NEET UG 2024 Result: ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ NEET UG ਦਾ ਨਤੀਜਾ ਮੁੜ ਕੀਤਾ ਜਾਰੀ, ਜਾਣੋ ਕਿਵੇਂ ਕਰਨਾ ਹੈ ਚੈੱਕ ਤੇ ਕਦੋ ਹੋਵੇਗੀ ਕਾਊਂਸਲਿੰਗ
NEET UG 2024: ਨੈਸ਼ਨਲ ਟੈਸਟਿੰਗ ਏਜੰਸੀ ਨੇ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ ਲਈ ਸ਼ਹਿਰ ਅਤੇ ਕੇਂਦਰ ਅਨੁਸਾਰ ਨਤੀਜੇ ਜਾਰੀ ਕਰ ਦਿੱਤਾ ਗਿਆ ਹੈ।
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਤੇ ਲੌਗਇਨ ਪ੍ਰਮਾਣ ਪੱਤਰ ਦਾਖਲ ਕਰਕੇ ਆਪਣੇ ਨਤੀਜੇ ਦੇਖ ਸਕਦੇ ਹਨ। ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਐਨਟੀਏ ਨੇ ਨੀਟ ਉਮੀਦਵਾਰਾਂ ਦੇ ਨਤੀਜੇ ਦੁਬਾਰਾ ਘੋਸ਼ਿਤ ਕੀਤੇ ਹਨ। ਸੰਸ਼ੋਧਿਤ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ ਅਧਿਕਾਰਤ ਵੈੱਬਸਾਈਟ 'ਤੇ ਹੈ।
ਉਮੀਦਵਾਰ ਅਧਿਕਾਰਤ ਵੈੱਬਸਾਈਟ exams.nta.ac.in/NEET/ 'ਤੇ ਜਾ ਕੇ ਆਪਣਾ ਸੋਧਿਆ ਸਕੋਰ ਕਾਰਡ ਡਾਊਨਲੋਡ ਕਰ ਸਕਦੇ ਹਨ।
ਨਤੀਜਾ ਚੈੱਕ ਕਰਨ ਦਾ ਤਰੀਕਾ
ਜਲਦ ਸ਼ੁਰੂ ਹੋਵੇਗੀ ਕਾਊਂਸਲਿੰਗ
ਨੀਟ ਮਾਮਲੇ 'ਤੇ 18 ਜੁਲਾਈ ਨੂੰ ਸੁਣਵਾਈ ਤੋਂ ਪਹਿਲਾਂ ਕੇਂਦਰ ਨੇ ਕਿਹਾ ਸੀ ਕਿ ਨੀਟ ਯੂਜੀ ਕਾਊਂਸਲਿੰਗ ਦੀ ਪ੍ਰਕਿਰਿਆ ਜੁਲਾਈ ਦੇ ਤੀਜੇ ਹਫਤੇ ਸ਼ੁਰੂ ਹੋ ਸਕਦੀ ਹੈ, ਜਿਸ ਨੂੰ 4 ਦੌਰ 'ਚ ਕਰਵਾਇਆ ਜਾਵੇਗਾ।
ਦੂਜੇ ਪਾਸੇ, ਮੈਡੀਕਲ ਕਾਉਂਸਲਿੰਗ ਕਮੇਟੀ (ਐਮਸੀਸੀ) ਨੇ ਹਾਲ ਹੀ ਵਿੱਚ ਇੱਕ ਨੋਟਿਸ ਜਾਰੀ ਕਰਕੇ ਸਾਰੇ ਮੈਡੀਕਲ ਕਾਲਜਾਂ ਨੂੰ ਪੋਰਟਲ 'ਤੇ ਸੀਟਾਂ ਬਾਰੇ ਪੂਰੀ ਜਾਣਕਾਰੀ ਅਪਲੋਡ ਕਰਨ ਲਈ ਕਿਹਾ ਸੀ। ਇਸ ਦੇ ਲਈ ਕਾਲਜਾਂ ਨੂੰ ਅੱਜ 20 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਕਾਲਜਾਂ ਤੋਂ ਸੀਟਾਂ ਦੇ ਵੇਰਵਿਆਂ ਦੀ ਮੰਗ ਕਰਨਾ ਇਹ ਵੀ ਸੰਕੇਤ ਕਰਦਾ ਹੈ ਕਿ ਨੀਟ ਯੂਜੀ ਕਾਉਂਸਲਿੰਗ ਜਲਦੀ ਸ਼ੁਰੂ ਹੋ ਸਕਦੀ ਹੈ।
ਇਹ ਵੀ ਪੜ੍ਹੋ: Union Budget 2024 : ਸਕੂਲੀ ਸਿੱਖਿਆ 'ਚ ਸੁਧਾਰ, ਸਸਤੀ ਉਚ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ 'ਤੇ ਹੋ ਸਕਦਾ ਹੈ ਫੋਕਸ
- PTC NEWS