Mon, Dec 11, 2023
Whatsapp

ASIAN GAMES: ਨੇਪਾਲ ਨੇ ਰਚਿਆ ਇਤਿਹਾਸ ਟੀ-20 ਮੈਚ 'ਚ ਬਣਾਈਆਂ 314 ਦੌੜਾਂ, ਯੁਵਰਾਜ-ਰੋਹਿਤ ਦੇ ਵੀ ਤੋੜੇ ਰਿਕਾਰਡ

ASIAN GAMES: ਨੇਪਾਲ ਨੇ ਮੰਗੋਲੀਆ ਖਿਲਾਫ ਏਸ਼ੀਆਈ ਖੇਡਾਂ ਦੇ ਆਪਣੇ ਸ਼ੁਰੂਆਤੀ ਮੈਚ ਦੌਰਾਨ ਕਈ ਰਿਕਾਰਡ ਤੋੜੇ। ਨੇਪਾਲ ਦੀ ਟੀਮ ਨੇ ਸਿਰਫ 120 ਗੇਂਦਾਂ 'ਤੇ 314 ਦੌੜਾਂ ਬਣਾਈਆਂ। ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪਹਿਲੀ ਵਾਰ ਕਿਸੇ ਟੀਮ ਨੇ ਟੀ-20 ਮੈਚ ਵਿੱਚ 300 ਤੋਂ ਵੱਧ ਦੌੜਾਂ ਬਣਾਈਆਂ ਹਨ।

Written by  Shameela Khan -- September 27th 2023 06:18 PM -- Updated: September 27th 2023 06:53 PM
ASIAN GAMES: ਨੇਪਾਲ ਨੇ ਰਚਿਆ ਇਤਿਹਾਸ ਟੀ-20 ਮੈਚ 'ਚ ਬਣਾਈਆਂ 314 ਦੌੜਾਂ, ਯੁਵਰਾਜ-ਰੋਹਿਤ ਦੇ ਵੀ ਤੋੜੇ ਰਿਕਾਰਡ

ASIAN GAMES: ਨੇਪਾਲ ਨੇ ਰਚਿਆ ਇਤਿਹਾਸ ਟੀ-20 ਮੈਚ 'ਚ ਬਣਾਈਆਂ 314 ਦੌੜਾਂ, ਯੁਵਰਾਜ-ਰੋਹਿਤ ਦੇ ਵੀ ਤੋੜੇ ਰਿਕਾਰਡ

ASIAN GAMES: ਨੇਪਾਲ ਦੀ ਪੁਰਸ਼ ਟੀਮ ਨੇ ਬੁੱਧਵਾਰ ਨੂੰ ਮੰਗੋਲੀਆ ਖਿਲਾਫ਼ ਏਸ਼ੀਆਈ ਖੇਡਾਂ ਦੇ ਗਰੁੱਪ ਮੈਚ ਦੌਰਾਨ ਇਤਿਹਾਸ ਰਚ ਦਿੱਤਾ। ਨੇਪਾਲ ਨੇ ਹਾਂਗਜ਼ੂ 'ਚ ਹੀ ਪੁਰਸ਼ ਕ੍ਰਿਕਟ ਦੇ ਸ਼ੁਰੂਆਤੀ ਮੈਚ 'ਚ ਟੀ-20 ਕ੍ਰਿਕਟ ਦੇ ਕਈ ਰਿਕਾਰਡ ਤੋੜ ਦਿੱਤੇ। 

ਭਾਰਤ ਨੇ ਸੋਮਵਾਰ ਨੂੰ ਮਹਿਲਾ ਕ੍ਰਿਕਟ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਪੁਰਸ਼ਾਂ ਦੇ ਮੁਕਾਬਲੇ ਦੇ ਪਹਿਲੇ ਹੀ ਮੈਚ 'ਚ ਵਿਸ਼ਵ ਰਿਕਾਰਡ ਬਣਾਇਆ। ਨੇਪਾਲ ਨੇ 20 ਓਵਰਾਂ ਵਿੱਚ 314/3 ਦਾ ਸ਼ਾਨਦਾਰ ਸਕੋਰ ਬਣਾਇਆ ਅਤੇ ਟੀ-20 ਕ੍ਰਿਕਟ ਵਿੱਚ 300 ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਟੀਮ ਬਣ ਗਈ।

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਪਹਿਲਾਂ ਹੀ ਪੁਸ਼ਟੀ ਕੀਤੀ ਸੀ ਕਿ ਏਸ਼ੀਆਈ ਖੇਡਾਂ ਦੇ ਮੈਚਾਂ ਨੂੰ ਅੰਤਰਰਾਸ਼ਟਰੀ ਟੀ-20 ਦਾ ਦਰਜਾ ਦਿੱਤਾ ਜਾਵੇਗਾ।


