adv-img
ਸਿਹਤ

ਅਕਸਰ ਸਿਰਦਰਦ ਤੋਂ ਰਹਿੰਦੇ ਹੋ ਪ੍ਰੇਸ਼ਾਨ ਤਾਂ ਇਨ੍ਹਾਂ ਪਦਾਰਥਾਂ ਨੂੰ ਡਾਈਟ 'ਚ ਜ਼ਰੂਰ ਕਰੋ ਸ਼ਾਮਲ

By Jasmeet Singh -- October 29th 2022 03:09 PM -- Updated: October 29th 2022 03:12 PM

ਜੀਵਨਸ਼ੈਲੀ/ਲਾਈਫਸਟਾਈਲ: ਵਧਦੀ ਤਕਨਿਕੀ ਦੁਨੀਆ ਵਿਚ ਸਾਨੂੰ ਵੱਧ ਇਕਾਗਰਤਾ ਦੀ ਲੋੜ ਪੈਂਦੀ ਹੈ। ਭਾਵੇਂ 10 ਘੰਟੇ ਕੰਮਪਿਊਟਰ 'ਤੇ ਕੰਮ ਕਰਨਾ ਹੋਵੇ ਜਾਂ ਮੋਬਾਈਲ ਫ਼ੋਨ 'ਤੇ ਕੰਮ ਦਾ ਅੱਪਡੇਟ ਰੱਖਣਾ ਹੋਵੇ। ਆਨਸਕ੍ਰੀਨ ਬਿਤਾਏ ਹੋਏ ਵਕਤ 'ਚ ਦਿਮਾਗੀ ਤਾਕਤ ਦੀ ਵੱਧ ਖਪਤ ਹੁੰਦੀ ਹੈ ਤਾਂ ਕਰਕੇ ਦਿਮਾਗ ਨੂੰ ਵੱਧ ਊਰਜਾ ਦੀ ਵੀ ਲੋੜ ਪੈਂਦੀ ਹੈ। ਅਕਸਰ ਕਈ ਵਾਰਾਂ ਤਾਂ ਵਾਧੂ ਦੀ ਦਿਮਾਗੀ ਤਾਕਤ ਦੀ ਖ਼ਪਤ ਨਾਲ ਸਿਰਦਕਦ ਜਾਂ ਸਿਰ ਦੁਖਣ ਵਰਗੀ ਦਿੱਕਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਬਦਲਦੀ ਜੀਵਨਸ਼ੈਲੀ, ਤਣਾਅ, ਸਰੀਰ ਵਿੱਚ ਵਿਟਾਮਿਨਾਂ ਦੀ ਕਮੀ ਆਦਿ ਕਾਰਨ ਵੀ ਸਿਰਦਰਦ ਹੋਣ ਦੀਆਂ ਸਮੱਸਿਆ ਵੱਧ ਚੁੱਕੀ ਹੈ। ਹਾਲਾਂਕਿ ਤੁਸੀਂ ਤਣਾਅ ਤੋਂ ਦੂਰ ਰਹਿ ਕੇ ਸਿਰ ਦਰਦ ਨੂੰ ਹਰਾ ਸਕਦੇ ਹੋ ਪਰ ਜਦੋਂ ਤੁਹਾਡੇ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਸਿਰਦਰਦ ਹੁੰਦਾ ਹੈ ਤਾਂ ਤੁਸੀਂ ਹੇਠਾਂ ਦਿੱਤੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਕੇ ਸਿਰਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

ਸ਼ਕਰਕੰਦੀ

- ਸ਼ਕਰਕੰਦੀ 'ਚ ਮੌਜੂਦ ਪੋਸ਼ਕ ਤੱਤ ਸਿਰਦਰਦ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ 'ਚ ਵਿਟਾਮਿਨ-ਈ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਦਰਦ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ।

ਨਿੰਬੂ

- ਨਿੰਬੂ 'ਚ ਕੁੱਝ ਅਜਿਹੇ ਤੱਤ ਹੁੰਦੇ ਹਨ ਜੋ ਸਿਰਦਰਦ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ। ਸਿਰਦਰਦ ਦੀ ਸਮੱਸਿਆ ਹੋਣ 'ਤੇ ਇਕ ਗਿਲਾਸ ਪਾਣੀ 'ਚ ਨਿੰਬੂ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਰਾਹਤ ਮਿਲ ਸਕਦੀ ਹੈ।

ਪਾਲਕ

- ਪਾਲਕ 'ਚ ਮੌਜੂਦ ਮੈਗਨੀਸ਼ੀਅਮ, ਵਿਟਾਮਿਨ ਬੀ ਅਤੇ ਫੋਲਿਕ ਐਸਿਡ ਸਿਰ ਦਰਦ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਤੁਹਾਨੂੰ ਆਪਣੀ ਖੁਰਾਕ ਵਿੱਚ ਪਾਲਕ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਅਖਰੋਟ

- ਅਖਰੋਟ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਸਿਰਦਰਦ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦਗਾਰ ਹੁੰਦਾ ਹੈ। ਤੁਹਾਨੂੰ ਡਾਈਟ 'ਚ ਬਦਾਮ, ਕਾਜੂ, ਅਖਰੋਟ ਆਦਿ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਸੇਬ

- ਸੇਬ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦਗਾਰ ਹੈ। ਇਸ ਨਾਲ ਸਿਰਦਰਦ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ। ਤੁਹਾਨੂੰ ਆਪਣੀ ਖੁਰਾਕ ਵਿੱਚ ਸੇਬ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਪਾਣੀ

- ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਸਿਰ ਦਰਦ ਹੋ ਸਕਦਾ ਹੈ। ਇਸ ਲਈ ਆਪਣੇ ਸਰੀਰ ਨੂੰ ਹਾਈਡਰੇਟ ਰੱਖੋ। ਰੋਜ਼ਾਨਾ ਖੂਬ ਪਾਣੀ ਪੀਓ। ਇਹ ਸਿਰ ਦਰਦ ਤੋਂ ਛੁਟਕਾਰਾ ਪਾਉਣ ਵਿਚ ਬਹੁਤ ਮਦਦ ਕਰਦਾ ਹੈ।

ਬੇਦਾਅਵਾ: ਲੇਖ ਵਿੱਚ ਦਿੱਤੇ ਗਏ ਸੁਝਾਅ ਅਤੇ ਜੁਗਤਾਂ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ।

-PTC News

  • Share