Thu, May 29, 2025
Whatsapp

ਸੋਸ਼ਲ ਮੀਡੀਆ 'ਤੇ ਰੀਨਾ ਰਾਏ ਨੇ ਦੀਪ ਸਿੱਧੂ ਦੀ ਮੌਤ ਦਾ ਖੋਲ੍ਹਿਆ ਰਾਜ਼

ਅਦਾਕਾਰ ਤੋਂ ਕਾਰਕੁੰਨ ਬਣੇ ਦੀਪ ਸਿੱਧੂ ਦੀ ਮੌਤ ਨੂੰ ਸਾਲ ਪੂਰਾ ਹੋਣ ਵਾਲਾ ਹੈ, ਉਸਤੋਂ ਪਹਿਲਾਂ ਹੀ ਉਸ ਦਿਨ ਹਾਦਸੇ ਦਰਮਿਆਨ ਦੀਪ ਸਿੱਧੂ ਦੇ ਨਾਲ ਬੈਠੀ ਉਨ੍ਹਾਂ ਦੀ ਮਹਿਲਾ ਮਿੱਤਰ ਨੇ ਅਦਾਕਾਰ ਦੀ ਮੌਤ ਦਾ ਰਾਜ਼ ਲੋਕਾਂ ਸਾਹਮਣੇ ਰੱਖਿਆ ਹੈ।

Reported by:  PTC News Desk  Edited by:  Jasmeet Singh -- February 08th 2023 01:33 PM -- Updated: February 08th 2023 01:48 PM
ਸੋਸ਼ਲ ਮੀਡੀਆ 'ਤੇ ਰੀਨਾ ਰਾਏ ਨੇ ਦੀਪ ਸਿੱਧੂ ਦੀ ਮੌਤ ਦਾ ਖੋਲ੍ਹਿਆ ਰਾਜ਼

ਸੋਸ਼ਲ ਮੀਡੀਆ 'ਤੇ ਰੀਨਾ ਰਾਏ ਨੇ ਦੀਪ ਸਿੱਧੂ ਦੀ ਮੌਤ ਦਾ ਖੋਲ੍ਹਿਆ ਰਾਜ਼

ਚੰਡੀਗੜ੍ਹ, 8 ਫਰਵਰੀ: ਅਦਾਕਾਰ ਤੋਂ ਕਾਰਕੁੰਨ ਬਣੇ ਦੀਪ ਸਿੱਧੂ ਦੀ ਮੌਤ ਨੂੰ ਸਾਲ ਪੂਰਾ ਹੋਣ ਵਾਲਾ ਹੈ, ਉਸਤੋਂ ਪਹਿਲਾਂ ਹੀ ਉਸ ਦਿਨ ਹਾਦਸੇ ਦਰਮਿਆਨ ਦੀਪ ਸਿੱਧੂ ਦੇ ਨਾਲ ਬੈਠੀ ਉਨ੍ਹਾਂ ਦੀ ਮਹਿਲਾ ਮਿੱਤਰ ਨੇ ਅਦਾਕਾਰ ਦੀ ਮੌਤ ਦਾ ਰਾਜ਼ ਲੋਕਾਂ ਸਾਹਮਣੇ ਰੱਖਿਆ ਹੈ। ਦੱਸ ਦੇਈਏ ਕਿ ਰੀਨਾ ਰਾਏ ਹਾਦਸੇ ਵਾਲੀ ਰਾਤ ਦੀਪ ਸਿੱਧੂ ਦੇ ਨਾਲ ਹੀ ਸੀ ਅਤੇ ਉਹ ਇਸ ਹਾਦਸੇ 'ਚ ਵਾਲ ਵਾਲ ਬਚ ਗਈ ਸੀ।

