂੰ ਤੋੜ ਰਹੀ ਹੈ ਅਤੇ ਫ਼ਸਲ ਨੂੰ ਸਾੜਣ ਕਾਰਨ ਮਿੱਟੀ ਵਿੱਚ ਜੈਵਿਕ ਕਾਰਬਨ ਦੇ ਘਟਣ ਬਾਰੇ ਜਾਗਰੂਕਤਾ ਵਧਾ ਰਹੀ ਹੈ। ਉਹ ਕਿਸਾਨਾਂ ਨੂੰ ਲੰਬੇ ਸਮੇਂ ਦੇ ਨੁਕਸਾਨ ਅਤੇ ਟਿਕਾਊ ਪ੍ਰਥਾਵਾਂ ਦੇ ਫਾਇਦਿਆਂ ਨੂੰ ਸਮਝਣ ਵਿੱਚ ਮਦਦ ਕਰ ਰਹੇ ਹਨ।"
ਰਚਨਾਤਮਕ ਪ੍ਰਦਰਸ਼ਨਾਂ ਨੇ ਦਰਸ਼ਕਾਂ ਨੂੰ ਆਪਣੀ ਝਲਕ ਨਾਲ ਮੋਹਿਤ ਕੀਤਾਅਤੇ3000 ਤੋਂ ਵੱਧ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਟਿਕਾਊ ਖੇਤੀ ਦੇ ਤਰੀਕਿਆਂ ਬਾਰੇ ਵਧੇਰੇ ਸਿੱਖਿਆ ਪ੍ਰਾਪਤ ਕਰਨ ਵਿੱਚ ਰੁਚੀ ਦਿਖਾਈ। ਪ੍ਰਾਣਾ (PRANA ) ਪਰੋਮੋਟਿੰਗਰੀਜਨਰੇਟਿਵਐਂਡ ਨੋ ਬਰਨ ਐਗਰੀਕਲਚਰਪ੍ਰਾਜੈਕਟ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ "ਨੋ-ਟਿਲ" ਅਤੇਜੀਵਿਤ ਖੇਤੀ ਦੇ ਤਰੀਕਿਆਂ ਨੂੰ ਪ੍ਰਚਾਰਤ ਕਰਨ ਵਿੱਚ ਕਾਰਗਰ ਹੈ, ਜਿਸ ਨਾਲ ਮਿੱਟੀ ਦੀ ਬਣਤਰ ਵਿੱਚ ਸੁਧਾਰ ਹੁੰਦਾ ਹੈ ਅਤੇ ਮਿੱਟੀ ਵਿੱਚ ਕਾਰਬਨ ਦੀ ਮਾਤਰਾ ਵਧਦੀ ਹੈ।
ਇਹ ਵੀ ਪੜ੍ਹੋ : Punjab Doctor Strike Ends : ਪੰਜਾਬ ’ਚ ਡਾਕਟਰਾਂ ਦੀ ਹੜਤਾਲ ਹੋਈ ਖ਼ਤਮ, ਬਿਨਾਂ ਕਿਸੇ ਸ਼ਰਤ ਪੰਜਾਬ ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ
- PTC NEWS