Kili Paul Viral Video: ਮੂਸੇਵਾਲਾ ਦੇ ਗੀਤ 'ਤੇ ਕਿਲੀ ਤੇ ਨੀਮਾ ਪਾਲ ਦਾ ਵੀਡੀਓ ਵਾਇਰਲ, ਜਾਣੋ ਕਿਵੇਂ ਮਸ਼ਹੂਰ ਹੋਏ ਸੀ ਇਹ ਭੈਣ-ਭਰਾ
Kili Paul Viral Video: ਆਪਣੇ ਡਾਂਸ ਅਤੇ ਲਿਪ-ਸਿੰਕ ਨਾਲ ਸੋਸ਼ਲ ਮੀਡੀਆ ਦੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲੀ ਕਿਲੀ ਪਾਲ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਵਾਇਰਲ ਵੀਡੀਓ ’ਚ ਕਿਲੀ ਪਾਲ ਆਪਣੀ ਭੈਣ ਨੀਮਾ ਦੇ ਨਾਲ ਪੰਜਾਬੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਕਿਲੀ ਪਾਲ ਨੇ ਭੈਣ ਨੀਮਾ ਪਾਲ ਨਾਲ ਗਾਇਆ ਪੰਜਾਬੀ ਗੀਤ
ਦੱਸ ਦਈਏ ਕਿ ਕਿਲੀ ਪਾਲ ਨੇ ਭੈਣ ਨੀਮਾ ਪਾਲ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਏਵਾਲਾ ਦੇ ਗਾਏ ਪੰਜਾਬੀ ਗੀਤ 'ਮੇਰਾ ਨਾ' 'ਤੇ ਲਿਪ-ਸਿੰਕ ਕਰਦੇ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ।
ਵੀਡੀਓ ਨੂੰ ਸੋਸ਼ਲ ਮੀਡੀਆ ਅਕਾਉਂਟ ’ਤੇ ਕੀਤਾ ਸ਼ੇਅਰ
ਕਿਲੀ ਪਾਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਨਾਲ ਹੀ ਲਿਖਿਆ ਹੈ ਕਿ ਉਹ ਅਜੇ ਵੀ ਇਤਿਹਾਸ ਰਚ ਰਹੇ ਹਨ। ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ।
ਕੌਣ ਹਨ ਕਿਲੀ ਪਾਲ ਤੇ ਨੀਮਾ ਪਾਲ
ਦੱਸ ਦਈਏ ਕਿ ਕਿਲੀ ਪਾਲ ਅਤੇ ਨੀਮਾ ਪਾਲ ਤਨਜ਼ਾਨੀਆ ਦੇ ਨਿਵਾਸੀ ਹਨ। ਦੋਵਾਂ ਨੇ ਬਾਲੀਵੁੱਡ ਗੀਤਾਂ 'ਤੇ ਡਾਂਸ ਅਤੇ ਲਿਪ ਸਿੰਕਿੰਗ ਕਰਕੇ ਪੂਰੀ ਦੁਨੀਆ 'ਚ ਆਪਣੀ ਪਛਾਣ ਬਣਾਈ ਹੈ। ਪਿਛਲੇ ਦਿਨੀਂ ਕਿਲੀ ਪਾਲ ਨੂੰ ਕਈ ਟੀਵੀ ਸ਼ੋਅਜ਼ ਵਿੱਚ ਵੀ ਦੇਖਿਆ ਗਿਆ ਸੀ। ਝਲਕ ਦਿਖਲਾ ਜਾ 10 ਦੇ ਸੈੱਟ 'ਤੇ ਕਿਲੀ ਪਾਲ ਨੇ ਵੀ ਮਾਧੁਰੀ ਦੀਕਸ਼ਿਤ ਨਾਲ 'ਚਨੇ ਕੇ ਖੇਤ ਮੇਂ' ਗੀਤ 'ਤੇ ਡਾਂਸ ਕੀਤਾ। ਕਿਲੀ ਪਾਲ ਅਤੇ ਉਸ ਦੀ ਭੈਣ ਨੀਮਾ ਦੀ ਵੀ ਕਾਫੀ ਫੈਨ ਫਾਲੋਇੰਗ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਰ ਚੁੱਕੇ ਹਨ ਤਾਰੀਫ
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਨਜ਼ਾਨੀਆ ਦੇ ਸੋਸ਼ਲ ਮੀਡੀਆ ਸਟਾਰ ਭੈਣ-ਭਰਾ ਕਿਲੀ ਪਾਲ ਅਤੇ ਨੀਮਾ ਪਾਲ ਦੀ ਪ੍ਰਤਿਭਾ ਦੇ ਵੀ ਕਾਇਲ ਹਨ। ਪੀਐੱਮ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ’ਚ ਵੀ ਦੋਹਾਂ ਦੀ ਜੰਮ ਕੇ ਤਾਰੀਫ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Mahie Gill marriage: 'ਦੇਵ ਡੀ' ਫੇਮ ਮਾਹੀ ਗਿੱਲ ਨੇ ਕਰ ਲਿਆ ਹੈ ਵਿਆਹ, ਜਾਣੋ ਕੌਣ ਹੈ ਅਦਾਕਾਰਾ ਦਾ ਪਤੀ
- PTC NEWS