ਅਵਧੇਸ਼ ਰਾਏ ਕਤਲਕਾਂਡ ਦੇ 26 ਸਾਲ ਪਿੱਛੋਂ ਆਇਆ ਫ਼ੈਸਲਾ, ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਕੈਦ
ਗਾਜ਼ੀਪੁਰ : ਵਾਰਾਣਸੀ 'ਚ 31 ਸਾਲ ਪਹਿਲਾਂ ਅਵਧੇਸ਼ ਰਾਏ ਕਤਲ ਕਾਂਡ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ। ਬਾਂਦਾ ਜੇਲ੍ਹ ਵਿੱਚ ਬੰਦ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਅਤੇ ਉਸ ਦੇ ਸਾਥੀ ਭੀਮ ਸਿੰਘ ਨੂੰ ਗੈਂਗਸਟਰ ਐਕਟ ਦੇ 26 ਸਾਲ ਪੁਰਾਣੇ ਇਕ ਮਾਮਲੇ ਵਿੱਚ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਵਾਂ 'ਤੇ ਪੰਜ-ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਇਸ ਦੇ ਲਈ ਅਵਧੇਸ਼ ਰਾਏ ਦੇ ਭਰਾ ਅਤੇ ਕਾਂਗਰਸ ਨੇਤਾ ਅਜੇ ਰਾਏ ਨੇ ਵੀਰਵਾਰ ਨੂੰ ਵਾਰਾਣਸੀ ਵਿੱਚ ਨਿਆਂਪਾਲਿਕਾ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਗਾਜ਼ੀਪੁਰ ਦੀ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਸਜ਼ਾ ਸੁਣਾਈ ਹੈ। ਮੇਰੇ ਵੱਡੇ ਭਰਾ ਅਵਧੇਸ਼ ਰਾਏ ਦੇ ਕਤਲ ਤੋਂ ਬਾਅਦ ਗੈਂਗਸਟਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਹੁਣ ਉਸ ਨੂੰ 10 ਸਾਲ ਦੀ ਸਜ਼ਾ ਹੋਈ ਹੈ। ਇਸ ਦੇ ਨਾਲ ਹੀ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਮੁਕੱਦਮਾ 26 ਸਾਲਾਂ ਤੱਕ ਚੱਲਿਆ। ਅੱਜ ਨਿਆਂਪਾਲਿਕਾ ਨੇ ਸਜ਼ਾ ਸੁਣਾਈ ਹੈ। ਮੈਂ ਇਸ ਲਈ ਨਿਆਂਪਾਲਿਕਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਨੇ CM ਮਾਨ 'ਤੇ ਕੱਸਿਆ ਤੰਜ, ਕਿਹਾ- CM ਦਾ ਮਤਲਬ ਚੀਫ ਮਨੀਸਟਰ ਹੈ ਕਾਮੇਡੀ ਮੈਨ ਨਹੀਂ..
ਮੁਲਜ਼ਮ ਮੁਖਤਾਰ ਅੰਸਾਰੀ ਤੇ ਭੀਮ ਸਿੰਘ 'ਤੇ ਗੈਂਗਸਟਰ ਐਕਟ ਦਾ ਮੁਕੱਦਮਾ ਗਾਜ਼ੀਪੁਰ ਥਾਣਾ ਕੋਤਵਾਲੀ 'ਚ ਦਰਜ ਕੀਤਾ ਗਿਆ ਸੀ। ਇਸ ਕੇਸ ਨੂੰ ਲੈ ਕੇ ਏਡੀਜੀਸੀ ਕ੍ਰਿਮੀਨਲ ਨੀਰਜ ਸ਼੍ਰੀਵਾਸਤਵ ਮੁਤਾਬਕ ਅੰਸਾਰੀ ਤੇ ਉਸ ਦੇ ਸਹਿਯੋਗੀ 'ਤੇ ਕੁੱਲ 5 ਗੈਂਗ ਚਾਰਜ ਹਨ। ਜਾਣਕਾਰੀ ਦਿੰਦੇ ਹੋਏ ਸਰਕਾਰੀ ਵਕੀਲ ਨੀਰਜ ਸ਼੍ਰੀਵਾਸਤਵ ਨੇ ਦੱਸਿਆ ਕਿ ਮੁਖਤਾਰ ਖ਼ਿਲਾਫ਼ 54 ਮਾਮਲੇ ਦਰਜ ਹਨ ਪਰ ਗੈਂਗਸਟਰ ਐਕਟ 'ਚ ਕਾਰਵਾਈ ਲਈ 5 ਕੇਸਾਂ ਨੂੰ ਆਧਾਰ ਬਣਾਇਆ ਗਿਆ। ਇਨ੍ਹਾਂ 5 'ਚੋਂ ਵਾਰਾਣਸੀ 'ਚ 2, ਗਾਜ਼ੀਪੁਰ 'ਚ 2 ਅਤੇ ਚੰਦੌਲੀ 'ਚ ਇਕ ਮਾਮਲਾ ਸਾਹਮਣੇ ਆਇਆ ਹੈ। ਇਹ ਕੇਸ 1996 'ਚ ਦਰਜ ਹੋਏ ਸਨ। 26 ਸਾਲਾਂ ਬਾਅਦ ਅੱਜ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ ਹੈ।
- PTC NEWS