Miss Pooja ਸਮੇਤ ਕਈ ਕਲਾਕਾਰਾਂ ਦੀ ਮੌਤ ਦੀ ਝੂਠੀ ਅਫ਼ਵਾਹ ਫੈਲਾਉਣ ਵਾਲੇ ਨੂੰ ਗਾਇਕ ਗੀਤਾ ਜ਼ੈਲਦਾਰ ਨੇ ਫੜਿਆ
Punjabi Singer Geeta zaildar: ਪੰਜਾਬੀ ਗਾਇਕਾਂ ਅਤੇ ਬਾਲੀਵੁੱਡ ਅਦਾਕਾਰਾਂ ਦੀਆਂ ਮੌਤਾਂ ਬਾਰੇ ਅਫਵਾਹਾਂ ਫੈਲਾਉਣ ਵਾਲੇ ਵਿਅਕਤੀ ਨੂੰ ਗਾਇਕ ਗੀਤਾ ਜ਼ੈਲਦਾਰ ਨੇ ਫੜ ਲਿਆ ਹੈ। ਫੜੇ ਗਏ ਨੌਜਵਾਨ ਹੁਣ ਤੱਕ ਬਾਲੀਵੁੱਡ ਅਦਾਕਾਰ ਸੰਜੇ ਦੱਤ, ਅਦਾਕਾਰ-ਗਾਇਕ ਐਮੀ ਵਿਰਕ, ਗੁਰਪ੍ਰੀਤ ਘੁੱਗੀ, ਮਿਸ ਪੂਜਾ, ਹਰਜੀਤ ਹਰਮਨ, ਬੱਬੂ ਮਾਨ, ਦਿਲਜੀਤ ਦੋਸਾਂਝ ਅਤੇ ਸਤਿੰਦਰ ਸਰਤਾਜ ਸਮੇਤ ਕਈ ਮਸ਼ਹੂਰ ਹਸਤੀਆਂ ਦੀਆਂ ਮੌਤਾਂ ਬਾਰੇ ਝੂਠੀਆਂ ਅਫਵਾਹਾਂ ਫੈਲਾ ਚੁੱਕਾ ਸੀ।
ਇਹ ਅਫਵਾਹਾਂ ਪ੍ਰੀਤ ਢਿੱਲੋਂ ਦੇ ਅਧਿਕਾਰਤ ਫੇਸਬੁੱਕ ਅਕਾਊਂਟ ਰਾਹੀਂ ਫੈਲਾਈਆਂ ਜਾ ਰਹੀਆਂ ਸਨ। ਗੀਤਾ ਜ਼ੈਲਦਾਰ ਨੇ ਸੋਸ਼ਲ ਮੀਡੀਆ 'ਤੇ ਉਸ ਵਿਅਕਤੀ ਨਾਲ ਗੱਲ ਕਰਦੇ ਹੋਏ ਆਪਣੀ ਇੱਕ ਵੀਡੀਓ ਸਾਂਝੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਹੁਣ ਤੱਕ 10-11 ਗਾਇਕਾਂ ਅਤੇ ਅਦਾਕਾਰਾਂ ਦੀ ਮੌਤ ਬਾਰੇ ਅਫਵਾਹਾਂ ਫੈਲਾ ਚੁੱਕਾ ਹੈ।
ਵੀਡੀਓ ਵਿੱਚ ਗੀਤਾ ਜ਼ੈਲਦਾਰ ਨੇ ਕਿਹਾ ਕਿ ਉਹ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਸਿਰਫ਼ ਵਿਊਜ਼ ਅਤੇ ਪੈਸਾ ਹਾਸਲ ਕਰਨ ਲਈ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਂਦਾ ਹੈ। ਅਜਿਹੇ ਲੋਕ ਜਾਨਾਂ ਨੂੰ ਖ਼ਤਰੇ ਵਿੱਚ ਪਾਉਂਦੇ ਹਨ ਅਤੇ ਬੱਚਿਆਂ ਅਤੇ ਪਰਿਵਾਰਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਿੰਦੇ ਹਨ। ਇਸ ਤੋਂ ਬਾਅਦ ਉਸਨੇ ਉਸਨੂੰ ਲੱਭ ਲਿਆ ਅਤੇ ਅੰਤ ਵਿੱਚ ਉਸਨੂੰ ਫੜ ਲਿਆ। ਨੌਜਵਾਨ ਦੇ ਸੋਸ਼ਲ ਮੀਡਿਆ ਪੇਜ ਦੀ ਰਿਪੋਰਟ ਕਰਕੇ ਡਿਲੀਟ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਇਸ ਨੌਜਵਾਨ ਨੇ ਬੀਤੇ ਦਿਨੀਂ ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਬਾਰੇ ਝੂਠੀ ਅਫ਼ਵਾਹ ਫੈਲਾਈ ਸੀ। ਜਿਸ ਤੋਂ ਬਾਅਦ ਗਾਇਕਾ ਮਿਸ ਪੂਜਾ ਨੇ ਆਪਣੀ ਮੌਤ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਸੀ। ਉਨ੍ਹਾਂ ਦੀ ਮੌਤ ਬਾਰੇ ਇੱਕ ਫੇਸਬੁੱਕ ਪੋਸਟ ਪੋਸਟ ਕੀਤੀ ਗਈ ਸੀ। ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਅਫਵਾਹ ਦਾ ਜਵਾਬ ਦਿੰਦੇ ਹੋਏ ਬਾਲੀਵੁੱਡ ਫਿਲਮ ਵੈਲਕਮ ਦੇ ਫਿਰੋਜ਼ ਖਾਨ ਦੇ ਡਾਇਲਾਗ "ਅਭੀ ਹਮ ਜ਼ਿੰਦਾ ਹੈਂ" ਦਾ ਹਵਾਲਾ ਦਿੱਤਾ।
- PTC NEWS