Fri, May 22, 2026
Whatsapp

Ajnala : ਜ਼ਮੀਨੀ ਵਿਵਾਦ ਨੂੰ ਲੈ ਕੇ ਸਰਪੰਚ ਦੇ ਘਰ 'ਚ ਹੀ ਭਿੜੀਆਂ ਦੋ ਧਿਰਾਂ, ਇੱਕ ਨੌਜਵਾਨ ਦਾ ਮੌਤ, ਤਿੰਨ ਜ਼ਖ਼ਮੀ

Ajnala News : ਜਾਣਕਾਰੀ ਅਨੁਸਾਰ, ਪਿੰਡ ਨੰਗਲ ਵੰਝਾਂ ਵਾਲੇ ਵਿਖੇ ਰਾਜੀਨਾਮਾ ਕਰਾਉਣ ਲਈ ਸਰਪੰਚ ਦੇ ਘਰ ਇਕੱਠੇ ਹੋਏ ਦੋ ਧਿਰਾਂ ਵਿਚਾਲੇ ਤਕਰਾਰ, ਇਸ ਕਦਰ ਵੱਧ ਗਈ ਕਿ ਮਾਮਲਾ ਖੂਨੀ ਝੜਪ ਵਿੱਚ ਤਬਦੀਲ ਹੋ ਗਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

Reported by:  PTC News Desk  Edited by:  KRISHAN KUMAR SHARMA -- May 22nd 2026 08:58 PM -- Updated: May 22nd 2026 09:01 PM
Ajnala : ਜ਼ਮੀਨੀ ਵਿਵਾਦ ਨੂੰ ਲੈ ਕੇ ਸਰਪੰਚ ਦੇ ਘਰ 'ਚ ਹੀ ਭਿੜੀਆਂ ਦੋ ਧਿਰਾਂ, ਇੱਕ ਨੌਜਵਾਨ ਦਾ ਮੌਤ, ਤਿੰਨ ਜ਼ਖ਼ਮੀ

Ajnala : ਜ਼ਮੀਨੀ ਵਿਵਾਦ ਨੂੰ ਲੈ ਕੇ ਸਰਪੰਚ ਦੇ ਘਰ 'ਚ ਹੀ ਭਿੜੀਆਂ ਦੋ ਧਿਰਾਂ, ਇੱਕ ਨੌਜਵਾਨ ਦਾ ਮੌਤ, ਤਿੰਨ ਜ਼ਖ਼ਮੀ

Ajnala News : ਅਜਨਾਲਾ 'ਚ ਅੱਧੀ ਏਕੜ ਪੈਲੀ ਨੂੰ ਲੈ ਕੇ ਹੋਏ ਵਿਵਾਦ ਨੇ ਉਸ ਸਮੇਂ ਖੂਨੀ ਰੂਪ ਧਾਰ ਲਿਆ, ਜਦੋਂ ਸਰਪੰਚ ਦੇ ਘਰ ਇਕੱਠੀਆਂ ਹੋਈਆਂ ਦੋ ਧਿਰਾਂ 'ਚ ਰਾਜੀਨਾਵੇਂ ਦੌਰਾਨ ਇੱਕ-ਦੂਜੇ 'ਤੇ ਹਮਲਾ ਕਰ ਦਿੱਤਾ। ਝੜਪ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖ਼ਮ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਜਾਣਕਾਰੀ ਅਨੁਸਾਰ, ਪਿੰਡ ਨੰਗਲ ਵੰਝਾਂ ਵਾਲੇ ਵਿਖੇ ਰਾਜੀਨਾਮਾ ਕਰਾਉਣ ਲਈ ਸਰਪੰਚ ਦੇ ਘਰ ਇਕੱਠੇ ਹੋਏ ਦੋ ਧਿਰਾਂ ਵਿਚਾਲੇ ਤਕਰਾਰ, ਇਸ ਕਦਰ ਵੱਧ ਗਈ ਕਿ ਮਾਮਲਾ ਖੂਨੀ ਝੜਪ ਵਿੱਚ ਤਬਦੀਲ ਹੋ ਗਿਆ। ਇਸ ਦੌਰਾਨ ਕਿਰਚਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਇਹ ਸਨਸਨੀਖੇਜ਼ ਘਟਨਾ ਅਜਨਾਲਾ ਦੇ ਪਿੰਡ ਨੰਗਲ ਵੰਝਾਂ ਵਾਲੇ ਵਿੱਚ ਵਾਪਰੀ। ਜਾਣਕਾਰੀ ਮੁਤਾਬਕ ਅੱਧੇ ਏਕੜ ਪੈਲੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ਦਾ ਰਾਜੀਨਾਮਾ ਕਰਾਉਣ ਲਈ ਪਿੰਡ ਦੇ ਸਰਪੰਚ ਦੇ ਘਰ ਮੀਟਿੰਗ ਰੱਖੀ ਗਈ ਸੀ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮੀਟਿੰਗ ਦੌਰਾਨ ਦੋਵੇਂ ਧਿਰਾਂ ਵਿਚਾਲੇ ਬਹਿਸਬਾਜੀ ਸ਼ੁਰੂ ਹੋ ਗਈ, ਜੋ ਕੁਝ ਹੀ ਸਮੇਂ ਵਿੱਚ ਹੱਥੋਪਾਈ ਅਤੇ ਖੂਨੀ ਝੜਪ ਵਿੱਚ ਬਦਲ ਗਈ। ਉਨ੍ਹਾਂ ਕਿਹਾ ਕਿ ਇੱਕ ਧਿਰ ਨੇ ਕਿਰਚਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗ, ਜਦਕਿ ਤਿੰਨ ਹੋਰ ਵਿਅਕਤੀ ਗੰਭੀਰ ਜਖਮੀ ਹੋਏ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਤਿੰਨ ਆਰੋਪੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਅਜਨਾਲਾ ਤੋਂ ਵਰਿੰਦਰ ਸ਼ਰਮਾ ਦੀ ਰਿਪੋਰਟ

- PTC NEWS

Electrical Saftey authority

Top News view more...

Latest News view more...

PTC NETWORK
PTC NETWORK