Film Industry: ਅਸ਼ਲੀਲ ਸਵਾਲ ਪੁੱਛੇ ਜਾਣ 'ਤੇ ਅਦਾਕਾਰਾ ਨੇ ਪੁਲਿਸ ਵਿੱਚ ਦਰਜ ਕਰਾਈ ਸ਼ਿਕਾਇਤ
ਵੈੱਬ ਡੈਸਕ: ਇੱਕ ਕੰਨੜ ਅਦਾਕਾਰਾ ਨੇ ਬੈਂਗਲੁਰੂ ਵਿੱਚ ਇੱਕ ਯੂਟਿਊਬਰ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਯੂਟਿਊਬਰ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਹੈ।
ਇਹ ਸ਼ਿਕਾਇਤ ਮੱਲੇਸ਼ਵਰਮ ਥਾਣੇ 'ਚ ਦਰਜ ਕਰਵਾਈ ਗਈ ਹੈ। ਯੂਟਿਊਬਰ ਦੀ ਪਛਾਣ ਸੁਸ਼ਾਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਨੂੰ ਇੰਟਰਵਿਊ ਦੇ ਦੌਰਾਨ ਯੂਟਿਊਬਰ ਨੇ ਸਵਾਲ ਪੁੱਛਿਆ ਕਿ 'ਕੀ ਉਹ ਅਸ਼ਲੀਲ ਫਿਲਮਾਂ 'ਚ ਕੰਮ ਕਰੇਗੀ', ਸ਼ਿਕਾਇਤ ਦਰਜ ਕਰਵਾਉਂਦੇ ਹੋਏ ਅਦਾਕਾਰਾ ਨੇ ਕਿਹਾ ਕਿ ਇੰਟਰਵਿਊ ਅਜਿਹੇ ਸਵਾਲ ਪੁੱਛਣ ਦਾ ਲਾਇਸੈਂਸ ਨਹੀਂ ਦਿੰਦਾ।
ਉਸ ਨੇ ਕਿਹਾ ਸੁਸ਼ਾਨ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਪੋਰਨ ਫਿਲਮਾਂ 'ਚ ਕੰਮ ਕਰਾਂਗੀ। ਮੈਂ ਬਹੁਤ ਸੰਘਰਸ਼ ਕਰਕੇ ਆਪਣਾ ਕਰੀਅਰ ਬਣਾਇਆ ਹੈ। ਮੈਂ ਹੁਣ ਤੱਕ ਛੋਟੀਆਂ-ਛੋਟੀਆਂ ਭੂਮਿਕਾਵਾਂ ਕੀਤੀਆਂ ਹਨ। ਕੰਨੜ ਫਿਲਮ 'ਪੈਂਟਾਗਨ' 'ਚ ਮੁੱਖ ਭੂਮਿਕਾ ਨਿਭਾਈ ਹੈ।
ਇੰਟਰਵਿਊ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਦੋਸ਼ੀ ਵੱਲੋਂ ਉਸ ਨੂੰ ਸ਼ਰਮਨਾਕ ਸਵਾਲ ਪੁੱਛਣ ਤੋਂ ਬਾਅਦ ਅਭਿਨੇਤਰੀ ਕਹਿੰਦੀ ਹੈ 'ਉਹ ਬਲੂ ਫਿਲਮ ਸਟਾਰ ਨਹੀਂ ਹੈ ਅਤੇ ਉਹ ਅਜਿਹਾ ਸਵਾਲ ਕਿਉਂ ਪੁੱਛ ਰਿਹਾ ਹੈ?' ਅਦਾਕਾਰਾ ਫਿਰ YouTuber ਨੂੰ ਆਮ ਸਮਝ ਵਰਤਣ ਲਈ ਕਹਿੰਦੀ ਹੈ ਅਤੇ ਪੁੱਛਦੀ ਹੈ ਕਿ ਕੰਨੜ ਫ਼ਿਲਮ ਇੰਡਸਟਰੀ ਵਿੱਚ ਅਸ਼ਲੀਲ ਫ਼ਿਲਮਾਂ ਕੌਣ ਬਣਾ ਰਿਹਾ ਹੈ?
ਅਦਾਕਾਰਾ ਇੱਕ ਮਸ਼ਹੂਰ ਟੀਵੀ ਸੀਰੀਅਲ ਦਾ ਹਿੱਸਾ ਹੈ। ਫਿਲਮ 'ਪੈਂਟਾਗਨ' ਦੇ ਨਿਰਮਾਤਾਵਾਂ ਨੇ ਉਸ ਦਾ ਇਕ ਗੀਤ ਰਿਲੀਜ਼ ਕੀਤਾ ਹੈ। ਅਦਾਕਾਰਾ ਨੇ ਗੀਤ 'ਚ ਬੋਲਡ ਸੀਨ ਕੀਤੇ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਨੇ ਦੋਸ਼ ਲਗਾਇਆ ਸੀ ਕਿ ਪੁਲਿਸ ਇਸ ਘਟਨਾ 'ਚ ਕਾਰਵਾਈ ਕਰਨ 'ਚ ਨਾਕਾਮ ਰਹੀ ਹੈ। ਜਦਕਿ ਦੋਸ਼ੀ ਯੂਟਿਊਬਰ ਨੇ ਉਸ ਨੂੰ ਬੁਲਾਇਆ ਅਤੇ ਅਪਸ਼ਬਦ ਬੋਲੇ।
- PTC NEWS