ਇਸ ਤੋਂ ਇਲਾਵਾ ਦੀਪੇਂਦਰ ਸਿੰਘ ਐਰੀ ਨੇ ਟੀ-20 ਦੇ ਸਭ ਤੋਂ ਤੇਜ਼ ਅਰਧ ਸੈਂਕੜੇ ਦੇ ਯੁਵਰਾਜ ਸਿੰਘ ਦੇ ਲੰਬੇ ਸਮੇਂ ਤੋਂ ਚੱਲ ਰਹੇ ਰਿਕਾਰਡ ਨੂੰ ਤੋੜ ਦਿੱਤਾ। ਯੁਵਰਾਜ ਨੇ 2007 ਵਿਸ਼ਵ ਕੱਪ ਦੌਰਾਨ ਇੰਗਲੈਂਡ ਖਿਲਾਫ 12 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ। ਇਸੇ ਪਾਰੀ ਵਿੱਚ ਉਸ ਨੇ ਇੱਕ ਓਵਰ ਵਿੱਚ ਛੇ ਛੱਕੇ ਜੜੇ। ਜਦੋਂ ਕਿ ਦੀਪੇਂਦਰ ਸਿੰਘ ਐਰੀ ਨੇ ਸਿਰਫ਼ ਨੌਂ ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ 10 ਗੇਂਦਾਂ 'ਤੇ 52 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ 'ਚੋਂ 48 ਦੌੜਾਂ ਛੱਕਿਆਂ ਨਾਲ ਆਈਆਂ।

ਕੁਸ਼ਲ ਮੱਲਾ ਨੇ ਟੀ-20 ਦਾ ਸਭ ਤੋਂ ਤੇਜ਼ ਸੈਂਕੜਾ ਜੜ ਕੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਡੇਵਿਡ ਮਿਲਰ ਨੂੰ ਪਿੱਛੇ ਛੱਡ ਦਿੱਤਾ ਹੈ। ਉਸ ਨੇ ਸਿਰਫ 34 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ। ਜਦਕਿ ਰੋਹਿਤ ਅਤੇ ਮਿਲਰ ਨੇ 35 ਗੇਂਦਾਂ 'ਚ ਸੈਂਕੜੇ ਲਗਾਏ। ਮੱਲਾ ਨੇ 8 ਚੌਕੇ ਅਤੇ 12 ਛੱਕੇ ਲਗਾਏ ਅਤੇ ਸਿਰਫ 50 ਗੇਂਦਾਂ 'ਤੇ 137 ਦੌੜਾਂ ਬਣਾ ਕੇ ਅਜੇਤੂ ਰਹੇ।

ਨੇਪਾਲ ਨੇ ਹਾਂਗਜ਼ੂ ਵਿੱਚ ਝੇਜਿਆਂਗ ਯੂਨੀਵਰਸਿਟੀ ਆਫ ਟੈਕਨਾਲੋਜੀ ਕ੍ਰਿਕਟ ਫੀਲਡ ਵਿੱਚ ਆਪਣੀ ਪਾਰੀ ਦੀ ਹੌਲੀ ਸ਼ੁਰੂਆਤ ਕੀਤੀ ਸੀ, ਦੋਵੇਂ ਸਲਾਮੀ ਬੱਲੇਬਾਜ਼ 100 ਤੋਂ ਘੱਟ ਸਟ੍ਰਾਈਕ ਰੇਟ ਨਾਲ ਖੇਡਦੇ ਸਨ। ਇਸ ਤੋਂ ਬਾਅਦ ਮੱਲਾ ਨੇ ਕਪਤਾਨ ਰੋਹਿਤ ਪੌਡੇਲ (27 ਗੇਂਦਾਂ ਵਿੱਚ 61 ਦੌੜਾਂ) ਨਾਲ 193 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਅੱਗੇ ਤੋਰਿਆ। ਇਸ ਤੋਂ ਬਾਅਦ ਦੀਪੇਂਦਰ ਨੇ ਅੰਤ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਵਿਸ਼ਵ ਰਿਕਾਰਡ ਤੋੜ ਦਿੱਤਾ।

ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਦੇ ਪਹਿਲੇ ਦੌਰ ਵਿੱਚ ਤਿੰਨ-ਤਿੰਨ ਟੀਮਾਂ ਦੇ ਤਿੰਨ ਗਰੁੱਪ ਹੁੰਦੇ ਹਨ। ਹਰੇਕ ਗਰੁੱਪ ਵਿੱਚੋਂ ਚੋਟੀ ਦੀ ਰੈਂਕਿੰਗ ਵਾਲੀ ਟੀਮ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰੇਗੀ, ਜਿੱਥੇ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੀਆਂ ਟੀਮਾਂ ਟੂਰਨਾਮੈਂਟ ਵਿੱਚ ਸ਼ਾਮਲ ਹੋਣਗੀਆਂ। ਭਾਰਤ ਦੀ ਅਗਵਾਈ ਰੁਤੁਰਾਜ ਗਾਇਕਵਾੜ ਕਰਨਗੇ, ਜੋ ਹਾਲ ਹੀ ਵਿੱਚ ਆਸਟਰੇਲੀਆ ਖ਼ਿਲਾਫ਼ ਲੜੀ ਲਈ ਵਨਡੇ ਟੀਮ ਦਾ ਹਿੱਸਾ ਸਨ ਅਤੇ ਪਹਿਲੇ ਦੋ ਮੈਚ ਖੇਡੇ ਸਨ।

- PTC NEWS

adv-img

Top News view more...

Latest News view more...