Mock drill : ਕੀ ਹੁੰਦਾ ਹੈ ਬਲੈਕਆਊਟ ? ਘਰ ਦੀਆਂ ਲਾਈਟਾਂ ਬੰਦ ਕਰਨੀਆਂ ਕਿਉਂ ਜ਼ਰੂਰੀ ਹਨ, ਜਾਣੋ
Mock drill : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਸੁਰੱਖਿਆ ਤਿਆਰੀਆਂ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਹੈ। ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਇੱਕ ਵਿਸ਼ੇਸ਼ ਅਭਿਆਸ ਦਾ ਐਲਾਨ ਕੀਤਾ ਹੈ, ਜਿਸ ਤਹਿਤ 'ਸਿਵਲ ਡਿਫੈਂਸ ਟ੍ਰੇਨਿੰਗ' ਕਰਵਾਈ ਜਾਵੇਗੀ ਤਾਂ ਜੋ ਜੰਗ ਵਰਗੀ ਸਥਿਤੀ ਵਿੱਚ ਆਮ ਨਾਗਰਿਕ ਵੀ ਤਿਆਰ ਰਹਿ ਸਕਣ ਤਾਂ ਜੋ ਜਾਨ-ਮਾਲ ਦਾ ਨੁਕਸਾਨ ਘੱਟ ਤੋਂ ਘੱਟ ਹੋ ਸਕੇ। ਇਸ ਤਿਆਰੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ - 'ਬਲੈਕਆਊਟ'। ਇਹ ਇੱਕ ਅਜਿਹਾ ਕਦਮ ਹੈ ,ਜੋ ਦੁਸ਼ਮਣ ਦੀਆਂ ਅੱਖਾਂ 'ਤੇ ਪਰਦਾ ਪਾਉਣ ਦਾ ਕੰਮ ਕਰਦਾ ਹੈ।
ਕੀ ਹੁੰਦਾ ਹੈ ਬਲੈਕਆਊਟ ?
ਜਦੋਂ ਕਿਸੇ ਦੇਸ਼ 'ਤੇ ਜੰਗ ਦਾ ਖ਼ਤਰਾ ਮੰਡਰਾਉਂਦਾ ਹੈ ਜਾਂ ਹਵਾਈ ਹਮਲਾ ਸੰਭਵ ਹੁੰਦਾ ਹੈ ਤਾਂ ਦੁਸ਼ਮਣ ਦੀਆਂ ਅੱਖਾਂ ਜ਼ਮੀਨ 'ਤੇ ਮੌਜੂਦ ਲਾਈਟਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਇਸ ਸੰਦਰਭ ਵਿੱਚ ਸ਼ਹਿਰਾਂ ਦੀਆਂ ਚਮਕਦੀਆਂ ਲਾਈਟਾਂ, ਵਾਹਨਾਂ ਦੀਆਂ ਹੈੱਡਲਾਈਟਾਂ, ਘਰਾਂ ਦੀਆਂ ਲਾਈਟਾਂ - ਇਹ ਸਭ ਦੁਸ਼ਮਣ ਲਈ ਨਿਸ਼ਾਨਾ ਸਾਧਨ 'ਚ ਮਦਦ ਕਰਦੀਆਂ ਹਨ।
ਬਲੈਕਆਊਟ ਵਿੱਚ ਕੀ ਕੀਤਾ ਜਾਂਦਾ ?
ਬਲੈਕਆਊਟ ਵਿੱਚ ਘਰਾਂ ਦੀਆਂ ਲਾਈਟਾਂ ਅਤੇ ਕੁਝ ਸਟਰੀਟ ਲਾਈਟਾਂ ਨੂੰ ਕੁਝ ਸਮੇਂ ਲਈ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਖਿੜਕੀਆਂ 'ਤੇ ਪਰਦੇ ਲਗਾਉਣ ਦੇ ਨਾਲ-ਨਾਲ, ਵਾਹਨਾਂ ਦੀਆਂ ਹੈੱਡਲਾਈਟਾਂ ਨੂੰ ਕਾਲੇ ਕਵਰ ਨਾਲ ਢੱਕ ਕੇ ਰੱਖਣ ਦਾ ਨਿਰਦੇਸ਼ ਹੁੰਦਾ ਹੈ।
ਕਿਉਂ ਜ਼ਰੂਰੀ ਹੈ ਬਲੈਕਆਊਟ ?
ਬਲੈਕਆਊਟ ਵਿੱਚ ਪੂਰੀ ਜ਼ਮੀਨ 'ਤੇ ਪੂਰਾ ਹਨੇਰਾ ਹੁੰਦਾ ਹੈ ਤਾਂ ਹਵਾ 'ਚੋਂ ਦੁਸ਼ਮਣ ਨੂੰ ਨਿਸ਼ਾਨਾ ਸਾਧਨ 'ਚ ਮੁਸ਼ਕਲ ਹੁੰਦੀ ਹੈ। ਕਿਉਂਕਿ ਪੂਰਨ ਹਨੇਰਾ ਹੋਣ ਕਾਰਨ ਦੁਸ਼ਮਣ ਕਿਸੇ ਵੀ ਚੀਜ਼ ਨੂੰ ਨਿਸ਼ਾਨਾ ਨਹੀਂ ਬਣਾ ਸਕਦਾ। ਅਜਿਹੀ ਸਥਿਤੀ ਵਿੱਚ ਜਾਨ-ਮਾਲ ਦੇ ਵੱਡੇ ਨੁਕਸਾਨ ਦੀ ਸੰਭਾਵਨਾ ਘੱਟ ਹੁੰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਨਾਗਰਿਕਾਂ ਨੂੰ ਮਾਨਸਿਕ ਤੌਰ 'ਤੇ ਸੁਚੇਤ ਅਤੇ ਸਹਿਯੋਗੀ ਬਣਾਉਣਾ। ਦੇਸ਼ ਦੀ ਹਵਾਈ ਸੈਨਾ ਅਤੇ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਆਸਾਨੀ ਨਾਲ ਹਨੇਰੇ ਵਿੱਚ ਛੁਪੀਆਂ ਰਹਿ ਸਕਦੀਆਂ ਹਨ।
ਕੀ ਹਨ ਇਸਦੇ ਨਿਯਮ ?
