PSEB ਵੱਲੋਂ ਦਸਵੀਂ ਅਤੇ ਬਾਰ੍ਹਵੀਂ ਦੇ ਐਲਾਨੇ ਨਤੀਜਿਆਂ ਲਈ ਰੀ-ਚੈਕਿੰਗ ਅਤੇ ਰੀ-ਵੈਲੂਏਸ਼ਨ ਕਰਵਾਉਣ ਲਈ ਸ਼ਡਿਊਲ ਜਾਰੀ
PSEB: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼ੇਣੀਆਂ ਦੇ ਮਾਰਚ 2023 ਦੇ ਐਲਾਨੇ ਨਤੀਜਿਆਂ ਲਈ ਰੀ-ਚੈਕਿੰਗ ਅਤੇ ਰੀ-ਵੈਲੂਏਸ਼ਨ ਕਰਵਾਉਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦਾ ਮਾਰਚ 2023 ਦਾ ਨਤੀਜਾ ਕ੍ਰਮਵਾਰ 24 ਮਈ 2023 ਅਤੇ 26 ਮਈ 2023 ਨੂੰ ਐਲਾਨਿਆਂ ਜਾ ਚੁੱਕਾ ਹੈ। ਆਪਣੇ ਨਤੀਜਿਆਂ ਤੋਂ ਅਸੰਤੁਸ਼ਟ ਜਿਹੜੇ ਪ੍ਰੀਖਿਆਰਥੀ ਰੀਚੈਕਿੰਗ ਜਾਂ ਰੀਵੈਲਿਊਏਸ਼ਨ ਕਰਵਾਉਣਾ ਚਾਹੁੰਦੇ ਹਨ, ਉਹ ਇਸ ਮੰਤਵ ਲਈ 31 ਮਈ 2023 ਤੋਂ 14 ਜੂਨ 2023 ਤੱਕ ਆਨਲਾਈਨ ਫ਼ਾਰਮ ਅਤੇ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ। ਪ੍ਰੀਖਿਆਰਥੀ ਰੀਚੈਕਿੰਗ ਜਾਂ ਰੀਵੈਲਿਊਏਸ਼ਨ ਫ਼ਾਰਮ/ਫ਼ੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ ਅਤੇ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣਾ ਲਾਜ਼ਮੀ ਨਹੀਂ ਹੈ।
ਇਸ ਸਬੰਧੀ ਮੁਕੰਮਲ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in 'ਤੇ ਉਪਲਬਧ ਕਰਵਾ ਦਿੱਤੀ ਗਈ ਹੈ।
26 ਮਈ ਨੂੰ ਐਲਾਨਿਆਂ ਗਿਆ ਸੀ ਦਸਵੀਂ ਦਾ ਨਤੀਜਾ
PSEB ਜਮਾਤ 10ਵੀਂ ਦਾ ਨਤੀਜਾ 26 ਮਈ ਸਵੇਰੇ 11:30 ਵਜੇ ਘੋਸ਼ਿਤ ਕੀਤਾ ਗਿਆ ਸੀ। ਜਿਸ ਚ ਇਸ ਸਾਲ ਕੁੜੀਆਂ ਨੇ ਬਾਜ਼ੀ ਮਾਰੀ ਸੀ। ਇਸ ਸਾਲ ਪਾਸ ਫੀਸਦੀ 97.54 ਰਹੀ ਹੈ। ਲੜਕੀਆਂ ਦੀ ਪਾਸ ਫੀਸਦੀ 98.46 ਰਹੀ ਜਦਕਿ ਲੜਕਿਆਂ ਦੀ ਪਾਸ ਫੀਸਦੀ 96.73 ਰਹੀ। ਸੂਬੇ ਵਿੱਚ ਪਠਾਨਕੋਟ ਜ਼ਿਲ੍ਹੇ ਵਿੱਚ ਸਭ ਤੋਂ ਵੱਧ 99.19 ਫੀਸਦੀ ਪਾਸ ਪ੍ਰਤੀਸ਼ਤਤਾ ਹੈ। ਬਰਨਾਲਾ ਵਿੱਚ ਸਭ ਤੋਂ ਘੱਟ 95.96 ਫੀਸਦੀ ਹੈ।
- ਫਰੀਦਕੋਟ ਦੀ ਗਗਨਦੀਪ ਕੌਰ 100% ਨਾਲ ਪਹਿਲੇ ਸਥਾਨ 'ਤੇ
- ਫਰੀਦਕੋਟ ਤੋਂ ਨਵਜੋਤ 99.69% ਨਾਲ ਦੂਜੇ ਸਥਾਨ 'ਤੇ
- ਮਾਨਸਾ ਤੋਂ ਹਰਮਨਦੀਪ ਕੌਰ 99.38% ਨਾਲ ਤੀਜੇ ਸਥਾਨ 'ਤੇ
24 ਮਈ ਨੂੰ ਐਲਾਨਿਆਂ ਗਿਆ ਸੀ ਬਾਰਵੀਂ ਕਲਾਸ ਦਾ ਨਤੀਜਾ
ਪੰਜਾਬ ਬੋਰਡ ਵੱਲੋਂ 24 ਮਈ ਨੂੰ ਬਾਰਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਸੁਜਾਨ ਕੌਰ 100 ਫ਼ੀਸਦੀ ਅੰਕ ਲੈਕੇ ਅੱਵਲ ਆਈ, ਜੋ ਮਾਨਸਾ ਦੇ ਨਿਜੀ ਸਕੂਲ ਦੀ ਵਿਦਿਆਰਥਣ ਹੈ। ਸ਼ਰੇਆ 99.60 ਫ਼ੀਸਦੀ ਅੰਕ ਲੈ ਕੇ ਦੂਜੇ ਨੰਬਰ 'ਤੇ ਰਹੀ। ਨਵਪ੍ਰੀਤ ਨੇ 99.40 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਕੁੱਲ ਨਤੀਜਾ 92.47 ਫ਼ੀਸਦੀ ਰਿਹਾ। 12ਵੀਂ ਕਲਾਸ ਦੀ ਪ੍ਰੀਖਿਆ ਮਾਰਚ 2023 'ਚ ਹੋਈ ਸੀ। 3637 ਵਿਦਿਆਰਥੀਆਂ ਫੇਲ੍ਹ ਹੋਏ ਹਨ। 18 569 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਕੁੜੀਆਂ ਦਾ ਪਾਸ ਫ਼ੀਸਦ 95.47 ਹੈ। ਮੁੰਡਿਆਂ ਦਾ ਪਾਸ ਫੀਸਦ 90.14 ਹੈ।
- PTC NEWS