ਇਹ ਵੀ ਪੜ੍ਹੋ: ਦੀਪ ਸਿੱਧੂ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ


ਹੁਣ ਜਾਕੇ ਰੀਨਾ ਰਾਏ ਨੇ ਆਪਣੇ ਅਧਿਕਾਰਿਤ ਯੂਟਿਊਬ ਚੈਨਲ 'ਤੇ ਉਸ ਰਾਤ ਦੀ ਸਾਰੀ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ। ਇਨ੍ਹਾਂ ਹੀ ਨਹੀਂ ਰੀਨਾ ਰਾਏ ਨੇ ਦੀਪ ਸਿੱਧੂ ਦੀ ਪਤਨੀ ਵਾਰੇ ਵੀ ਵੱਡੇ ਖੁਲਾਸੇ ਕੀਤੇ ਹਨ। ਉਸਦਾ ਕਹਿਣਾ ਕਿ ਦੀਪ ਸਿੱਧੂ ਤੇ ਉਸਦੀ ਪਤਨੀ ਸਾਲ 2011 ਵਿਚ ਹੀ ਇੱਕ ਦੂਜੇ ਤੋਂ ਅਲਗ ਹੋ ਗਏ ਸਨ ਪਰ ਜਾਇਦਾਦ ਦੇ ਲਾਲਚ ਕਰਕੇ ਦੀਪ ਦੀ ਪਤਨੀ ਉਸਦੇ ਨਾਲ ਸੀ ਤੇ ਹਿੱਸੇ ਦੀ ਡਿਮਾਂਡ ਨੂੰ ਲੈਕੇ ਸਿੱਧੂ ਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ। 

ਰੀਨਾ ਦਾ ਕਹਿਣਾ ਕਿ ਦੀਪ ਸਿੱਧੂ ਦੀ ਮੌਤ ਮਹਿਜ਼ ਇੱਕ ਹਾਦਸਾ ਸੀ ਤੇ ਹੋਰ ਕੁਝ ਨਹੀਂ। ਉਸ ਦਾ ਕਹਿਣਾ ਕਿ ਗੱਡੀ ਦੀ ਸਪੀਡ ਬਹੁਤ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਇਸ ਦੇ ਨਾਲ ਹੀ ਰੀਨਾ ਨੇ ਦੀਪ ਸਿੱਧੂ ਦੇ ਭਰਾ 'ਤੇ ਵੀ ਇਸ ਮਾਮਲੇ ਨੂੰ ਲੈਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ। 

ਦੱਸ ਦੇਈਏ ਕਿ ਦੀਪ ਸਿੱਧੂ ਦੀ ਮੌਤ ਨੂੰ ਇਸ 15 ਫਰਵਰੀ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ, ਉਸ ਤੋਂ ਕੁਝ ਦਿਨ ਪਹਿਲਾਂ ਹੀ ਸਿੱਧੂ ਦੀ ਮਹਿਲਾ ਮਿੱਤਰ ਵੱਲੋਂ ਜੋ ਖੁਲਾਸੇ ਕੀਤੇ ਜਾ ਰਹੇ ਹਨ, ਉਹ ਜ਼ਰੂਰ ਅਦਾਕਾਰ-ਕਰਕੁੰਨ ਦੀ ਮੌਤ ਨੂੰ ਲੈ ਕੇ ਨਵੇਂ ਸਵਾਲ ਖੜੇ ਕਰ ਦੇਣਗੇ।

ਕੀ-ਕੁਝ ਕਿਹਾ ਰੀਨਾ ਰਾਏ ਨੇ ਇਥੇ ਸੁਣੋ

ਇਹ ਵੀ ਪੜ੍ਹੋ: 'ਸਾਡੇ ਆਲੇ' ਦੀ ਫ਼ਿਲਮੀ ਟੀਮ ਪੁੱਜੀ ਅੰਮ੍ਰਿਤਸਰ; ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ

ਦੱਸਣਯੋਗ ਹੈ ਕਿ ਦੀਪ ਸਿੱਧੂ ਦੇ ਸਮਰਥਕਾਂ ਦਾ ਇੱਕ ਧੜਾ ਇਹੋ ਜਿਹਾ ਵੀ ਹੈ ਜੋ ਮੰਨਦੇ ਨੇ ਕਿ ਕਿਸਾਨੀ ਅੰਦੋਲਨ 'ਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਦੀਪ ਸਿੱਧੂ ਨੂੰ ਧਰਨਿਆਂ 'ਚ ਉਨ੍ਹਾਂ ਦੀ ਸਰਗਰਮੀ ਕਰਕੇ ਏਜੇਂਸੀਆਂ ਨੇ ਨਿਸ਼ਾਨਾ ਬਣਾਇਆ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਜੋ ਉਹ ਨੌਜਵਾਨ ਪੀੜੀ ਨੂੰ ਪੰਜਾਬ ਨਾਲ ਹੁੰਦੇ ਵਿੱਤਕਰੇ ਤੋਂ ਜਾਣੂ ਨਾ ਕਰਵਾ ਸਕੇ।  

- PTC NEWS

Top News view more...

Latest News view more...

PTC NETWORK