ਇਸ ਖ਼ਤਰੇ ਤੋਂ ਬਚਣ ਲਈ ਬਲੈਕਆਊਟ ਕੀਤਾ ਜਾਂਦਾ ਹੈ। ਇਸ ਵਿੱਚ ਹੁਕਮ ਜਾਰੀ ਕੀਤੇ ਗਏ ਹਨ ਕਿ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ, ਖਿੜਕੀਆਂ 'ਤੇ ਕਾਲਾ ਕੱਪੜਾ ਜਾਂ ਪਰਦੇ ਲਗਾਏ ਜਾਣ, ਵਾਹਨਾਂ ਦੀਆਂ ਹੈੱਡਲਾਈਟਾਂ 'ਤੇ ਕਾਲੇ ਕਵਰ ਲਗਾਏ ਜਾਣ ਅਤੇ ਸਟਰੀਟ ਲਾਈਟਾਂ ਵੀ ਸੀਮਤ ਸਮੇਂ ਲਈ ਬੰਦ ਕਰ ਦਿੱਤੀਆਂ ਜਾਣ।
1971 ਵਿੱਚ ਭਾਰਤ-ਪਾਕਿ ਯੁੱਧ ਤੋਂ ਪਹਿਲਾਂ ਹੋਈ ਸੀ ਡ੍ਰਿੱਲ
ਦੱਸ ਦਈਏ ਕਿ ਅਜਿਹੀ ਮੌਕ ਡ੍ਰਿਲ ਭਾਰਤ ਵਿੱਚ ਆਖਰੀ ਵਾਰ 1971 ਵਿੱਚ ਕੀਤੀ ਗਈ ਸੀ। ਉਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ। ਯੁੱਧ ਤੋਂ ਪਹਿਲਾਂ ਰਾਜ ਪੱਧਰ 'ਤੇ ਵੀ ਇਸੇ ਤਰ੍ਹਾਂ ਦੀ ਮੌਕ ਡ੍ਰਿਲ ਕੀਤੀ ਗਈ ਸੀ। ਇੰਨੇ ਲੰਬੇ ਸਮੇਂ ਬਾਅਦ ਗੁਆਂਢੀ ਦੇਸ਼ ਨਾਲ ਭਾਰੀ ਤਣਾਅ ਦੇ ਮੱਦੇਨਜ਼ਰ ਮੌਕ ਡ੍ਰਿਲ ਦੁਬਾਰਾ ਆਯੋਜਿਤ ਕੀਤੀ ਜਾਣੀ ਹੈ।
ਇਸਨੂੰ ਰੱਖਿਆ ਮੰਤਰਾਲੇ ਅਤੇ ਪੁਰਾਲੇਖ ਰਿਪੋਰਟਾਂ ਵਿੱਚ ਸਿਵਲ ਡਿਫੈਂਸ ਬਲੈਕਆਉਟ ਪ੍ਰੋਟੋਕੋਲ ਵਜੋਂ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਇਸਦਾ ਜ਼ਿਕਰ ਸਿਵਲ ਡਿਫੈਂਸ ਮੈਨੂਅਲ ਵਿੱਚ ਵੀ ਕੀਤਾ ਗਿਆ ਹੈ। ਉਸ ਸਮੇਂ ਰੇਡੀਓ ਰਾਹੀਂ 'ਲਾਈਟਾਂ ਬੰਦ ਕਰਨ' ਅਤੇ ' ਖਿੜਕੀਆਂ 'ਤੇ ਕਾਲਾ ਕੱਪੜਾ ਜਾਂ ਪਰਦੇ ਲਗਾਏ ਜਾਣ ਦੇ ਨਿਰਦੇਸ਼ ਦਿੱਤੇ ਗਏ ਸਨ ਤਾਂ ਜੋ ਪੂਰੀ ਤਰ੍ਹਾਂ ਬਲੈਕਆਊਟ ਦੀ ਸਥਿਤੀ ਬਣਾਈ ਰੱਖੀ ਜਾ ਸਕੇ।
ਕੀ ਹੁੰਦੀ ਹੈ ਮੌਕ ਡ੍ਰਿਲ ?
ਮੌਕ ਡ੍ਰਿਲ ਇੱਕ ਪ੍ਰਕਾਰ ਦਾ ਅਭਿਆਸ ਹੁੰਦਾ ਹੈ , ਜਿਸ ਦਾ ਉਪਯੋਗ ਇਹ ਲੋਕਾਂ ਅਤੇ ਸੰਗਠਨਾਂ ਨੂੰ ਸੰਭਾਵੀ ਐਮਰਜੈਂਸੀ ਸਥਿਤੀ ਲਈ ਤਿਆਰ ਕਰਨ ਲਈ ਕੀਤਾ ਜਾਂਦਾ ਹੈ। ਇਹ ਇੱਕ ਅਸਲ ਸਥਿਤੀ ਦੇ ਸਮਾਨ ਹੈ ,ਜਿੱਥੇ ਵੱਖ-ਵੱਖ ਸੁਰੱਖਿਆ ਏਜੰਸੀਆਂ ਇਕੱਠੇ ਕੰਮ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਵਿੱਚ ਤਾਲਮੇਲ ਵਧਦਾ ਹੈ।
- PTC NEWS